Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 2:09 pm

+91 90915 01313 , +91 90916 01313

punjabbanni@gmail.com
punjabbani@yahoo.com

ਵਣ ਮਹਾਂਉਤਸਵ ਸਮਾਗਮ ਦੌਰਾਨ ਲਗਾਏ ਬੂਟੇ

ਵਣ ਮਹਾਂਉਤਸਵ ਸਮਾਗਮ ਦੌਰਾਨ ਲਗਾਏ ਬੂਟੇ

ਪਟਿਆਲਾ, 4 ਜੁਲਾਈ : 2016 ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ‘ਗਰੀਨ ਪੀ.ਐਸ.ਟੀ.ਸੀ.ਐਲ” ਪਹਿਲ ਕਦਮੀ ਦੇ ਨਾਲ, ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 01 ਜੁਲਾਈ, 2025 ਤੋਂ 07 ਜੁਲਾਈ, 2025 ਤੱਕ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਪੀ.ਐਸ.ਟੀ.ਸੀ.ਐਲ ਦੇ ਨਿਰਦੇਸ਼ਕ/ਤਕਨੀਕੀ, ਇੰਜੀ: ਸੰਜੀਵ ਕੁਮਾਰ ਸੂਦਵੱਲੋਂ 400kV ਸਬ- ਸਟੇਸ਼ਨ ਰਾਜਪੂਰਾ ਵਿੱਚ 04 ਜੁਲਾਈ, 2025 ਨੂੰ ਵਣ ਮਹਾਂਉਤਸਵ ਦੇ ਜਸ਼ਨ ਨੂੰ ਮਨਾਉਂਦੇ ਹੋਏ ਬੂਟੇ ਲਗਾਏ ਗਏ।

ਇਹ ਪੌਦੇ ਲਗਾਉਣ ਦੀ ਪਹਿਲਕਦਮੀ ਸੰਸਥਾ ਦੀ ਸਥਿਰਤਾ ਅਤੇ ਹਰਿਆਲੀ ਵਾਲੇ ਪੀ.ਐਸ.ਟੀ.ਸੀ.ਐਲ ਦੇ ਪ੍ਰਚਾਰ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਜੀ: ਅਕਾਸ਼ ਮਿੱਤਲ, ਉਪ ਮੁੱਖ ਇੰਜੀ:/ਪੀ ਤੇ ਐੱਮ ਹਲਕਾਪਟਿਆਲਾ, ਇੰਜੀ:, ਸੁਮੀਤ ਮੋਦਗਿਲ, ਵਧੀਕ ਨਿਗਰਾਨ ਇੰਜੀ/ਪੀ ਤੇ ਐਮ,ਰਾਜਪੂਰਾਅਤੇਇੰਜੀ:ਮੋਹਿਤ ਗੁਪਤਾ, ਸੀ.ਨੀ.ਕਾ:ਕਾ:ਇੰਜੀ:/ਪ੍ਰੋਜੈਕਟ ਇੰਪਲੀਮੈਂਟੇਸ਼ਨਵੱਲੋਂ ਗਰਮ ਜੋਸ਼ੀ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਪੀ.ਐਸ.ਟੀ.ਸੀ.ਐਲ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਵਣ ਮਹਾਂਉਤਸਵ ਦੇ ਸਮਾਗਮ ਵਿੱਚ ਹਿੱਸਾ ਲਿਆ।

ਨਿਰਦੇਸ਼ਕ/ਤਕਨੀਕੀ  ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਬਣਾਉਣ ਲਈ ਬੂਟੇ ਲਾਉਣਾ ਬਹੁਤ ਜਰੂਰੀ ਹੈ। ਪੀ.ਐਸ.ਟੀ.ਸੀ.ਐਲ. ਦੇ ਸਾਰੇ ਅਫਸਰ ਸਹਿਬਾਨਾਂ ਨੂੰ ਵੱਖ-ਵੱਖ ਸਬ ਸਟੇਸ਼ਨਾਂ, ਦਫ਼ਤਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿਖੇ ਖਾਲੀ ਪਈ ਜ਼ਮੀਨ ‘ਤੇ ਬੂਟੇ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਪਹਿਲ ਵਾਤਾਵਰਣ ਨੂੰ ਅਨੁਕੂਲ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ। ਇਸ ਮੌਕੇ ਤੇ ਇੰਜੀ: ਸੰਜੀਵ ਕੁਮਾਰ ਸੂਦ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਦੇ  ਹੋਏ ਕਿਹਾ ਗਿਆ ਕਿ ਆਪਣੇ ਜਨਮ ਦਿਵਸ  ਜਾਂ ਕਿਸੇ ਹੋਰ ਖੁਸੀ ਦੇ ਮੋਕੇ ਤੇ ਘੱਟੋ- ਘੱਟ ਦੋ ਬੂਟੇ ਜਰੂਰ ਲਗਾਉਣ ਅਤੇ ਉਸਦੀ ਦੇਖ-ਭਾਲ ਕਰਨ। ਉਹਨਾਂ ਵੱਲੋਂ ਵਾਤਾਵਰਨ ਸੰਭਾਲ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ।

Advertisement
Advertisement
Advertisement
Advertisement
Scroll to Top