Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 7:56 am

+91 90915 01313 , +91 90916 01313

punjabbanni@gmail.com
punjabbani@yahoo.com

 ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ 'ਚ ਵਿਸ਼ਾਲ ਖੂਨਦਾਨ ਕੈਂਪ

 ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ 'ਚ ਵਿਸ਼ਾਲ ਖੂਨਦਾਨ ਕੈਂਪ

ਪਟਿਆਲਾ, 19 ਸਤੰਬਰ – ਪਟਿਆਲਾ-ਸੰਗਰੂਰ ਹਾਈਵੇ ਨਜ਼ਦੀਕ ਸਥਿਤ ਕਾਲਜ ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਐਨਐਸਐਸ ਵਿੰਗ, ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਸਹਿਜ ਟਾਈਮ ਦੇ ਸਾਂਝੇ ਉੱਦਮ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 50 ਤੋਂ ਵੱਧ ਨੌਜਵਾਨ ਕਾਲਜ ਵਿਦਿਆਰਥੀ ਲੜਕੇ- ਲੜਕੀਆਂ ਨੇ ਖੂਨਦਾਨ ਕੀਤਾ।  ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਕਾਲਜ ਦੇ ਡਾਇਰੈਕਟਰ ਡਾ ਬਲਰਾਜ ਸਿੰਘ ਅਤੇ ਪ੍ਰਿੰਸੀਪਲ ਅੰਜੂ ਸ਼ਰਮਾ ਨੇ ਵਿਦਿਆਰਥੀਆਂ ਦੀ ਹੋਂਸਲਾ ਅਵਜਾਈ ਕਰਦਿਆਂ ਸਾਂਝੇ ਤੌਰ ਤੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਸਿਰਫ਼ ਖੂਨਦਾਨ ਲਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਜਨਤਾ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖਤਾ ਦੀ ਮਹੱਤਤਾ ਦਾ ਸੁਨੇਹਾ ਵੀ ਪਹੁੰਚਾਇਆ।

ਮੇਅਰ ਕੁੰਦਨ ਗੋਗੀਆ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਜੀਵਨ ਬਚਾਉਣ ਦਾ ਸਭ ਤੋਂ ਮਹਾਨ ਕੰਮ ਹੈ ਅਤੇ ਮਨੁੱਖਤਾ ਦੀ ਸੇਵਾ ਦਾ ਸਰਵੋਤਮ ਰੂਪ ਹੈ। ਹਰ ਵਿਦਿਆਰਥੀ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਮਾਜਿਕ ਸੇਵਾ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਹੀ ਜਿੰਦਗੀ ਦੀ ਅਸਲ ਤੇ ਸੱਚੀ ਸਿੱਖਿਆ ਹੈ। ਉਨ੍ਹਾਂ ਵਿਦਿਆਰਥੀਆਂ ਦੀ ਭੂਮਿਕਾ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਸਰਗਰਮ ਭਾਗੀਦਾਰੀ ਨੇ ਹੀ ਇਸ ਕੈਂਪ ਨੂੰ ਸਫਲ ਬਣਾਇਆ ਹੈ।

ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਵੀ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦੀ ਕਿਰਣ ਬਣਦੀ ਹੈ। ਵਿਦਿਆਰਥੀਆਂ ਦੇ ਜੋਸ਼ ਤੇ ਉਤਸ਼ਾਹ ਕਰਕੇ ਵੱਡੀ ਗਿਣਤੀ ਨਾਲ ਕੀਤਾ ਯੋਗਦਾਨ ਕਾਬਿਲੇ ਤਾਰੀਫ ਹੈ. ਇਸ ਖੂਨਦਾਨ ਕੈਂਪ ਨੇ ਸਾਬਤ ਕੀਤਾ ਕਿ ਜਦੋਂ ਸਿੱਖਿਆ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਮੀਡੀਆ ਇਕੱਠੇ ਮਿਲ ਕੇ ਕਿਸੇ ਉਪਰਾਲੇ ਵਿੱਚ ਹਿੱਸਾ ਲੈਂਦੇ ਹਨ, ਤਾਂ ਉਹ ਮਨੁੱਖਤਾ ਦੇ ਹਿਤ ਵਿੱਚ ਵੱਡੇ ਨਤੀਜੇ ਲਿਆ ਸਕਦੇ ਹਨ।

ਇਸ ਮੌਕੇ ਕਾਲਜ ਦੇ ਸਟਾਫ ਮੈਂਬਰਾਂ ਅਤੇ ਉਮੰਗ ਫਾਊਂਡੇਸ਼ਨ ਦੇ ਵਾਲੰਟੀਅਰਾਂ ਨੇ ਵੀ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। ਅੰਤ ਵਿੱਚ ਮੇਅਰ ਕੁੰਦਨ ਗੋਗੀਆ ਅਤੇ ਕਾਲਜ ਮੁਖੀਆਂ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ. ਇਸ ਮੌਕੇ ਸਹਿਜ ਟਾਈਮਜ਼ ਟੀਮ, ਕਾਲਜ ਸਟਾਫ ਤੋਂ ਡਾ. ਪ੍ਰਿਅੰਕਾ ਐਨਐਸਐਸ ਇਨਚਾਰਜ ,

ਮਿਸ ਪੂਨਮ ਕੋ ਐਨਐਸਐਸ ਇਨਚਾਰਜ, ਸਾਰਾ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ, ਉਮੰਗ ਵੈਲਫੇਅਰ ਫਾਊਂਡੇਸ਼ਨ ਤੋਂ ਵਾਈਸ ਪ੍ਰਧਾਨ ਵਿਮਲ ਸ਼ਰਮਾ, ਜਨਰਲ ਸੈਕਰਟਰੀ ਰਜਿੰਦਰ ਸਿੰਘ, ਖਜਾਨਚੀ ਅਤੇ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ, ਜੋਇੰਟ ਸੈਕਟਰੀ ਪਰਮਜੀਤ ਸਿੰਘ, ਕੋਆਰਡੀਨੇਟਰ ਡਾ. ਗਗਨਪ੍ਰੀਤ ਕੌਰ, ਉਪਕਾਰ ਸਿੰਘ, ਮਾਂ ਨੈਨਾ ਦੇਵੀ ਦੇ ਬੱਚੇ ਸੁਸਾਇਟੀ ਰਜਿ. ਤੋਂ ਆਸ਼ੂ ਸੁਖੀਜਾ ਜੀ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।
Advertisement
Advertisement
Advertisement
Advertisement
Scroll to Top