Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:29 am

+91 90915 01313 , +91 90916 01313

punjabbanni@gmail.com
punjabbani@yahoo.com

100 ਤੋਂਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਬਿਜਲੀ ਡਿੱਗਣ ਉਤਰੀਆਂ ਮੌਤ ਦੇ ਘਾਟ

100 ਤੋਂਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਬਿਜਲੀ ਡਿੱਗਣ ਉਤਰੀਆਂ ਮੌਤ ਦੇ ਘਾਟ

ਜੰਮੂ ਕਸ਼ਮੀਰ, 27 ਮਈ 2025 : More than 100 sheep and goats killed by lightning : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਰਾਜੌਰੀ ਜਿ਼ਲੇ ਵਿਖੇ ਅਸਮਾਨੀ ਬਿਜਲੀ (Lightning) ਡਿੱਗਣ ਦੇ ਚਲਦਿਆਂ 100 ਤੋਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ । ਅਜਿਹਾ ਹੋਣ ਨਾਲ ਖਾਨਾਬਦੋਸ਼ ਪਰਿਵਾਰਾਂ ਦਾ ਬਹੁਤ ਜਿ਼ਆਦਾ ਮਾਲੀ ਨੁਕਸਾਨ ਵੀ ਇਸ ਕੁਦਰਤੀ ਪ੍ਰਕੋਪੀ ਦੇ ਚਲਦਿਆਂ ਹੋਇਆ ਹੈ ।

ਬਿਜਲੀ ਡਿੱਗ ਕੇ ਪਸ਼ੂਆਂ ਦੇ ਮਾਰੇ ਜਾਣ ਦੀ ਕਿਥੇ ਵਾਪਰੀ ਹੈ ਘਟਨਾ

ਅਧਿਕਾਰੀਆਂ ਅਨੁਸਾਰ ਬਿਜਲੀ ਡਿੱਗਣ ਦੀ ਇਹ ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਬੁਢਲ ਸਬ-ਡਵੀਜ਼ਨ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਵਾਪਰੀ ਹੈ ਜਦੋਂ ਭਾਰੀ ਗੜਗੜਾਹਟ ਅਤੇ ਗੜੇਮਾਰੀ ਵਿਚਾਲੇ ਇੱਕ ਚਰਵਾਹੇ ਦੇ ਡੇਰੇ `ਤੇ ਬਿਜਲੀ ਆ ਡਿੱਗੀ ਅਤੇ ਉਥੇ ਮੌਜੂਦ ਬੱਕਰੀਆਂ ਤੇ ਭੇਡਾਂ (Goats and sheep) ਮੌਤ ਦੇ ਘਾਟ ਉਤਰ ਗਈਆਂ।

ਜੰਮੂ ਕਸ਼ਮੀਰ (Jammu and Kashmir) ਦੇ ਰਾਜੌਰੀ ਜਿ਼ਲੇ ਦੇ ਬੁਢਲ ਦੇ ਤਰਗੈਨ ਪਿੰਡ ਦੇ ਵਿਚ ਵਾਪਰੀ ਇਸ ਘਟਨਾ ਦਾ ਸਿ਼ਕਾਰ ਹੋਣ ਦਾ ਮੁੱਖ ਕਾਰਲ ਖਾਨਾਬਦੋਸ਼ ਪਰਿਵਾਰਾਂ ਵਲੋਂ ਆਪਣੇ ਪਸ਼ੂਆਂ ਲਈ ਹਰੇ ਚਾਰੇ ਦੀ ਭਾਲ ਵਿਚ ਆਪਣੇ ਪਸ਼ੂਆਂ ਨਾਲ ਉਚੀਆਂ ਥਾਵਾਂ ਤੇ ਚਲੇ ਜਾਣਾ ਹੈ ਅਤੇ ਉਥੇ ਜਾ ਕੇ ਅਸਥਾਈ ਕੈਂਪ (Temporary camp) ਲਗਾਉਣਾ ਹੈ । ਜਿਨ੍ਹਾਂ ਥਾਵਾਂ ਤੇ ਖਾਨਾਬਦੋਸ਼ਾਂ ਵਲੋਂ ਪਸ਼ੂਆਂ ਲਈ ਇਹ ਕੈਂਪ ਲਗਾਏ ਜਾਂਦੇ ਹਨ ਉਹ ਉਚੀਆਂ ਪਹਾੜੀਆਂ ਤੇ ਬਣੇ ਹੁੰਦੇ ਸਨ ਅਤੇ ਜਦੋਂ ਮੌਸਮ ਖਰਾਬ ਹੋਣ ਦੇ ਚਲਦਿਆਂ ਬਿਜਲੀ ਕੜਕਦੀ ਹੈ ਤਾਂ ਅਕਸਰ ਹੀ ਬਿਜਲੀ ਹੇਠਾਂ ਡਿੱਗਦੀ ਹੈ ਤੇ ਨੁਕਸਾਨ ਕਰ ਜਾਂਦੀ ਹੈ ।

ਬੁਢਲ ਭੇਡ ਪਾਲਣ ਵਿਭਾਗ ਦੇ ਅਧਿਕਾਰੀਆਂ ਕੀਤਾ ਦੌਰਾ

ਜੰਮੂ ਕਸ਼ਮੀਰ ਦੇ ਰਾਜੌਰੀ ਜਿ਼ਲੇ (Rajouri District) ਦੇ ਬੁਢਲ ਭੇਡ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਵਲੋਂ ਅੱਜ ਸਵੇਰੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਨੁਕਸਾਨ ਦੀ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ, ਜਿਸ ਤੇ ਪ੍ਰਭਾਵਿਤ ਪਰਿਵਾਰਾਂ ਨੇ ਤੁਰੰਤ ਮੁਆਵਜ਼ਾ ਅਤੇ ਮੁੜ ਵਸੇਬੇ ਸਹਾਇਤਾ ਦੀ ਅਪੀਲ ਕੀਤੀ ।

Read More : 24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ

Advertisement
Advertisement
Advertisement
Advertisement
Scroll to Top