Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:21 am

+91 90915 01313 , +91 90916 01313

punjabbanni@gmail.com
punjabbani@yahoo.com

ਗਾਜ਼ਾ ਦੇ ਹੱਕ ਵਿੱਚ ਉੱਠੀ ਲੋਕ ਅਰਪਣ ਹੋਈ ਕਾਵਿ ਪੁਸਤਕ 'ਮੈਂ ਗਾਜਾ ਕਹਿਨਾ' 

ਗਾਜ਼ਾ ਦੇ ਹੱਕ ਵਿੱਚ ਉੱਠੀ ਲੋਕ ਅਰਪਣ ਹੋਈ ਕਾਵਿ ਪੁਸਤਕ 'ਮੈਂ ਗਾਜਾ ਕਹਿਨਾ' 

ਪਟਿਆਲਾ :   ਅੱਜ ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’ ਲੋਕ ਅਰਪਣ ਕੀਤੀ ਗਈ ਤੇ ਪੁਸਤਕ ਬਾਰੇ ਸੰਵਾਦ ਰਚਾਇਆ ਗਿਆ।
    ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਰਾਜਿੰਦਰ ਪਾਲ ਬਰਾੜ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੁੱਖ ਮਹਿਮਾਨ ਵਜੋਂ ਆਲੋਚਕ ਤੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਮੁੱਖ ਬੁਲਾਰੇ ਵਜੋਂ ਡਾ.ਭੀਮਇੰਦਰ ਸਿੰਘ  ਪ੍ਰੋਫ਼ੈਸਰ ਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਜ਼ਰੀ ਭਰੀ। ਸਭ ਤੋਂ ਪਹਿਲਾਂ ਬਲਬੀਰ  ਜਲਾਲਾਬਾਦੀ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਇਸ ਪੁਸਤਕ ਵਿੱਚ ਸ਼ਾਮਲ ਸਾਰੇ ਕਵੀਆਂ ਨੂੰ ਮੁਬਾਰਕਾਂ ਦੇ ਕੇ ਇਸ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ।
ਪੁਸਤਕ ਦੇ ਸੰਪਾਦਕ ਡਾ. ਅਰਵਿੰਦਰ ਕੌਰ ਕਾਕੜਾ ਨੇ ਦੱਸਿਆ ਇਸ ਪੁਸਤਕ ਤੇ ਜਰੀਏ ਅਸੀਂ ਗਾਜ਼ਾ ਵਿੱਚ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਨਸ਼ਲਕੁਸ਼ੀ ਦੇ ਵਿਰੁੱਧ ਅਵਾਜ਼ ਉਠਾਈ ਹੈ। ਆਪਣੀ ਹੋਂਦ ਦੀ ਲੜਾਈ ਲੜਣ ਵਾਲੇ ਲੋਕਾਂ ਦੇ ਹੱਕ ਵਿੱਚ ਖੜੀ ਇਹ ਪੰਜਾਬੀ ਕਵਿਤਾ ਇਸ ਪੁਸਤਕ ਦੇ ਜ਼ਰੀਏ ਗਾਜ਼ਾ ਦੀ ਧਿਰ ਬਣਦੀ ਹੈ। ਗਾਜ਼ਾ ਵਿੱਚ ਜਾਨਾਂ ਗੁਆਉਣ ਵਾਲੇ ਬੇਕਸੂਰ ਬਸ਼ਿੰਦਿਆਂ ,ਕਵੀਆਂ,ਲੇਖਕਾਂ, ਪੱਤਰਕਾਰਾਂ ਤੇ ਰੰਗ ਕਰਮੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਪੁਸਤਕ ਲੋਕ ਅਰਪਣ ਕਰਨ ਤੋਂ ਬਾਅਦ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਗਾਜ਼ਾ ਪ੍ਰਤੀ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ। ਮੁਖ ਬੁਲਾਰੇ ਡਾ. ਭੀਮਇੰਦਰ ਸਿੰਘ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਪੂੰਜੀਵਾਦੀ ਸਾਮਰਾਜ ਹੈ ਜਿਸਦੀ ਦਹਿਸ਼ਤ ਨੇ ਖੌਫ਼, ਭੈਅ ਤੇ ਅਸ਼ਾਂਤੀ ਨੂੰ ਜਨਮ ਦਿੱਤਾ ਹੈ।
