Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:39 pm

+91 90915 01313 , +91 90916 01313

punjabbanni@gmail.com
punjabbani@yahoo.com

ਗਰਮੀ ਨੇ ਕੱਢੇ ਲੋਕਾਂ ਦੇ ਵਟ : ਤਾਪਮਾਨ 42 ਡਿਗਰੀ

ਗਰਮੀ ਨੇ ਕੱਢੇ ਲੋਕਾਂ ਦੇ ਵਟ : ਤਾਪਮਾਨ 42 ਡਿਗਰੀ

ਪਟਿਆਲਾ, 29 ਮਈ 2025 : Heat takes its toll on people: Temperature hits 42 degrees : ਪੰਜਾਬ ਭਰ ‘ਚ ਜਿਥੇ ਮੌਸਮ ਨੇ ਆਪਣਾ ਰੂਦਰ ਰੂਪ ਧਾਰ ਲਿਆ ਹੈ, ਉੱਥੇ ਪਟਿਆਲਾ ਅੰਦਰ ਵੀ ਗਰਮੀ ਨੇ ਲੋਕਾਂ ਦੇ ਪੂਰੀ ਤਰ੍ਹਾਂ ਵਟ ਕੱਢ ਕੇ ਰੱਖ ਦਿੱਤੇ ਹਨ । ਤਾਪਮਾਨ (Temperature) 42 ਡਿਗਰੀ ਪੁੱਜਣ ਕਾਰਨ ਗਰਮ ਤਪਸ ਤੇ ਗਰਮ ਹਵਾਵਾਂ ਨੇ ਲੋਕਾਂ ਦੀ ਪੂਰੀ ਤਰ੍ਹਾਂ ਮਤ ਮਾਰਕੇ ਰੱਖੀ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੇ ਤਾਪਮਾਨ ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨੂੰ ਘਰਾਂ ‘ਚ ਕੈਦ ਕਰ ਦਿੱਤਾ ਹੈ ।

ਤਾਪਮਾਨ ਪਹੁੰਚ ਗਿਆ ਹੈ 42 ਡਿਗਰੀ ਸੈਲਸੀਅਸ ਤੋਂ ਉਪਰ ਤੱਕ

ਪਟਿਆਲਾ, ਲੁਧਿਆਣਾ, ਬਠਿੰਡਾ, ਫਰੀਦਕੋਟ, ਮਾਨਸਾ ਅਤੇ ਬਰਨਾਲਾ ਵਰਗੇ ਖੇਤਰਾਂ ‘ਚ ਤਾਪਮਾਨ 42 ਡਿਗਰੀ ਸੈਲਸੀਅਸ (42 degrees Celsius) ਤੋਂ ਉਪਰ ਤੱਕ ਪਹੁੰਚ ਗਿਆ ਹੈ। ਸੂਰਜ ਦੀ ਤਪਸ਼ ਅਤੇ ਹਵਾ ਵਿੱਚ ਨਮੀ ਦੀ ਕਮੀ ਨੇ ਲੋਕਾਂ ਦਾ ਜੀਨਾ ਮੁਸ਼ਕਲ ਕਰ ਦਿੱਤਾ ਹੈ ਅਤੇ ਬਜਾਰਾਂ ਵਿਚ ਵੀ ਰੋਣਕਾਂ ਪੂਰੀ ਤਰ੍ਹਾਂ ਗਾਇਬ ਤੇ ਸੜਕਾਂ ਸੁਨੀਆਂ ਨਜਰ ਆ ਰਹੀਆਂ ਹਨ ਤੇ ਚਾਰ ਪਾਸੇ ਸੰਨਾਟਾ ਪਸਰਿਆ ਨਜਰ ਆਉਂਦਾ ਹੈ ।

ਲੋਕ ਹੋ ਰਹੇ ਹਨ ਬੇਹੋਸ਼, ਹੀਟ ਸਟਰੋਕ ਦੇ ਮਾਮਲੇ ਵਧੇ

ਇਸ ਵਧਦੀ ਗਰਮੀ ਦੇ ਕਾਰਨ ਹੀਟ ਸਟਰੋਕ (Heat stroke) ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਡਿਹਾਈਡਰੇਸ਼ਨ ਅਤੇ ਉਲਟੀ-ਮਤਲੀ ਦੇ ਮਾਮਲਿਆਂ ਵਿਚ ਵੀ ਵਾਧਾ ਹੁੰਦਾ ਨਜਰ ਆ ਰਿਹਾ ਹੈ । ਡਾਕਟਰਾਂ ਦੇ ਮੁਤਾਬਕ ਸਭ ਤੋਂ ਜ਼ਿਆਦਾ ਪ੍ਰਭਾਵ ਖਾਸ ਕਰਕੇ ਬੁਜ਼ੁਰਗਾਂ, ਬੱਚਿਆਂ ਅਤੇ ਗਰਮੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਉੱਤੇ ਪਿਆ ਹੈ, ਇਸ ਲਈ ਉਨਾ ਸਾਵਧਾਨੀ ਰੱਖਣ ਲਈ ਵੀ ਕਿਹਾ ਹੈ ।

