Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:48 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਕੌਂਸਲ ਨੂੰ ਸੌਂਪੀ 45 ਲੱਖ ਰੁਪਏ ਦੀ ਕਿਊ.ਆਰ.ਵੀ ਰੈਸਕਿਊ ਅੱਗ ਬੁਝਾਊ ਗੱਡੀ

ਨਗਰ ਕੌਂਸਲ ਨੂੰ ਸੌਂਪੀ 45 ਲੱਖ ਰੁਪਏ ਦੀ ਕਿਊ.ਆਰ.ਵੀ ਰੈਸਕਿਊ ਅੱਗ ਬੁਝਾਊ ਗੱਡੀ

ਸਮਾਣਾ, 24 ਅਕਤੂਬਰ : ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਅੱਗ ਲੱਗਣ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੀ ਗਈ 45 ਲੱਖ ਰੁਪਏ ਦੀ ਨਵੀਂ ਅਤਿਆਧੁਨਿਕ ਅੱਗ ਬੁਝਾਊ ਕਿਊ.ਆਰ.ਵੀ. ਗੱਡੀ ਅੱਜ ਸਮਾਣਾ ਸ਼ਹਿਰ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤੀ।

ਵਿਧਾਇਕ ਜੌੜਾਮਾਜਰਾ ਨੇ ਇਸ ਮੌਕੇ ਦੱਸਿਆ ਕਿ ਇਹ ਨਵੀਂ ਅੱਗ ਬੁਝਾਊ ਗੱਡੀ ਕਿਸੇ ਵੀ ਅੱਗ ਲੱਗਣ ਦੀ ਸੂਰਤ ‘ਚ ਤੰਗ ਲੇਨ ਵਾਲੇ ਰਿਹਾਇਸ਼ੀ ਖੇਤਰਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਸਮੇਤ ਭਾਰੀ ਉਪਕਰਨਾਂ ਦੇ ਆਉਣ ਤੋਂ ਪਹਿਲਾਂ ਸ਼ੁਰੂਆਤੀ ਪੜਾਅ ‘ਤੇ ਅੱਗ ਬੁਝਾਉਣ ਸਮੇਤ ਅਜਿਹੀਆਂ ਸਥਿਤੀਆਂ, ਜਿੱਥੇ ਵੱਡੀਆਂ ਗੱਡੀਆਂ ਦੇ ਪਹੁੰਚਣ ‘ਚ ਦਿੱਕਤ ਹੁੰਦੀ ਹੈ, ਵਿਖੇ ਵੀ ਅੱਗ ਬੁਝਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਗੱਡੀ ਕਿਸੇ ਵੀ ਵੱਡੀ ਬਿਲਡਿੰਗ ਦੇ ਉਪਰ ਚੜ੍ਹਨ ਲਈ ਪੌੜੀ ਸਮੇਤ ਕਟਰ, ਅੱਗ ਬੁਝਾਊ ਕੈਮੀਕਲ ਹੋਰ ਅਤਿਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਪਰੰਤੂ ਇਸ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਣਾ ਹਲਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਕੋਲ ਅਰਦਾਸ ਕਰਦੇ ਹਨ ਕਿ ਕਿਸੇ ਵੀ ਜਗ੍ਹਾ ਅੱਗ ਲੱਗਣ ਦੀ ਕੋਈ ਵਾਰਦਾਤ ਨਾ ਵਾਪਰੇ ਅਤੇ ਹਰ ਜਗ੍ਹਾ ਸੁੱਖ ਸ਼ਾਤੀ ਬਣੀ ਰਹੇ ਪਰੰਤੂ ਜੇਕਰ ਕੋਈ ਵੀ ਅੱਗ ਲੱਗਣ ਦੀ ਬਿਪਤਾ ਆ ਪਵੇ ਤਾਂ ਅਜਿਹੀ ਸੂਰਤ ‘ਚ ਇਹ ਨਵੀਂ ਕਿਉ ਆਰ ਵੀ ਅੱਗ ਬੁਝਾਊ ਗੱਡੀ ਬਹੁਤ ਕਾਰਗਰ ਸਾਬਤ ਹੋਵੇਗੀ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ, ਫਾਇਰ ਅਫ਼ਸਰ ਰਾਜਿੰਦਰ ਸਿੰਘ, ਕੌਂਸਲਰ ਧਰਮਪਾਲ, ਸੰਜੇ ਕੁਮਾਰ, ਰਮੀ ਸ਼ਰਮਾ, ਰਵਿੰਦਰ ਸੋਹਲ, ਰਾਣਾ ਵਿਰਕ, ਸੰਜੇ ਸਿੰਗਲਾ, ਰਾਜੂ ਛਾਬੜਾ, ਵਿਸ਼ਾਲ ਜਿੰਦਲ, ਇੰਚਾਰਜ ਸਰਬਜੀਤ ਸਿੰਘ ਅਤੇ ਸਮੂਹ ਅਮਲੇ ਸਮੇਤ ਹੋਰ ਪਤਵੰਤੇ ਮੌਜੂਦ ਸਨ।

Advertisement
Advertisement
Advertisement
Advertisement
Scroll to Top