Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 5:17 am

+91 90915 01313 , +91 90916 01313

punjabbanni@gmail.com
punjabbani@yahoo.com

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਨੇ ਰਾਜਵੀਰ ਜਵੰਧਾ ਦੀ ਯਾਦ ਵਿੱਚ ਸ਼ੋਕ ਸਭਾ ਕਰਵਾਈ

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਨੇ ਰਾਜਵੀਰ ਜਵੰਧਾ ਦੀ ਯਾਦ ਵਿੱਚ ਸ਼ੋਕ ਸਭਾ ਕਰਵਾਈ

ਪਟਿਆਲਾ, 9 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਪ੍ਰਸਿੱਧ ਗਾਇਕ ਰਾਜਵੀਰ ਜਵੰਧਾ ਦੀ ਯਾਦ ਵਿੱਚ ਸ਼ੋਕ ਸਭਾ ਕਰਵਾਈ ਗਈ। ਵਿਭਾਗ ਦੇ ‘ਪ੍ਰੋ. ਦਲਜੀਤ ਸਿੰਘ ਯਾਦਗਾਰੀ ਹਾਲ’ ਵਿਖੇ ਆਯੋਜਿਤ ਇਸ ਸ਼ੋਕ ਸਭਾ ਦੌਰਾਨ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਯੁਵਕ ਭਲਾਈ ਵਿਭਾਗ ਨੇ ਕਿਹਾ ਕਿ ਰਾਜਵੀਰ ਜਵੰਧਾ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਉਹ ਭਾਵੇਂ ਇੱਕ ਮਸ਼ਹੂਰ ਗਾਇਕ ਸਨ ਪਰ ਉਹ ਜੜ੍ਹਾਂ ਨਾਲ ਹਮੇਸ਼ਾ ਜੁੜੇ ਰਹੇ। ਜ਼ਿੰਦਗੀ ਕਿਵੇਂ ਜਿੰਦਾਦਿਲੀ ਨਾਲ ਜਿਉਣੀ ਚਾਹੀਦੀ ਹੈ ਇਹ ਵੀ ਰਾਜਵੀਰ ਜਵੰਧਾ ਸਾਨੂੰ ਬਾਖ਼ੂਬੀ ਸਮਝਾ ਗਿਆ ਹੈ।

ਡਾ. ਹਰਿੰਦਰ ਹੁੰਦਲ ਨੇ ਰਾਜਵੀਰ ਜਵੰਧਾ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਕ ਕਲਾਕਾਰ ਦੇ ਕਹੇ ਬੋਲ ਜਾਂ ਗੀਤਾਂ ਨਾਲ ਹੀ ਉਸ ਦੀ ਅੰਤਿਮ ਸਾਂਝ ਪੈ ਜਾਂਦੀ ਹੈ। ਡਾ. ਹੁੰਦਲ ਨੇ ਕਿਹਾ ਕਿ ਜਵੰਧਾ ਨੂੰ ਭਾਵੇਂ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਕ  ਸੀ ਪਰ ਉਹ ਗਾਉਣ ਦੇ ਨਾਲ-ਨਾਲ ਐਕਟਿੰਗ ਦਾ ਵੀ ਸ਼ੌਕ ਰੱਖਦਾ ਸੀ। ਉਨ੍ਹਾਂ ਕਿਹਾ ਕਿ ਉਹ ਸੁਲਝਿਆ ਹੋਇਆ ਅਤੇ ਬਹੁਤ ਹੀ ਮਿਹਨਤੀ ਆਰਟਿਸਟ ਸੀ। ਰਾਜਵੀਰ ਸ਼ੌਕ ਦੀਆਂ ਭੂਤਕਾਲ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦਿਆਂ ਇਹ ਸ਼ੋਕ ਸਭਾ ਸਮਾਪਤ ਹੋਈ।

ਇਸ ਮੌਕੇ ਰਾਜਵੀਰ ਜਵੰਧਾ ਦੀ ਤਸਵੀਰ ਵਿਭਾਗ ਦੀ ਫੋਟੋ ਗੈਲਰੀ ਵਿਖੇ ਸਥਾਪਿਤ ਕੀਤੀ ਗਈ। ਇਸ ਮੌਕੇ ਡਾ. ਡੈਨੀ ਸ਼ਰਮਾ, ਸ੍ਰੀਮਤੀ ਰਮਨਜੀਤ ਕੌਰ, ਸ. ਨਰਿੰਦਰ ਪਾਲ ਸਿੰਘ, ਸ. ਇੰਦਰਬੀਰ ਸਿੰਘ, ਸ੍ਰੀ. ਜਤਿੰਦਰ ਕੁਮਾਰ, ਜੇਮਸ ਮਸੀਹ ਅਤੇ ਵਿਭਾਗ ਦੇ ਵਿਦਿਆਰਥੀ ਸ਼ਾਮਲ ਸਨ।

Advertisement
Advertisement
Advertisement
Advertisement
Scroll to Top