ਬਜ਼ਾਰਾਂ ਵਿਚ ਰੋਣਕ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ

ਸ਼ਹਿਰ ਵਿਚ ਅਦਾਲਤ ਬਜਾਰ, ਲਾਹੌਰੀ ਗੇਟ, ਆਰਿਆ ਸਮਾਜ, ਤ੍ਰਿਪੜੀ ਬਜਾਰ, ਭਾਂਡਿਆਂ ਵਾਲੇ ਬਜਾਰ, ਗੁਡਮੰਡੀ, ਲਹੌਰੀ ਗੇਟ ਆਦਿ ਵਿਚ ਸਵੇਰ 11 ਵਜੇ ਤੋਂ ਬਾਅਦ ਲਗਭਗ ਸੁਨਸਾਨ ਮਾਹੌਲ ਬਣ ਜਾਂਦਾ ਹੈ । ਗ੍ਰਾਹਕਾਂ ਦਾ ਬਜਾਰਾਂ ਵਿਚ ਆਉਣ-ਜਾਣਾ ਬੰਦ ਹੋਣ ਨਾਲ ਵਪਾਰੀ ਵਰਗ ਵਿਚ ਵੀ ਚਿੰਤਾ ਨਜਰ ਆ ਰਹੀ ਹੈ ਤੇ ਦੁਕਾਨਦਾਰ ਪਰੇਸ਼ਾਨ ਹੋ ਰਹੇ ਹਨ ।

ਅਗਾਮੀ ਦਿਨਾਂ ‘ਚ ਪੈ ਸਕਦੀ ਹੈ ਬਰਸਾਤ

ਉਧਰ ਦੁਸਰੇ ਪਾਸੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਗਾਮੀ ਦਿਨਾਂ ਅੰਦਰ ਤੇਜ ਬਰਸਾਤ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਬਣੀ ਹੋਈ ਹੈ, ਜੋਕਿ ਗਰਮੀ ਨੂੰ ਕਿਤੇ ਨਾ ਕਿਤੇ ਨਥ ਪਾਉਣ ਵਿਚ ਭੂਮਿਕਾ ਅਦਾ ਕਰੇਗੀ ।

ਗਰਮੀ ਅਤੇ ਹੀਟ ਵੇਵ ਤੋਂ ਬਚਾਅ ਲਈ ਲੋਕ ਰੱਖਣ ਸਾਵਧਾਨੀ : ਡਾ. ਅਸ਼ੋਕ ਜੋਸ਼ੀ

ਇਸ ਮੌਕੇ ਸਹਾਰਾ ਹਸਪਤਾਲ ਦੇ ਸੀਨੀਅਰ ਡਾ. ਅਸ਼ੋਕ ਜੋਸ਼ੀ ਨੇ ਆਖਿਆ ਕਿ ਗਰਮੀ ਅਤੇ ਹੀਟ ਵੇਵ ਤੋਂ ਬਚਾਅ ਲਈ ਲੋਕ ਸਾਵਧਾਨੀਆਂ ਰੱਖਣ । ਉਨਾ ਆਖਿਆ ਕਿ ਬਾਹਰ ਨਿਕਲਨ ਸਮੇ ਲੋਕ ਆਪਣੇ ਸ਼ਰੀਰ ਨੂੰ ਢੱਕਨ। ਤਪਸ਼ ਤੋਂ ਬਚਣ ਲਈ ਚਿੱਟੇ ਜਾਂ ਹਲਕੇ ਰੰਗ ਦੇ ਸੂਤ ਦੇ ਕੱਪੜੇ ਪਹਿਨਨ, ਸਿਰ ‘ਤੇ ਰੁਮਾਲ, ਕੈਪ ਜਾਂ ਛੱਤਰੀ ਦੀ ਵਰਤੋਂ ਕਰਨ । ਇਸ ਤੋ ਇਲਾਵਾ ਵੱਧ ਤੋਂ ਵੱਧ ਪਾਣੀ ਪੀਓ। ਰੋਜ਼ਾਨਾ ਘੱਟੋ-ਘੱਟ 3-4 ਲੀਟਰ ਪਾਣੀ ਪੀਣਾ ਜਰੂਰੀ ਹੈ, ਇਨ੍ਹਾਂ ਦਿਨਾਂ ਵਿੱਚ ਛਾਛ, ਨਿੰਬੂ ਪਾਣੀ ਜਾਂ ਗਲੂਕੋਸ ਵਾਲੇ ਪਾਣੀ ਦੀ ਵੀ ਵਰਤੋਂ ਕਰੋ । ਸਿੱਧੀ ਧੁੱਪ ਤੋਂ ਬਚਨ ਲਈ ਬਿਨਾ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਨ । ਇਸ ਤੋ ਇਲਾਵਾ ਬੱਚਿਆਂ ਅਤੇ ਬੁਜ਼ੁਰਗਾਂ ਦੀ ਖ਼ਾਸ ਦੇਖਭਾਲ ਕਰਨ ਦੀ ਵੀ ਲੋੜ ਹੈ ।

Read More : ਭਿਆਨਕ ਗਰਮੀ ਨੇ ਲੈ ਲਈ ਘੱਟੋ-ਘੱਟ 110 ਲੋਕਾਂ ਦੀ ਜਾਨ

Advertisement
Advertisement
Advertisement
Advertisement
Scroll to Top