Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:46 pm

+91 90915 01313 , +91 90916 01313

punjabbanni@gmail.com
punjabbani@yahoo.com

ਟੂਰਨਾਮੈਂਟ ਵਾਸਤੇ ਜਾ ਰਹੇ ਕ੍ਰਿਕਟਰ ਵਿਰਕਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ

ਟੂਰਨਾਮੈਂਟ ਵਾਸਤੇ ਜਾ ਰਹੇ ਕ੍ਰਿਕਟਰ ਵਿਰਕਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ

ਨਵੀਂ ਦਿੱਲੀ, 5 ਜੂਨ 2025 : Cricketer Vikram, who was going to a tournament in Gwalior, died due to deteriorating health : ਕ੍ਰਿਕਟ ਦੀ ਦੁਨੀਆਂ ਵਿਚ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੇ ਨਾਮ ਨਾਲ ਜਾਣੇ ਜਾਂਦੇ ਖਿਡਾਰੀ ਦੀ ਗਵਾਲੀਅਰ ਵਿਖੇ ਟੂਰਨਾਮੈਂਟ ਵਿਚ ਭਾਗ ਲੈਣ ਜਾਂਦੇ ਸਮੇਂ ਰੇਲ ਗੱਡੀ ਵਿਚ ਅਚਾਨਕ ਸਿਹਤ ਵਿਗੜਨ (Deterioration of health) ਦੇ ਚਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਕ੍ਰਿਕਟਰ ਵਿਕਰਮ ਲੁਧਿਆਣਾ ਤੋ਼ ਗਵਾਲੀਅਰ ਛੱਤੀਸਗੜ ਐਕਸਪ੍ਰੈਸ ਰਾਹੀਂ ਜਾ ਰਹੇ ਸਨ ।

ਕੀ ਵਿਕਰਮ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ

ਰੇਲ ਗੱਡੀ (Train) ਵਿਚ ਸਫਰ ਕਰ ਰਹੇ ਵ੍ਹੀਲਚੇਅਰ ਕ੍ਰਿਕਟਰ ਵਿਕਰਮ (Cricketer Vikram) ਦੀ ਜਦੋਂ ਤਬੀਅਤ ਵਿਗੜੀ ਤਾਂ ਫਸਟ ਏਡ ਲਈ ਜਿਸ ਟੀਮ ਨੂੰ ਬੁਲਾਇਆ ਗਿਆ ਦੇ ਆਉਣ ਤੱਕ ਵਿਕਰਮ ਦੇ ਸਾਂਹ ਉਸਦੇ ਸਰੀਰ ਵਿਚੋ਼ ਨਿਕਲ ਚੁੱਕੇ ਸਨ, ਜਿਸ ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਵਿਕਰਮ ਦੀ ਮੌਤ ਸ਼ਾਇਦ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ।

ਟ੍ਰੇਨ ਡੇਢ ਘੰਟੇ ਰਹੀ ਖੜ੍ਹੀ ਤੇ ਨਾ ਪਹੁੰਚ ਸਕੀ ਸਮੇਂ ਸਿਰ ਮਥੁਰਾ ਜੰਕਸ਼ਨ

ਭਾਰਤੀ ਰੇਲ ਰਾਹੀਂ ਸਫਰ ਕਰ ਰਹੇ ਭਾਰਤੀ ਕ੍ਰਿਕਟਰ ਵਿਕਰਮ ਦੇ ਨਾਲ 14 ਹੋਰ ਖਿਡਾਰੀ ਵੀ ਨਾਲ ਹੀ ਸਫਰ ਕਰ ਰਹੇ ਸਨ ਜਿਨ੍ਹਾਂ ਵਿਕਰਮ ਦੀ ਤਬੀਅਤ ਖਰਾਬ ਹੋਣ ਸਬੰਧੀ ਰੇਲਵੇ ਸਟਾਫ ਨੂੰ ਦੱਸਿਆ ਪਰ ਰੇਲ ਦੇ ਆਪਣੇ ਲਾਈਨਾਂ ਕਲੀਅਰ ਹੋਣ ਦੇ ਸਿਲਸਿਲੇ ਦੇ ਚਲਦਿਆਂ ਰੇਲ ਗੱਡੀ ਇਕ ਅਜਿਹੀ ਥਾਂ ਡੇਢ ਘੰਟੇ ਵਾਸਤੇ ਖੜ੍ਹੀ ਰਹੀ ਜਿਥੇ ਕੁੱਝ ਵੀ ਸੰਭਵ ਨਹੀਂ ਸੀ, ਜਿਸਦੇ ਚਲਦਿਆਂ ਜਦੋਂ ਰੇਲ ਗੱਡੀ ਮਥੁਰਾ ਜੰਕਸ਼ਨ ਪਹੁੰਚੀ ਤਾਂ ਵਿਕਰਮ ਰੱਬ ਨੂੰ ਪਿਆਰਾ ਹੋ ਚੁੱਕਿਆ ਸੀ ।

 ਮਥੁਰਾ ਜੰਕਸ਼ਨ ਪਹੁੰਚਦਿਆਂ ਹੀ ਰੇਲਵੇ ਪੁਲਸ ਨੇ ਉਤਾਰੀ ਲਾਸ਼

ਰੇਲ ਰਾਹੀਂ ਮਥੁਰਾ ਜੰਕਸ਼ਨ ਪਹੁੰਚਣ ਤੇ ਪਹਿਲਾਂ ਤੋਂ ਹੀ ਉਪਰੋਕਤ ਘਟਨਾਕ੍ਰਮ ਲਈ ਸੂਚਿਤ ਜੀ. ਆਰ. ਪੀ. ਪੁਲਸ ਵਲੋਂ ਕ੍ਰਿਕਟਰ ਵਿਕਰਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਉਤਾਰਿਆ ਗਿਆ ਤੇ ਪੋਸਟਮਾਰਟਮ (Postmortem) ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਗਈ । ਇਸਦੇ ਨਾਲ ਹੀ ਵਿਕਰਮ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਗਿਆ, ਜਿਸ ਤੋਂ ਬਾਅਦ ਬਾਕੀ ਖਿਡਾਰੀਆਂ ਦੀ ਟੀਮ ਜੋ ਕਿ ਗਵਾਲੀਅਰ ਜਾ ਰਹੀ ਸੀ ਆਪਣੀ ਮੰਜਿ਼ਲ ਵੱਲ ਰਵਾਨਾ ਹੋ ਗਈ ।

Read More : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਦੀ ਪਤਨੀ ਦਾ ਦਿਹਾਂਤ

Advertisement
Advertisement
Advertisement
Advertisement
Scroll to Top