Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 1:59 pm

+91 90915 01313 , +91 90916 01313

punjabbanni@gmail.com
punjabbani@yahoo.com

ਵਰਲਡ ਪੰਜਾਬੀ ਸੈਂਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ

ਵਰਲਡ ਪੰਜਾਬੀ ਸੈਂਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ

ਪਟਿਆਲਾ, 11 ਅਕਤੂਬਰ – ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਅਤੇ ਸਵਪਨ ਫਾਉਂਡੇਸ਼ਨ ਪਟਿਆਲਾ ਵੱਲੋਂ ਕੱਲ੍ਹ ਡਾ. ਵੀਰਪਾਲ ਕੌਰ ਸਿੱਧੂ ਦੁਆਰਾ ਸੰਪਾਦਿਤ ਕਿਤਾਬ ‘ਸਕ੍ਰਿਪਟ ਲੇਖਣ’ ਦੇ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਹਿਤ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ ਅਤੇ ਉੱਘੇ ਫਿਲਮ ਨਿਰਦੇਸ਼ਕ ਅਤੇ ਲੇਖਕ ਡਾ.  ਹਰਜੀਤ ਸਿੰਘ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉੱਘੇ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ l

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਡਾ.  ਵੀਰਪਾਲ ਕੌਰ ਸਿੱਧੂ ਦੁਆਰਾ ਲਿਖੀ ਇਹ ਕਿਤਾਬ ਹੋਰਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜੋਕੇ ਮੀਡੀਆ ਦੇ ਦੌਰ ਵਿੱਚ ਅਜਿਹੇ ਵਿਸ਼ੇ ‘ਤੇ ਕਿਤਾਬਾਂ ਲਿਖੀਆਂ ਜਾਣੀਆਂ ਸਮੇਂ ਦੀ ਲੋੜ ਹੈ l ਉਨ੍ਹਾਂ ਕਲਾ ਅਤੇ ਮਾਨਸਿਕ ਸਿਹਤ ਸੰਬੰਧੀ ਕੁੱਝ ਵਿਸ਼ਿਆਂ ਉੱਤੇ ਨਵੇਂ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦੀ ਗੱਲ ਵੀ ਕੀਤੀ l

ਜਲੰਧਰ ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ ਅਤੇ ਉੱਘੇ ਨਿਰਦੇਸ਼ਕ ਡਾ. ਹਰਜੀਤ ਸਿੰਘ ਨੇ ਕਿਤਾਬ ਦੀ ਬਣਤਰ ਅਤੇ  ਬੁਣਤਰ ਦੀ ਵਡਿਆਈ ਕੀਤੀ ਅਤੇ ਫ਼ਿਲਮ ਲੇਖਣ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ।

ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਕਹਾਣੀ, ਨਾਟਕ ਜਾਂ ਫਿਲਮ ਸਮਾਜ ਵਿੱਚੋਂ ਹੀ ਉਪਜਦੀ ਹੈ  ਅਤੇ ਮਨੁੱਖੀ ਮਨ ਦੀ ਬਾਤ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਲੇਖਕ ਸੱਭਿਆਚਾਰ ਅਤੇ ਆਪਣੇ ਸਹਿਤ ਨਾਲ ਜੁੜ ਕੇ ਰਹੇਗਾ ਉਹ ਹੀ ਕੋਈ ਸ਼ਾਹਕਾਰ ਰਚਨਾ ਲਿਖ ਸਕਦਾ ਹੈ l ਉਹਨਾਂ ਕਿਹਾ ਕਿ ਸੰਪਾਦਕ ਦੇ ਫ਼ਿਕਰ ਚੋਂ ਉਪਜੀ ਹੋਈ ਇਹ ਕਿਤਾਬ ਇੱਕ ਮਹੱਤਵਪੂਰਨ ਕੰਮ ਹੈ l

ਉਹਨਾਂ ਵਾਈਸ ਚਾਂਸਲਰ ਡਾ.  ਜਗਦੀਪ ਸਿੰਘ ਤੋਂ ਇਸ ਕਿਤਾਬ ਨੂੰ ਯੂਨੀਵਰਸਿਟੀ ਵਿੱਚ ਬੀ. ਏ  ਲੈਵਲ ਤੋਂ ਹੀ ਸਿਲੇਬਸ ਵਿੱਚ ਲਗਾਉਣ ਦੀ ਮੰਗ ਵੀ ਕੀਤੀ l

ਇਸ ਤੋਂ ਪਹਿਲਾਂ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਸਮਕਾਲ ਵਿਚ ਲਿਖੀਆਂ ਜਾ ਰਹੀਆਂ ਕਿਤਾਬਾਂ ਵਿੱਚ ਇਹ ਕਿਤਾਬ ਆਪਣੇ ਵਿਸ਼ਾ ਵਸਤੂ ਕਾਰਨ ਵਿਲੱਖਣ ਹੈ।

 ਪੰਜਾਬੀ ਫ਼ਿਲਮਾਂ ਦੇ ਲੇਖਕ ਜਗਦੀਪ ਵੜਿੰਗ  ਨੇ ਕਿਤਾਬ ‘ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਇੱਕ ਵਿਸ਼ੇ ਵਿਚ ਕਈ ਵਿਸ਼ੇ ਸਮੇਟਦੀ ਹੈ, ਉਹਨਾਂ ‘ਸਕ੍ਰਿਪਟ ਲੇਖਣ’ ਪੁਸਤਕ ਦੇ ਵੱਖ-ਵੱਖ ਲੇਖਾਂ ਵਿੱਚੋ ਕਈ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਫਿਲਮ ਲੇਖਣ ਅਤੇ ਡਾਇਰੈਕਸ਼ਨ ਦੇ ਮਹੱਤਵਪੂਰਨ ਪਹਿਲੂਆ ਨੂੰ ਉਜਾਗਰ ਕਰਦੀ ਹੈ l

ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਇਹ ਕਿਤਾਬ ਸਕ੍ਰਿਪਟ ਲੇਖਣ ਦੇ ਵੱਖ ਵੱਖ ਵਿਸ਼ਿਆਂ ਬਾਰੇ ਆਪਣੇ ਆਪਣੇ ਖੇਤਰ ਦੇ ਮਾਹਿਰਾਂ ਦੇ ਅਨੁਭਵ ਚੋਂ ਨਿੱਕਲੇ ਹੋਏ ਲੇਖ ਹਨ l

ਉਹਨਾਂ ਕਿਹਾ ਕੇ ਇਹ ਪੁਸਤਕ ਪੰਜਾਬ ਦੀਆਂ ਸਾਰੀਆ ਯੂਨੀਵਰਸਿਟੀਆਂ ਦੇ ਵਿਭਾਗਾਂ ਵਿੱਚ ਚੱਲ ਰਹੇ ਸਕ੍ਰਿਪਟ ਲੇਖਣ ਦੇ ਕੋਰਸਾਂ ਲਈ ਮਹੱਤਵਪੂਰਨ ਸਾਬਿਤ ਹੋਵੇਗੀ l ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਮੁਖੀ ਡਾ.ਅਮਨਪ੍ਰੀਤ ਰੰਧਾਵਾ ਨੇ ਕਿਹਾ ਕਿ ਇਸ ਵਿਸ਼ੇ  ‘ਤੇ ਪੰਜਾਬੀ ਵਿੱਚ ਇਹ ਪਹਿਲੀ ਮੌਲਿਕ ਕਿਤਾਬ ਹੈ ਅਤੇ ਇਸ ਕਿਤਾਬ ਨੂੰ ਵਿਭਾਗ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਵੇਗਾ।

 ਡਾ.  ਵੀਰਪਾਲ ਕੌਰ  ਸਿੱਧੂ ਨੇ ਕਿਤਾਬ ਦੇ ਸੰਪਾਦਨ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ l

ਇਸ ਸਮਾਗਮ ਦਾ  ਮੰਚ ਸੰਚਾਲਨ ਡਾ. ਜਸਵੀਰ ਕੌਰ ਵੱਲੋਂ ਕੀਤਾ ਗਿਆ। ਅਖੀਰ ਵਿੱਚ ਸਵਪਨ ਫਾਉਂਡੇਸ਼ਨ ਦੇ ਪ੍ਰਧਾਨ ਡਾ.  ਕੁਲਪਿੰਦਰ ਸ਼ਰਮਾ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।

ਇਸ ਮੌਕੇ ਡਾ.  ਪਰਮੀਤ ਕੌਰ, ਡਾ.  ਹਰਵਿੰਦਰ ਕੌਰ, ਡਾ.  ਗੁਰਨੈਬ ਸਿੰਘ,  ਡਾ.  ਰਾਜਿੰਦਰ ਲਹਿਰੀ,  ਡਾ. ਹਰਜੋਧ ਸਿੰਘ,  ਡਾ.  ਯੋਗੇਸ਼ ਗੰਭੀਰ,  ਡਾ.  ਪਰਮਜੀਤ  ਕੌਰ,  ਡਾ. ਸੀ. ਪੀ.  ਕੰਬੋਜ,  ਡਾ.  ਲੱਖਾ ਲਹਿਰੀ ਆਦਿ ਸ਼ਾਮਿਲ ਸਨ l

Advertisement
Advertisement
Advertisement
Advertisement
Scroll to Top