Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 7:25 am

+91 90915 01313 , +91 90916 01313

punjabbanni@gmail.com
punjabbani@yahoo.com

ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਨੇ ਘਰ ਘਰ ਜਾਕੇ ਰਾਹਤ ਸਮੱਗਰੀ ਵੰਡੀ

ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਨੇ ਘਰ ਘਰ ਜਾਕੇ ਰਾਹਤ ਸਮੱਗਰੀ ਵੰਡੀ

ਪਟਿਆਲ : ਇਸ ਸਾਲ ਵੱਧ ਵਰਖਾ ਅਤੇ ਹੜ੍ਹ ਕਾਰਨ ਪੰਜਾਬ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਹੈ।
ਸ਼ੁਰੂ ਤੋਂ ਹੀ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਪੰਜਾਬ ਨੇ ਤੇਰਾ ਹੀ ਤੇਰਾ ਮਿਸ਼ਨ ਦੇ ਨਾਲ ਮਿਲ ਕੇ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜਣ ਦਾ ਕੰਮ ਜਾਰੀ ਰੱਖਿਆ ਹੈ।

20 ਅਕਤੂਬਰ 2025 ਨੂੰ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਪੰਜਾਬ (AMURT) ਦੀਆਂ ਚੰਡੀਗੜ੍ਹ, ਪਟਿਆਲਾ, ਲੁਧਿਆਣਾ ਅਤੇ ਫਿਰੋਜ਼ਪੁਰ ਸ਼ਾਖਾਵਾਂ ਨੇ BSF ਦੀ 99 ਬਟਾਲੀਅਨ ਨਾਲ ਮਿਲ ਕੇ ਫਿਰੋਜ਼ਪੁਰ ਦੇ ਨਿਹਾਲਕੇ ਅਤੇ ਕਾਲੂਵਾਲਾ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਘਰ ਘਰ ਜਾ ਕੇ ਰਾਹਤ ਸਮੱਗਰੀ ਵੰਡੀਆਂ ਅਤੇ ਲੋਕਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਇਕੱਠੀ ਕੀਤੀ।

BSF ਦੀ ਮਦਦ ਨਾਲ ਅਸੀਂ ਇਹਨਾਂ ਦੋਵੇਂ ਪਿੰਡਾਂ ਵਿੱਚ ਪਹੁੰਚ ਸਕੇ। ਅਸੀਂ ਉਨ੍ਹਾਂ ਨੂੰ 100 ਰਾਸ਼ਨ ਕਿਟਾਂ ਦਿੱਤੀਆਂ। ਇਹ ਰਾਹਤ ਕੰਮ BSF ਟੀਮ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹਨਾਂ ਨੇ ਕਿਸ਼ਤੀ ਦਾ ਪ੍ਰਬੰਧ ਕੀਤਾ ਅਤੇ ਸਾਨੂੰ ਕਾਲੂਵਾਲਾ ਪਿੰਡ ਤੱਕ ਲੈ ਗਏ, ਜੋ ਪੂਰੀ ਤਰ੍ਹਾਂ ਨਾਲ ਕੱਟ ਚੁੱਕਾ ਹੈ ਅਤੇ ਕਿਸ਼ਤੀ ਤੋਂ ਬਿਨਾਂ ਉੱਥੇ ਪਹੁੰਚਣਾ ਅਸੰਭਵ ਹੈ।

ਇਹ ਦੋਵੇਂ ਪਿੰਡ ਹੜ੍ਹ ਨਾਲ ਬਹੁਤ ਪ੍ਰਭਾਵਿਤ ਹਨ। ਕਿਸਾਨ ਆਪਣੀ ਜ਼ਮੀਨ ’ਤੇ ਅਗਲੇ 4–5 ਮਹੀਨਿਆਂ ਤੱਕ ਖੇਤੀ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਘੱਟੋ-ਘੱਟ 2–3 ਮਹੀਨਿਆਂ ਲਈ ਸਾਡੇ ਸਹਿਯੋਗ ਦੀ ਲੋੜ ਹੋਵੇਗੀ।

ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੁਰੰਤ ਡੀਜ਼ਲ, ਕਾਲਾ ਖਾਦ ਅਤੇ ਵਰਮੀ ਖਾਦ ਦੀ ਲੋੜ ਹੈ।

ਸੰਸਥਾ ਦੇ ਅਨੁਸਾਰ, “ਮਨੁੱਖ ਮਨੁੱਖ ਇਕ ਹੈ, ਮਨੁੱਖ ਦਾ ਧਰਮ ਇਕ ਹੈ। ਜ਼ਰੂਰਤ ਵੇਲੇ ਸੇਵਾ ਕਰਨਾ ਹੀ ਅਸਲੀ ਧਰਮ ਹੈ।” ਸੰਸਥਾ ਇਸ ਲਈ ਹਰ ਸੰਭਵ ਯਤਨ ਕਰ ਰਹੀ ਹੈ।

AMURT ਪੰਜਾਬ ਦੇ ਪ੍ਰਧਾਨ ਰਵਿੰਦਰ ਠਾਕੁਰ ਨੇ ਵੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਤੇ ਲੋੜ ਅਨੁਸਾਰ ਪੀੜਤਾਂ ਦੀ ਮਦਦ ਕਰਨ।

Advertisement
Advertisement
Advertisement
Advertisement
Scroll to Top