Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 5:04 pm

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਖੁ਼ਦਕੁਸ਼ੀ ਵਾਲ਼ੇ ਖਿ਼ਆਲਾਂ ਨੂੰ ਨੱਥ ਪਾਉਣ ਲਈ ਡੀ. ਬੀ. ਥੈਰੇਪੀ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਦੁਆਰਾ: Punjab Bani ਪ੍ਰਕਾਸ਼ਿਤ :Sunday, 20 August, 2023, 03:49 PM

ਖੁ਼ਦਕੁਸ਼ੀ ਵਾਲ਼ੇ ਖਿ਼ਆਲਾਂ ਨੂੰ ਨੱਥ ਪਾਉਣ ਲਈ ਡੀ. ਬੀ. ਥੈਰੇਪੀ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ
-ਪੰਜਾਬ ਦੇ 18 ਜਿ਼ਲ੍ਹਿਆਂ ਵਿੱਚੋਂ 150 ਨੌਜਵਾਨਾਂ ਉੱਤੇ ਕੀਤੇ ਪ੍ਰਯੋਗ
-ਖੋਜ ਨੂੰ ਮਿਲੇ ਹਨ ਕੌਮਾਂਤਰੀ ਪੱਧਰ ਦੇ ਦੋ ਐਵਾਰਡ; ਉੱਤਰੀ ਆਇਰਲੈਂਡ ਵਿਖੇ ਹੋਈ ਸ਼ਲਾਘਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਖੇ ਪੰਜਾਬ ਦੇ ਨੌਜਵਾਨਾਂ ਅਤੇ ਬਾਲਗਾਂ ਵਿੱਚ ਖੁਦਕੁਸ਼ੀ ਵਾਲੇ ਖਿ਼ਆਲ ਆਉਣ ਦੀ ਸਥਿਤੀ ਅਤੇ ਇਸ ਸਥਿਤੀ ਨਾਲ਼ ਨਜਿੱਠਣ ਵਿੱਚ ਡੀ.ਬੀ.ਟੀ. ਵਜੋਂ ਜਾਣੀ ਜਾਂਦੀ ਡਾਇਲੈਕਟੀਕਲ ਬਿਹੇਵੀਅਰ ਥੈਰੇਪੀ ਦੀ ਪ੍ਰਭਾਵਸ਼ੀਲਤਾ ਬਾਰੇ ਖੋਜ ਕੀਤੀ ਗਈ। ਖੋਜ ਨਿਗਰਾਨ ਡਾ. ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਅਮਨਦੀਪ ਸਿੰਘ ਵੱਲੋਂ ਕੀਤੀ ਇਸ ਖੋਜ ਨੂੰ ਨੂੰ ਦੋ ਕੌਮਾਂਤਰੀ ਪੱਧਰ ਦੇ ਐਵਾਰਡ ਵੀ ਪ੍ਰਾਪਤ ਹੋ ਚੁੱਕੇ ਹਨ ਅਤੇ ਉੱਤਰੀ ਆਇਰਲੈਂਡ ਵਿਖੇ ਹੋਈ ਇੰਟਰਨੈਸ਼ਨਲ ਸੂਸਾਈਡਲ ਆਈਡੇਸ਼ਨ ਐਸੋਸੀਏਸ਼ਨ ਕਾਨਫ਼ਰੰਸ ਵਿੱਚ ਵਿਸ਼ੇਸ਼ ਸ਼ਲਾਘਾ ਵੀ ਪ੍ਰਾਪਤ ਹੋਈ ਹੈ।
ਖੋਜ ਨਿਗਰਾਨ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਖੋਜ ਦੌਰਾਨ ਪੰਜਾਬ ਦੇ 18 ਜਿ਼ਲ੍ਹਿਆਂ ਵਿੱਚੋਂ 100 ਅਜਿਹੇ ਨੌਜਵਾਨਾਂ ਨੂੰ ਇਹ ਥੈਰੇਪੀ ਦਿੱਤੀ ਗਈ ਜਿਨ੍ਹਾਂ ਵਿੱਚ ਖ਼ੁਦਕੁਸ਼ੀ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਖਿ਼ਆਲਾਂ ਦੀ ਆਮਦ ਬਾਰੇ ਨਿਸ਼ਾਨਦੇਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਖੋਜ ਦੇ ਪਹਿਲੇ ਪੜਾਅ ਦੌਰਾਨ ਮਨੋਸਥਿਤੀ ਦੇ ਵੱਖ-ਵੱਖ ਲੱਛਣਾਂ ਬਾਰੇ ਅਧਿਐਨ ਕੀਤਾ ਗਿਆ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਖਿ਼ਆਲ ਆਉਣ ਵਾਲੀ ਮਾਨਸਿਕ ਸਥਿਤੀ ਨਾਲ਼ ਜੋੜ ਕੇ ਵੇਖਿਆ ਜਾ ਸਕਦਾ ਸੀ। ਇਸ ਤਰ੍ਹਾਂ ਵੱਖ-ਵੱਖ ਮਿਆਰਾਂ ਅਤੇ ਕਸੌਟੀਆਂ ਰਾਹੀਂ ਪਰਖ ਉਪਰੰਤ ਅਜਿਹੇ ਵਿਚਾਰਾਂ ਦੀ ਗ੍ਰਿਫ਼ਤ ਵਿੱਚ ਆਏ ਲੋਕਾਂ ਦੀ ਪਛਾਣ/ਨਿਸ਼ਾਨਦੇਹੀ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਥੈਰੇਪੀ ਲਈ ਚੁਣਿਆ ਗਿਆ। ਥੈਰੇਪੀ ਉਪਰੰਤ ਉਨ੍ਹਾਂ ਦੀ ਮਾਨਸਿਕ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਅੰਕੜੇ ਇਕੱਠੇ ਕੀਤੇ ਗਏ ਅਤੇ ਉਨ੍ਹਾਂ ਨੂੰ 50 ਹੋਰ ਅਜਿਹੇ ਨੌਜਵਾਨਾਂ ਦੇ ਅੰਕੜਿਆਂ ਨਾਲ਼ ਮੇਲ ਕੇ ਵੇਖਿਆ ਗਿਆ ਜਿਨ੍ਹਾਂ ਨੂੰ ਹਾਲੇ ਇਹ ਥੈਰੇਪੀ ਨਹੀਂ ਦਿੱਤੀ ਗਈ ਸੀ। ਦੋਹਾਂ ਵਰਗਾਂ ਦੇ ਅੰਕੜਿਆਂ ਦੇ ਤੁਲਨਾਤਮਕ ਵਿਸ਼ਲੇਸ਼ਣ ਵਿੱਚੋਂ ਜੋ ਨਤੀਜੇ ਉੱਘੜ ਕੇ ਸਾਹਮਣੇ ਆਏ ਉਹ ਸਪਸ਼ਟ ਕਰਦੇ ਹਨ ਕਿ ਡੀ.ਬੀ. ਥੈਰੇਪੀ ਦੀ ਵਰਤੋਂ ਅਜਿਹੇ ਕੇਸਾਂ ਵਿੱਚ ਨਿਸ਼ਚੇ ਹੀ ਪ੍ਰਭਾਵਸ਼ੀਲ ਹੋ ਸਕਦੀ ਹੈ।
ਖੋਜਾਰਥੀ ਅਮਨਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ 100 ਲੋਕਾਂ ਨੂੰ 12 ਸੈਸ਼ਨਾਂ ਰਾਹੀਂ ਡੀ.ਬੀ. ਥੈਰੇਪੀ ਮੁਹਈਆ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਡੀਕ-ਸੂਚੀ ਵਿੱਚ ਸ਼ਾਮਿਲ ਜਿਨ੍ਹਾਂ 50 ਜਣਿਆਂ ਨੂੰ ਥੈਰੇਪੀ ਨਹੀਂ ਦਿੱਤੀ ਗਈ ਸੀ ਉਨ੍ਹਾਂ ਨੂੰ ਵੀ ਬਾਅਦ ਵਿੱਚ ਇਹੋ ਥੈਰੇਪੀ ਦਿੱਤੀ ਗਈ। ਇਸ ਉਪਰੰਤ ਪ੍ਰਾਪਤ ਹੋਏ ਨਤੀਜਿਆਂ ਤੋਂ ਵੀ ਸਪਸ਼ਟ ਹੋ ਗਿਆ ਕਿ ਉਨ੍ਹਾਂ ਦੀ ਮਨੋਸਥਿਤੀ ਵਿੱਚ ਬੇਹੱਦ ਸੁਧਾਰ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਆਉਣ ਵਾਲ਼ੇ ਖੁਦਕੁਸ਼ੀ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਿ਼ਆਲਾਂ ਉੱਤੇ ਕਾਬੂ ਪੈ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਤੋਂ ਪ੍ਰਾਪਤ ਇਸ ਤਰ੍ਹਾਂ ਦੇ ਨਤੀਜਿਆਂ ਉੱਤੇ ਛੇ ਮਹੀਨਿਆਂ ਤੱਕ ਲਗਾਤਾਰ ਨਜ਼ਰ ਰੱਖੀ ਗਈ। ਛੇ ਮਹੀਨੇ ਤੱਕ ਵੀ ਉਨ੍ਹਾਂ ਦੀ ਮਨੋਸਥਿਤੀ ਬਿਹਤਰ ਹਾਲਤ ਵਿੱਚ ਰਹੀ। ਇਸ ਤੋਂ ਸਪਸ਼ਟ ਹੋ ਗਿਆ ਕਿ ਇਸ ਥੈਰੇਪੀ ਦੀ ਮਦਦ ਨਾਲ਼ ਅਜਿਹੀ ਮਾਨਸਿਕ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜ ਨਿਗਰਾਨ, ਖੋਜਾਰਥੀ ਅਤੇ ਮਨੋਵਿਗਿਆਨ ਵਿਭਾਗ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਦੋਂ ਹਰੇਕ ਮਨੁੱਖ ਦੀ ਜਿ਼ੰਦਗੀ ਗੁੰਝਲ਼ਦਾਰ ਹੋ ਗਈ ਹੈ ਅਤੇ ਮਾਨਸਿਕ ਸਿਹਤ ਉਪਰ ਬੁਰੇ ਅਸਰ ਪੈ ਰਹੇ ਹਨ ਤਾਂ ਹਰੇਕ ਸਮਾਜ ਅਤੇ ਵਰਗ ਵਿੱਚ ਹੀ ਬਹੁਤ ਸਾਰੇ ਅਜਿਹੇ ਜੀਅ ਹਨ ਜਿਨ੍ਹਾਂ ਨੂੰ ਅਜਿਹੇ ਖਿ਼ਆਲਾਂ ਦੀ ਆਮਦ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹੀ ਖੋਜ ਦਾ ਸਾਹਮਣੇ ਆਉਣਾ ਇੱਕ ਚੰਗੀ ਗੱਲ ਹੈ ਜੋ ਯੂਨੀਵਰਸਿਟੀ ਦੀ ਸਮਾਜ ਪ੍ਰਤੀ ਜਿ਼ੰਮੇਵਾਰੀ ਅਤੇ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।



Scroll to Top