Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 9:52 am

+91 90915 01313 , +91 90916 01313

punjabbanni@gmail.com
punjabbani@yahoo.com

ਸ਼੍ਰੀ ਰਾਮ ਲੀਲਾ ਵਿੱਚ ਰਾਵਣ ਦੀ ਸੈਨਾ ਨੇ ਰਿਸ਼ੀਆਂ ਨੂੰ ਕੀਤਾ ਤੰਗ, ਹਵਨ ਕੀਤੇ ਭੰਗ

ਸ਼੍ਰੀ ਰਾਮ ਲੀਲਾ ਵਿੱਚ ਰਾਵਣ ਦੀ ਸੈਨਾ ਨੇ ਰਿਸ਼ੀਆਂ ਨੂੰ ਕੀਤਾ ਤੰਗ, ਹਵਨ ਕੀਤੇ ਭੰਗ

ਪਟਿਆਲਾ, 23 ਸਤੰਬਰ – ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆ ਭੱਟ੍ਠੀਆਂ ਰਾਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਦੂਜੇ ਦਿਨ ਦੇ ਮੰਚਨ ਵਿੱਚ ਭਗਵਾਨ ਰਾਮ ਦੇ ਬਾਲ ਰੂਪ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਸ਼੍ਰੀ ਰਾਮ ਲੀਲਾ ਦੇ ਦੂਜੇ ਦਿਨ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ।

ਇਨ੍ਹਾਂ ਵਿੱਚ ਰਾਵਣ ਵੱਲੋਂ ਵਰਦਾਨ ਪ੍ਰਾਪਤ ਕਰਨ ਮਗਰੋਂ ਰਿਸ਼ੀਆਂ ਨੂੰ ਤੰਗ ਕਰਨ ਅਤੇ ਉਨ੍ਹਾਂ ਦੇ ਹਵਨ ਭੰਗ ਕਰਨ ਦੇ ਦ੍ਰਿਸ਼ ਦਾ ਮੰਚਨ ਕੀਤਾ ਗਿਆ। ਰਾਵਣ ਦੇ ਅਤਿਆਚਾਰਾਂ ਤੋਂ ਤੰਗ ਹੋਕੇ ਸਾਰੇ ਦੇਵਤਾ ਤੇ ਰਿਸ਼ੀ ਭਗਵਾਨ ਵਿਸ਼ਨੂੰ ਕੋਲ ਗਏ ਅਤੇ ਪ੍ਰਾਰਥਨਾ ਕੀਤੀ ਕਿ ਉਹ ਇੱਕ ਨਵਾਂ ਅਵਤਾਰ ਲੈ ਕੇ ਰਾਵਣ ਦਾ ਨਾਸ਼ ਕਰਨ।

ਮੰਗਲਵਾਰ ਨੂੰ ਰਾਮ ਲੀਲਾ ਵਿੱਚ ਸ਼੍ਰੀ ਰਾਮ ਦੇ ਜਨਮ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨਾਲ ਪੂਰਾ ਸ਼ਹਿਰ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਜਿੱਥੇ ਇੱਕ ਪਾਸੇ ਭਗਵਾਨ ਰਾਮ ਦੇ ਬਚਪਨ ਦੀਆਂ ਮਨੋਹਰ ਲੀਲਾਵਾਂ ਦਿਖਾਈਆਂ ਗਈਆਂ, ਉੱਥੇ ਹੀ ਮਾਤਾ ਸੀਤਾ ਵੱਲੋਂ ਬਚਪਨ ਵਿੱਚ ਹੀ ਸ਼ਿਵ ਧਨੁਸ਼ ਉਠਾਉਣ ਦਾ ਦ੍ਰਿਸ਼ ਵੀ ਬੜੇ ਸੁੰਦਰ ਢੰਗ ਨਾਲ ਪ੍ਰਸਤੁਤ ਕੀਤਾ ਗਿਆ।

ਇਸ ਦੌਰਾਨ ਮਹਾਰਿਸ਼ੀ ਵਿਸ਼ਵਾਮਿੱਤਰ ਦੇ ਆਉਣ ਦਾ ਮੰਚਨ ਕੀਤਾ ਗਿਆ, ਜਿੱਥੇ ਮਹਾਰਾਜ ਦਸ਼ਰਥ ਨੇ ਮਹਾਰਿਸ਼ੀ ਵਿਸ਼ਵਾਮਿੱਤਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਪੂਜਾ ਦੌਰਾਨ ਤਾੜਕਾ ਵੱਲੋਂ ਯੱਗ ਭੰਗ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਮਹਾਰਿਸ਼ੀ ਵਿਸ਼ਵਾਮਿੱਤਰ ਨੇ ਤਾੜਕਾ ਨੂੰ ਮਾਰਨ ਲਈ ਰਾਮ-ਲਕਸ਼ਮਣ ਦੀ ਮੰਗ ਕੀਤੀ। ਮਹਾਰਾਜ ਦਸ਼ਰਥ ਨੇ ਭਾਰੀ ਮਨ ਨਾਲ ਮਹਾਰਿਸ਼ੀ ਨੂੰ ਆਪਣੇ ਦੋਵੇਂ ਪੁੱਤਰ ਸੌਂਪ ਦਿੱਤੇ, ਜਿਨ੍ਹਾਂ ਨੇ ਜੰਗਲ ਵਿਚ ਤਾੜਕਾ ਦਾ ਵਧ ਕਰ ਦਿੱਤਾ।

ਇਸ ਮੌਕੇ ਜਗਤਗੁਰੂ ਭੁਵਨੇਸ਼ਵਰੀਨੰਦ ਗਿਰੀ ਜੀ ਮਹਾਰਾਜ ਵਿਸ਼ੇ ਤੌਰ ਤੇ ਮੌਜੂਦ ਰਹੀਂ। ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਹਰ ਰੋਜ਼ ਰਾਤ 9:00 ਵਜੇ ਸ਼੍ਰੀ ਰਾਮ ਲੀਲਾ ਸ਼ੁਰੂ ਹੋਵੇਗੀ, ਜੋ ਰਾਤ 11:30 ਵਜੇ ਤੱਕ ਚੱਲੇਗੀ ਅਤੇ 2 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅਪਣੀ ਸੰਸਕ੍ਰਿਤੀ ਬਾਰੇ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ ਅਤੇ

ਸ਼੍ਰੀ ਰਾਮ ਦਾ ਜੀਵਨ ਆਦਰਸ਼ਾਂ, ਸੱਚਾਈ, ਤਿਆਗ, ਸੇਵਾ ਅਤੇ ਧਰਮ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਸਾਰੇ ਸ਼ਹਿਰ ਵਾਸੀ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਸ਼੍ਰੀ ਰਾਮ ਲੀਲਾ ਦਾ ਮੰਚਨ ਦੇਖਣ ਆਉਣ। ਇਸ ਮੌਕੇ ਜੋੜੀਆਂ ਭੱਟ੍ਠੀਆਂ ਰਾਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਰਹੇ।

Advertisement
Advertisement
Advertisement
Advertisement
Scroll to Top