Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 1:52 pm

+91 90915 01313 , +91 90916 01313

punjabbanni@gmail.com
punjabbani@yahoo.com

ਕੇਂਦਰੀ ਜੇਲ ਜਾ ਰਿਹਾ ਕੈਦੀ ਪੁਲਸ ਦੀ ਗ੍ਰਿਫਤ ਵਿਚੋਂ ਭੱਜਿਆ

ਕੇਂਦਰੀ ਜੇਲ ਜਾ ਰਿਹਾ ਕੈਦੀ ਪੁਲਸ ਦੀ ਗ੍ਰਿਫਤ ਵਿਚੋਂ ਭੱਜਿਆ

ਰਾਜਪੁਰਾ, 21 ਮਈ 2025 : Prisoner on his way to central jail escapes from police custody : ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਇਕ ਕੈਦੀ ਵਿਰੁੱਧ ਪੁਲਸ ਦੀ ਕੈਦ ਵਿਚੋਂ ਭੱਜਣ ਦੇ ਦੋਸ਼ ਹੇਠ ਵੱਖ ਵੱਖ ਧਾਰਾਵਾਂ 262 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਕੈਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟਲਾ ਥਾਣਾ ਸਦਰ ਰਾਜਪੁਰਾ ਸ਼ਾਮਲ ਹੈ ।

ਆਓ ਜਾਣਦੇ ਹਾਂ ਕਿਵੇਂ ਹੋਇਆ ਕੈਦੀ ਫਰਾਰ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਏ. ਐਸ. ਆਈ. ਓਮ ਪ੍ਰਕਾਸ਼ ਮਾਮੂਰਾ ਇੰਚਾਰਜ ਪੁਲਸ ਚੌਂਕ ਸਨੇਟਾ ਜਿਲਾ ਮੋਹਾਲੀ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੁਕੱਦਮਾ ਨੰ. 132/25 ਐਨ. ਡੀ. ਪੀ. ਐਸ. ਐਕਟ ਥਾਣਾ ਸੋਹਾਨਾ ਦੇ ਮੁਲਜਮਾਂ ਨੇਤਰ ਸਿੰਘ ਅਤੇ ਸੁਰਿੰਦਰ ਸਿੰਘ ਤੇ ਮੁੱ ਨੰ. 102/25 ਅ/ਧ 137(2), 96 ਬੀ. ਐ ਨ. ਐਸ. ਦੇ ਮੁਲਜਮ ਸਤਵਿੰਦਰ ਸਿੰਘ ਨੂੰ ਸਰਕਾਰੀ ਗੱਡੀ ਵਿੱਚ ਲੈ ਕੇ ਸੈਂਟਰਲ ਜੇਲ ਪਟਿਆਲਾ ਬੰਦ ਕਰਵਾਉਣ ਜਾਣ ਰਹੇ ਸਨ ਤਾਂ ਜਦੋਂ ਅੰਡਰ ਬ੍ਰਿਜ ਉਕਸੀ ਜੱਟਾ ਬੱਗਲਾ ਮੁੱਖੀ ਮੰਦਰ ਕੋਲ ਪਹੁੰਚੇ ਤਾਂ ਉੱਥੇ ਜਾਮ ਲੱਗਿਆ ਹੋਇਆ ਸੀ ਅਤੇ ਰਸਤੇ ਵਿੱਚ ਇੱਕ ਕੈਂਟਰ ਖੜ੍ਹਾ ਸੀ ।

ਹੱਥ ਵਿੱਚੋ ਹਥਕੜ੍ਹੀ ਕਢਵਾ ਕੇ ਛਾਲ ਮਾਰ ਕੇ ਮੌਕੇ ਤੋ ਕੈਦੀ ਫਰਾਰ

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋ ਉਹ (ਸਿ਼ਕਾਇਤਕਰਤਾ) ਗੱਡੀ ਵਿੱਚੋ ਉਤਰ ਕੇ ਕੈਂਟਰ ਨੂੰ ਅੱਗੇ ਜਾਣ ਲਈ ਕਹਿਣ ਗਿਆ ਤਾਂ ਪਿੱਛੇ ਬੈਠੇ ਮੁਲਜਮਾਂ ਕੋਲ ਇੱਕ ਮੁਲਾਜਮ ਬੈਠਾ ਸੀ, ਜਿਹਨਾ ਵਿੱਚੋ ਸਤਵਿੰਦਰ ਸਿੰਘ ਆਪਣੇ ਹੱਥ ਵਿੱਚੋ ਹਥਕੜ੍ਹੀ ਕਢਵਾ ਕੇ ਛਾਲ ਮਾਰ ਕੇ ਮੌਕੇ ਤੋ ਫਰਾਰ ਹੋ ਗਿਆ, ਜਿਸ ਨੂੰ ਕਾਬੂ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰ ਸਤਵਿੰਦਰ ਸਿੰਘ ਮੌਕੇ ਤੋ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪੁਲਸ ਹਿਰਾਸਤ ਵਿਚੋਂ ਭੱਜੇ ਕੈਦੀ ਨੂੰ ਪੁਲਸ ਕਰਮਚਾਰੀਆਂ ਭੱਜ ਭੱਜ ਕੀਤਾ ਕਾਬੂ

Advertisement
Advertisement
Advertisement
Advertisement
Scroll to Top