ਸਾਮਰਾਜੀ ਦਹਿਸ਼ਤ ਦੇ ਅਨੇਕਾਂ ਘਿਨਾਉਣੇ ਦ੍ਰਿਸ਼ ਸਾਡੇ ਸਾਹਮਣੇ ਹਨ। ਉਹਨਾਂ ਨੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਗੀਆਂ ਜੰਗਾਂ ਦੇ ਇਤਿਹਾਸ ਬਾਰੇ ਵੀ ਵਿਸਥਾਰ ਸਹਿਤ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਡਾ.ਸੁਰਜੀਤ ਭੱਟੀ ਨੇ ਕਿਹਾ ਕਿ ਇਹ ਪੁਸਤਕ ਮਾਨਵੀ ਸੰਵੇਦਨਾਵਾਂ ਦਾ ਉਹ ਦਸਤਾਵੇਜ਼ ਹੈ ਜੋਂ ਕਾਵਿ ਦਾਇਰੇ ਵਿੱਚ ਆਪਣਾ ਨਾਮ ਲਿਖਵਾਏਗਾ। ਉਹਨਾਂ ਨੇ ਕਿਹਾ ਕਿ ਗਾਜ਼ਾ ਦੇ ਹੱਕ ਵਿੱਚ ਉਠਾਈ ਗਈ ਪਟਿਆਲੇ ਦੀ ਆਵਾਜ਼ ਇਸ ਪੁਸਤਕ ਜ਼ਰੀਏ ਦੁਨੀਆਂ ਦੇ ਹਰ ਕੋਨੇ ਵਿੱਚ ਜਾਵੇਗੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ.ਬਰਾੜ ਨੇ ਪੁਸਤਕ ਦੇ ਸੰਪਾਦਕਾਂ ਨੂੰ ਮੁਬਾਰਕਾਂ ਦਿੰਦਿਆਂ ਸਮੁੱਚੇ ਸਮਾਗਮ ਨੂੰ ਸਾਰਥਕ ਦੱਸਿਆ। ਉਹਨਾਂ ਨੇ ਕਿਹਾ ਕਿ ਜੰਗ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦੀ ਹੈ। ਵਿਸ਼ਵ ਵਿੱਚ ਧਰਮ, ਜਾਤ, ਨਸਲ ਦੇ ਨਾਂ ‘ਤੇ ਹੁੰਦੀਆਂ ਲੜਾਈਆਂ ਲੋਕਾਂ ਅੰਦਰ ਨਫ਼ਰਤ, ਦਰਿੰਦਗੀ ਅਤੇ ਬੇਅਰਾਮਤਾ ਵਰਗੀਆਂ ਕਈ ਅਲਾਮਤਾਂ ਪੈਦਾ ਕਰਦੀਆਂ ਹਨ।ਪਰ ਅੱਜ ਸੁਆਲ ਇਹ ਹੈ ਕਿ ਇਹਨਾਂ ਲੜਾਈਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਨਵੇਂ ਤੌਰ ਤਰੀਕੇ ਲੱਭਣੇ ਪੈਣਗੇ।
ਸਮਾਗਮ ਵਿੱਚ ਜੁਝਾਰਵਾਦੀ ਕਵੀ ਦਰਸ਼ਨ ਖਟਕੜ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ ਕੁਲਦੀਪ ਦੀਪ, ਅਮਰਜੀਤ ਕੌਂਕੇ, ਧਰਮ ਕੰਮੇਆਣਾ, ਬਲਵਿੰਦਰ ਸੰਧੂ, ਡਾ ਸੰਤੋਖ ਸੁੱਖੀ, ਸੰਦੀਪ ਜਸਵਾਲ,  ਤਰਲੋਚਨ ਮੀਰ, ਚਰਨਜੀਤ ਜੋਤ, ਕੁਲਵਿੰਦਰ ਚਾਵਲਾ, ਅਵਤਾਰਜੀਤ, ਬਚਨ ਸਿੰਘ ਗੁਰਮ, ਹਰਪ੍ਰੀਤ ਸੰਧੂ, ਨਰਿੰਦਰ ਪਾਲ ਕੌਰ, ਕੁਲਵੰਤ ਸੈਦੋਕੇ,ਸੁਖਮਿੰਦਰ ਸੇਖੋਂ, ਜਸਵਿੰਦਰ ਖਾਰਾ, ਗੁਰਮੁੱਖ ਸਿੰਘ ਆਦਿ ਨੇ ਆਪਣੀਆਂ ਇਸ ਪੁਸਤਕ ਵਿੱਚ ਸ਼ਾਮਿਲ ਭਾਵ ਪੂਰਵਕ ਕਵਿਤਾਵਾਂ ਸੁਣਾਈਆਂ।
ਇਹਨਾਂ ਸਾਰੇ ਕਵੀਆਂ ਨੂੰ ਪੁਸਤਕ ਸੰਪਾਦਕਾਂ ਨੇ ‘ਮੈਂ ਗਾਜ਼ਾ ਕਹਿਨਾ’ ਪੁਸਤਕ ਭੇਟ ਕੀਤੀ। ਅਦਾਰਾ ਪਰਵਾਜ਼ ਪੰਜਾਬ ਵੱਲੋਂ ਅਜਮੇਰ ਸਿੱਧੂ ਕਹਾਣੀਕਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਦਾਰਾ ਪਰਵਾਜ ਦਾ ਮੁੱਖ ਮਕਸਦ ਸਮਾਜ ਦੇ ਵਰਤਾਰੇ ਸਬੰਧੀ ਲੇਖਕਾਂ ਦੀ ਭੂਮਿਕਾ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ ਅਤੇ ਅਮਾਨਵੀ ਵਰਤਾਰੇ ਦੇ ਵਿਰੁੱਧ ਸ਼ਾਬਦਿਕ ਲੜਾਈ ਲੜਨੀ ਹੈ। ਸਮੁੱਚੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਚੰਨ ਪਟਿਆਲਵੀ, ਡਾ ਜੀ ਐਸ ਆਨੰਦ ਗੁਰਦਰਸ਼ਨ ਸਿੰਘ ਗੁਸੀਲ, ਦਰਸ਼ਨ ਸਿੰਘ ਤੇ ਅਦਾਰਾ ਪਟਿਆਲਾ ਦਾ ਯੋਗਦਾਨ ਰਿਹਾ।ਡਾ.ਚਰਨਜੀਤ ਕੌਰ, ਗੁਰਚਰਨ ਪੱਬਾਰਾਲੀ, ਬਲਵਿੰਦਰ ਭੱਟੀ, ਡਾ ਇੰਦਰ ਪਾਲ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਆਦਿ ਸ਼ਾਮਿਲ ਹੋਏ।
Advertisement
Advertisement
Advertisement
Advertisement
Scroll to Top