Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:15 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਵਿੱਚ 3.5 ਏਕੜ ‘ਚ ਮੀਆਵਾਕੀ ਜੰਗਲ ਦੀ ਸ਼ੁਰੂਆਤ

ਪਟਿਆਲਾ ਵਿੱਚ 3.5 ਏਕੜ ‘ਚ ਮੀਆਵਾਕੀ ਜੰਗਲ ਦੀ ਸ਼ੁਰੂਆਤ

ਪਟਿਆਲਾ, 1 ਅਕਤੂਬਰ  – ਪਟਿਆਲਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਲੁਧਿਆਣਾ ਨੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਫੋਕਲ ਪੁਆਇੰਟ, ਪਟਿਆਲਾ ਵਿੱਚ 3.5 ਏਕੜ ‘ਚ ਬਣਾਏ ਜਾ ਰਹੇ ਸ਼ਹਿਰ ਦੇ ਪਹਿਲੇ ਤੇ ਸਭ ਤੋਂ ਵੱਡੇ ਮੀਆਵਾਕੀ ਜੰਗਲ ਦੀ ਬਿਜਾਈ ਸ਼ੁਰੂ ਕੀਤੀ।
ਇਸ ਪ੍ਰੋਜੈਕਟ ਦਾ ਉਦਘਾਟਨ ਮੇਅਰ ਪਟਿਆਲਾ ਸ਼੍ਰੀ ਕੁੰਦਨ ਗੋਗੀਆ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀਐਸਆਰ ਮੁਖੀ ਸ਼੍ਰੀ ਅਮਿਤ ਧਵਨ, ਵੀਐਸਐਸਐਲ ਦੇ ਮੁਖੀ ਸ਼੍ਰੀ ਵਿਜੇ ਤੇ ਪ੍ਰਸ਼ਾਸਨਿਕ ਮੁਖੀ ਸ਼੍ਰੀ ਸਤਿੰਦਰ ਦੁਆਰਾ ਕੀਤਾ ਗਿਆ।

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ 3.5 ਏਕੜ ਦੇ ਖੇਤਰ ਵਿੱਚ 45 ਕਿਸਮਾਂ ਦੇ ਲਗਭਗ 35,000 ਪੌਦੇ ਲਗਾ ਕੇ ਇਸ ਜੰਗਲ ਨੂੰ ਵਿਕਸਤ ਕਰ ਰਿਹਾ ਹੈ। ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਵਰਧਮਾਨ ਸਟੀਲਜ਼ ਦੇ ਚੇਅਰਮੈਨ ਸ਼੍ਰੀ ਸਚਿਤ ਜੈਨ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਕਿ ਉਹ ਪਟਿਆਲਾ ਵਿੱਚ ਜੰਗਲਾਤ ਵਿਕਾਸ ਲਈ ਅੱਗੇ ਆਏ ਹਨ ਅਤੇ ਸ਼ਹਿਰ ਨੂੰ ਹਰੇ ਭਰੇ ਭਵਿੱਖ ਲਈ ਆਪਣਾ ਸਮਰਥਨ ਦੇ ਰਹੇ ਹਨ।

ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਗੁਪਤਾ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਤੇ ਮੇਅਰ ਪਟਿਆਲਾ ਦਾ ਇਸ ਮਹੱਤਵਪੂਰਨ ਅਤੇ ਪਰਿਆਵਰਣ-ਮਿੱਤਰ ਪਹਿਲਕਦਮੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਦੇ ਵਸਨੀਕ ਵੀ ਇਸ ਕਾਰਜ ਨਾਲ ਜੁੜ ਕੇ ਪੌਧੇ ਲਗਾਉਣ ਵਿੱਚ ਯੋਗਦਾਨ ਪਾਉਣਗੇ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਮੀਆਵਾਕੀ ਜੰਗਲ ਨਾ ਸਿਰਫ਼ ਪਟਿਆਲਾ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਕਰੇਗਾ, ਬਲਕਿ ਉਦਯੋਗਿਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਹਤਮੰਦ ਮਾਹੌਲ ਵੀ ਪ੍ਰਦਾਨ ਕਰੇਗਾ। ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀਐਸਆਰ ਮੁਖੀ ਸ਼੍ਰੀ ਅਮਿਤ ਧਵਨ ਨੇ ਦੱਸਿਆ ਕਿ ਕੰਪਨੀ ਨੇ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਇਹ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜੋ ਪਟਿਆਲਾ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਮਿਸਾਲੀ ਕਦਮ ਹੈ।

ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਕਪਿਲ ਗੁਪਤਾ, ਜਨਰਲ ਸਕੱਤਰ ਕਮਲ ਮਹਿੰਦਰ, ਜੋਇੰਟ ਸਕੱਤਰ ਰਾਹੁਲ ਟਾਇਲ, ਚੇਅਰਮੈਨ ਪਰਮਜੀਤ ਸਿੰਘ, ਵਾਈਸ ਚੇਅਰਮੈਨ ਅਰੁਣ ਗੁਪਤਾ, ਵਾਈਸ ਚੇਅਰਮੈਨ ਐਸਪੀਐਸ ਢਿੱਲੋਂ, ਐਸਕੇ ਮਹਾਜਨ, ਰਜਿੰਦਰ ਬਾਂਸਲ, ਵਿਪਨ ਅਗਰਵਾਲ, ਜਤਿੰਦਰ ਗਰਗ, ਦੀਪਕ ਗੁਪਤਾ,  ਰਾਜਿੰਦਰ ਮੋਹਨ ਸੈਕਟਰੀ ਮੇਅਰ ਤੇ ਵਿਕਰਮ ਮਲਹੋਤਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਫੋਕਲ ਪੁਆਇੰਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਸ ਜੰਗਲ ਦੀ ਸਾਂਭ-ਸੰਭਾਲ ਲਈ ਉਹ ਵਰਧਮਾਨ ਸਟੀਲਜ਼ ਦੇ ਨਾਲ ਸਹਿਯੋਗ ਜਾਰੀ ਰੱਖਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਜੈਕਟ ਹੋਰ ਵੱਡਾ ਰੂਪ ਧਾਰ ਸਕੇ।
Advertisement
Advertisement
Advertisement
Advertisement
Scroll to Top