Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 4:07 am

+91 90915 01313 , +91 90916 01313

punjabbanni@gmail.com
punjabbani@yahoo.com

ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ : ਅਜੀਤਪਾਲ

ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ : ਅਜੀਤਪਾਲ

ਪਟਿਆਲਾ, 17 ਅਕਤੂਬਰ : ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨਾ ਆਖਿਆ ਕਿ ਜਿਨਾ ਲੋਕਾਂ ਉਪਰ ਅਧਾ ਅਧਾ ਦਰਜਨ ਐਨਡੀਪੀਸੀ ਐਕਟ ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਪਟਿਆਲਾ ਅੰਦਰ ਨੌਜਵਾਨੀ ਨੂੰ ਨਸ਼ਿਆਂ ‘ਤੇ ਲਗਾਕੇ ਖਤਮ ਕਰ ਰਹੇ ਹਨ, ਉਨਾ ਨੂੰ ਕਿਸੇ ਵੀ ਤਰ੍ਹਾ ਬਖਸ਼ਿਆ ਨਹੀ ਜਾਵੇਗਾ।
ਉਨਾ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਚਾਰੇ ਪਾਸਿਓ ਭਰਵਾਂ ਸਵਾਗਤ ਹੋ ਰਿਹਾ ਹੈ। ਪਟਿਆਲਾ ਵਿਚ ਵੀ ਜਿਹੜੀ ਕਾਰਵਾਈ ਨਗਰ ਨਿਗਮ, ਪੰਜਾਬ ਪੁਲਸ ਤੇ ਦੂਸਰੇ ਵਿਭਾਗਾਂ ਨੇ ਕੀਤੀ ਹੈ, ਉਸ ਵਿਚ ਸਿਰਫ ਨਸ਼ਿਆਂ ਦੇ ਸੌਦਾਗਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ। ਉਨਾ ਆਖਿਆ ਕਿ ਅਸੀ ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਦੇ ਹਾਂ ਤੇ ਅਸੀ ਕੋਰਟ ਵਿਚ ਆਪਣਾ ਪੱਖ ਰਖਾਂਗੇ ਤੇ ਮਾਣਯੋਗ ਕੋਰਟ ਨੂੰ ਸਬੂਤਾਂ ਸਮੇਤ ਦਸਾਂਗੇ ਕਿ ਇਹ ਕਿਹੜੇ ਲੋਕ ਹਨ, ਜਿਹੜੇ ਪਟਿਆਲਾ ਵਿਚ ਨਸ਼ਾ ਸਪਲਾਈ ਕਰਦੇ ਹਨ।
ਅਜੀਤਪਾਲ ਕੋਹਲੀ ਨੇ ਕਿਹਾ ਕਿ ਸਨੌਰੀ ਅੱਡਾ ਲਗਭਗ ਬਹੁਤ ਸਾਰੇ ਘਰ ਹਨ ਪਰ ਟਾਰਗੇਟ ਸਿਰਫ ਪੰਜ ਜਾਂ ਛੇ ਘਰ ਹੋਏ ਹਨ, ਜਿਹੜੇ ਨਸ਼ਾ ਵੇਚਦੇ ਸਨ। ਉਨਾ ਆਖਿਆ ਕਿ ਨਸ਼ਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਉਨਾ ਕਿਹਾ ਕਿ ਭਾਜਪਾ ਜੇਕਰ ਸਚਮੁੱਚ ਹੀ ਪੰਜਾਬ ਦੀ ਹਮਦਰਦ ਹੈ ਤਾਂ ਨਸ਼ਾ ਸੌਦਾਗਰਾਂ ਦੀ ਮਦਦ ਛੱਡਕੇ ਨਸ਼ਾ ਸੌਦਾਗਰਾਂ ਦੇ ਖਿਲਾਫ ਖੜੇ।
ਵਿਧਾਇਕ ਕੋਹਲੀ ਨੇ ਆਖਿਆ ਕਿ ਆਂਕੜੇ ਗਵਾਹੀ ਭਰਦੇ ਹਨ ਕਿ ਮੋਤੀ ਮਹਿਲ ਦੀ ਸਰਕਾਰ ਵੇਲੇ ਵੀ ਇਨਾ ਲੋਕਾਂ ਉਪਰ ਐਨਡੀਪੀਐਸ ਦੇ ਪਰਚੇ ਦਰਜ ਹਨ ਅਤੇ ਕੁੱਝ ਤਾਂ ਹੁਣ ਵੀ  ਜੇਲ ਦੇ ਅੰਦਰ ਹਨ। ਉਨਾ ਆਖਿਆ ਕਿ ਭਾਜਪਾ ਜਿਨਾ ਨੂੰ ਗਰੀਬ ਦਸ ਰਹੀ ਹੈ, ਉਨਾ ਦੇ ਘਰਾਂ ਹਰ ਕਮਰੇ ਵਿਚ ਏਸੀ, ਵੱਡੀਆਂ ਵੱਡੀਆਂ ਐਲਈਡੀਜ ਤੇ ਅਮੀਰਾਂ ਵਾਲਾ ਸਾਰਾ ਸਮਾਨ ਤੈਨਾਤ ਸੀ। ਉਨਾ ਆਖਿਆ ਕਿ ਇਨਾ ਨੇ ਪਾਰਕਾਂ ਤੇ ਸਰਕਾਰੀ ਸੜਕਾਂ ਉਪਰ ਕਬਜੇ ਕੀਤੇ ਹੋਏ ਹਨ ਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਤੇ ਸੜਕਾਂ ਹਨ।
Advertisement
Advertisement
Advertisement
Advertisement
Scroll to Top