Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:04 pm

+91 90915 01313 , +91 90916 01313

punjabbanni@gmail.com
punjabbani@yahoo.com

ਸਿਟ ਕੀਤੀ ਢੱਡਰੀਆਂ ਵਾਲੇ ਖਿਲਾਫ਼ ਦਰਜ ਕੇਸ ਖਾਰਜ ਕਰਨ ਦੀ ਸਿਫਾਰਸ਼

ਸਿਟ ਕੀਤੀ ਢੱਡਰੀਆਂ ਵਾਲੇ ਖਿਲਾਫ਼ ਦਰਜ ਕੇਸ ਖਾਰਜ ਕਰਨ ਦੀ ਸਿਫਾਰਸ਼

ਚੰਡੀਗੜ੍ਹ, 20 ਮਈ 2025 : SIT recommends dismissal of case registered against Dhadrianwale : ਸੰਗਰੂਰ ਰੋਡ ਤੇ ਬਣੇ ਪ੍ਰਮੇਸ਼ਰ ਦੁਆਰ ਦੇ ਮੁਖੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਕੇਸ ਦੀ ਜਾਂਚ ਕੀਤੇ ਜਾਣ ਲਈ ਹਾਈਕੋਰਟ ਦੇ ਹੁਕਮਾਂ ਬਣਾਈ ਗਈ ਜਾਂਚ ਕਮੇਟੀ ਸਿਟ ਜੋ ਕਿ ਤਿੰਨ ਮੈਂਬਰਾਂ ਤੇ ਆਧਾਰਤ ਹੈ ਵਲੋਂ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਚੱਲ ਰਹੇ ਜਬਰ ਜਨਾਹ ਤੇ ਕਤਲ ਦਾ ਕੇਸ ਖਾਰਜ ਕਰ ਦਿੱਤਾ ਜਾਵੇ । ਜਿਥੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਿਫਾਰਸ਼ ਤਿੰਨ ਮੈਂਬਰਾਂ ਤੇ ਆਧਾਰਤ ਜਾਂਚ ਕਮੇਟੀ ਸਿਟ ਨੇ ਕੀਤੀ ਹੈ, ਉਥੇ ਇਸ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੂੰ ਦੇ ਵੀ ਦਿੱਤੀ ਹੈ ।

7 ਦਸੰਬਰ 2024 ਨੂੰ ਥਾਣਾ ਪਸਿਆਣਾ ‘ਚ ਜ਼ਬਰ ਜਨਾਹ ਅਤੇ ਕਤਲ ਦਾ ਕੀਤਾ ਗਿਆ ਸੀ ਕੇਸ ਦਰਜ

ਦੱਸਣਯੋਗ ਹੈ ਕਿ ਢੱਡਰੀਆਂ ਵਾਲੇ ਖਿਲਾਫ 7 ਦਸੰਬਰ 2024 ਨੂੰ ਥਾਣਾ ਪਸਿਆਣਾ ‘ਚ ਜ਼ਬਰ ਜਨਾਹ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ । ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੂੰ ਸੌਂਪੀ ਗਈ ਆਪਣੀ ਅੰਤਿਮ ਰਿਪੋਰਟ ’ਚ ਸਿੱਟ ਦਾ ਕਹਿਣਾ ਹੈ ਕਿ “ਕੇਸ ਰੱਦ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 12 ਸਾਲ ਪੁਰਾਣੇ ਕੇਸ ’ਚ ‘ਕੋਈ ਵੀ ਦੋਸ਼’ ਸਾਬਤ ਨਹੀਂ ਹੋ ਸਕਿਆ ਹੈ ।

 

ਇਸ ਤੋ਼ ਪਹਿਲਾਂ ਇਸੇ ਮਾਮਲੇ ਵਿਚ ਪਸਿਆਣਾ ਥਾਣੇ ਦੇ ਉਸ ਸਮੇਂ ਦੇ ਇੰਚਾਰਜ ਵਲੋਂ ਬਿਨਾਂ ਐਫ. ਆਈ. ਆਰ. ਦਰਜ ਕੀਤਿਆਂ ਹੀ ਜਾਂਚ ਮੁਕੰਮਲ ਕਰ ਦਿੱਤੀ ਗਈ, ਜਿਸਦੇ ਵਿਰੋਧ ਵਿਚ ਪੀੜ੍ਹਤ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜਾਂਚ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਿਟ ਬਣਾਉਣ ਦੇ ਹੁਕਮ ਕੀਤੇ ਸਨ । ਜਿਸ ਥਾਣਾ ਪਸਿਆਣਾ ਦੇ ਇੰਚਾਰਜ ਵਲੋਂ ਘਟਨਾ ਵਾਪਰਨ ਦੇ ਸਮੇਂ ਐਫ. ਆਈ. ਆਰ. ਦਰਜ ਨਹੀਂ ਕੀਤੀ ਗਈ ਸੀ ਨੂੰ ਵੀ ਹਾਈਕੋਰਟ ਨੇ ਐਫ. ਆਈ. ਆਰ. ਬਿਨਾਂ ਦਰਜ ਕੀਤਿਆਂ ਹੀ ਜਾਂਚ ਕਰਨ ਅਤੇ ਮੁਕੰਮਲ ਕਰਨ ਦਾ ਦੋਸ਼ੀ ਮੰਨਦਿਆਂ ਸਜ਼ਾ ਵੀ ਸੁਣਾਈ ਸੀ ।

Read More : ਸਾਲ 2012 ਵਿਚ ਲੜਕੀ ਦੀ ਮੌਤ ਦੇ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ : ਢੱਡਰੀਆਂ ਵਾਲੇ

Advertisement
Advertisement
Advertisement
Advertisement
Scroll to Top