Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:49 pm

+91 90915 01313 , +91 90916 01313

punjabbanni@gmail.com
punjabbani@yahoo.com

ਨਾਭਾ ਭਾਦਸੋਂ ਰੋਡ ਵਾਪਰਿਆ ਭਿਆਨਕ ਹਾਦਸਾ ਲੋਹੇ ਦੇ ਭਰੇ ਟਰੱਕ ਵਿਚ ਵੱਜੀ ਗੱਡੀ

ਨਾਭਾ ਭਾਦਸੋਂ ਰੋਡ ਵਾਪਰਿਆ ਭਿਆਨਕ ਹਾਦਸਾ ਲੋਹੇ ਦੇ ਭਰੇ ਟਰੱਕ ਵਿਚ ਵੱਜੀ ਗੱਡੀ

ਨਾਭਾ, (ਪਟਿਆਲਾ), 28 ਮਈ 2025 : Horrific accident occurred on Nabha Bhadson Road, vehicle hit a truck loaded with iron ore : ਨਾਭਾ ਭਾਦਸੋਂ ਰੋਡ ਤੇ ਸਾਹਮਣੇ ਮਲਕੀਤ ਕੰਬਾਈਨ ਦੇਰ ਰਾਤ ਭਿਆਨਕ ਸੜਕ ਹਾਦਸਾ (Accident) ਵਾਪਰਿਆ । ਸੂਤਰਾਂ ਅਨੁਸਾਰ ਨਾਭਾ ਦੇ ਇੱਕੋ ਪਰਿਵਾਰ ਦੇ 7 ਮੈਂਬਰ ਖੰਨੇ ਤੋਂ ਇੱਕ ਸਮਾਗਮ ਤੋਂ ਵਾਪਸ ਅਪਣੇ ਘਰ ਨਾਭਾ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਇਨਡੈਵਰ ਗੱਡੀ (Endeavour vehicle) ਰੋਹਟੀ ਪੁਲ ਨੇੜੇ ਲੋਹੇ ਦੇ ਐਂਗਲਾਂ ਨਾਲ ਭਰੇ ਰੋਡ ਤੇ ਖੜੇ ਟਰੱਕ ਵਿਚ ਵੱਜਣ ਨਾਲ ਬੁਰੀ ਤਬਾਹ ਹੋ ਗਈ ਤੇ ਗੱਡੀ ਵਿਚ ਸਵਾਰਾਂ ਨੂੰ ਲੋਕਾਂ ਤੇ ਰੋਹਟੀ ਪੁਲ ਚੌਂਕੀ ਪੁਲਸ ਤੇ ਬਾਕੀ ਪਿੱਛੇ ਆ ਰਹੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਪਹੁਚਾਇਆ ਗਿਆ ।

ਗੱਡੀ ਵਿਚ ਸਵਾਰ ਸਤ ਵਿਅਕਤੀਆਂ ਵਿਚੋਂ 2 ਦੀ ਮੋਤ

ਪੁਲਸ ਅਧਿਕਾਰੀ ਵੈਦ ਪ੍ਰਕਾਸ਼ ਨੇ ਦੱਸਿਆ ਗੱਡੀ ਵਿੱਚ 7 ਮੈਂਬਰ ਖੰਨੇ ਤੋਂ ਨਾਭਾ ਦਾ ਰਹੇ ਸਨ, ਜਿਨਾਂ ਦੀ ਗੱਡੀ ਟਰੱਕ ਵਿਚ ਵੱਜਣ ਕਾਰਨ ਹਾਦਸਾ ਗ੍ਰਸਤ ਹੋ ਗਈ, ਜਿਸ ਨਾਲ ਇੱਕ ਨੌਜਵਾਨ ਜਗਪਾਲ ਤੇ ਛੋਟੀ ਬੱਚੀ ਹਰਲੀਨ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਬਲਵਿੰਦਰ ਸਿੰਘ ਬਿੱਟੂ ਇੱਕ ਔਰਤ ਅਰਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਨਾਭਾ ਹਸਪਤਾਲ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਜ਼ੋ ਕੰਲੋਬੀਆ ਹਸਪਤਾਲ ਪਟਿਆਲਾ ਜੇਰੇ ਇਲਾਜ ਹਨ ਤੇ ਦੋ ਨੌਜਵਾਨ ਲੜਕੀਆਂ ਡਿੰਪਲ, ਕੁਲਵਿੰਦਰ ਕੌਰ ਤੇ ਇੱਕ ਛੋਟੀ ਲੜਕੀ ਅਰਸ਼ਦੀਪ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹਨ ।

ਪੁਲਸ ਵਲੋਂ ਅਣਪਛਾਤੇ ਟਰੱਕ ਚਾਲਕ (Unknown truck driver) ਤੇ ਮਾਮਲਾ ਦਰਜ (Case registered) ਕਰਕੇ ਕਾਰਵਾਈ ਕਰਦਿਆਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ ਤੇ ਦੂਜੇ ਪਾਸੇ ਇਸ ਹਾਦਸੇ ਕਾਰਨ ਨਾਭਾ ਸ਼ਹਿਰ ਅੰਦਰ ਸ਼ੋਕ ਦੀ ਲਹਿਰ ਦੌੜ ਗਈ ਹੈ ।

Read More : ਵੱਡਾ ਹਾਦਸਾ, ਬੱਸ ਅਤੇ ਕਰੂਜ਼ਰ ਦੀ ਟੱਕਰ, 7 ਲੋਕਾਂ ਦੀ ਮੌਤ

Advertisement
Advertisement
Advertisement
Advertisement
Scroll to Top