Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:39 pm

+91 90915 01313 , +91 90916 01313

punjabbanni@gmail.com
punjabbani@yahoo.com

ਸਿਹਤ ਮੰਤਰੀ ਲਿਆ ਕੋਵਿਡ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਸਿਹਤ ਮੰਤਰੀ ਲਿਆ ਕੋਵਿਡ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਪਟਿਆਲਾ, 28 ਮਈ 2025 : Health Minister reviews preparedness for Covid management : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਤਾ ਕੌਸ਼ਲਿਆ (Mother Kaushalya) ਤੇ ਸਰਕਾਰੀ ਰਾਜਿੰਦਰਾ ਹਸਪਤਾਲ (Government Rajindra Hospital) ਵਿਖੇ ਪਹੁੰਚੇ ਕੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਕੋਵਿਡ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਡਾ. ਸਿੰਘ ਨੇ ਦੋਵੇਂ ਹਸਪਤਾਲਾਂ ਵਿਚ ਕੋਵਿਡ ਤੋਂ ਬਚਾਅ ਲਈ ਟੈਸਟਿੰਗ, ਕੋਵਿਡ ਸਹੂਲਤਾਂ, ਦਵਾਈਆਂ, ਆਈਸੋਲੇਸ਼ਨ, ਆਈ. ਸੀ. ਯੂ, ਬੈਡ, ਟੈਸਟਿੰਗ, ਆਕਸੀਜਨ ਪਲਾਂਟ, ਸਿਹਤ ਅਮਲੇ ਦੀ ਉਪਲਬੱਧਤਾ ਬਾਰੇ ਪਤਾ ਕੀਤਾ ।

ਸਮੁੱਚਾ ਸਿਹਤ ਅਮਲਾ ਵੀ ਕਿਸੇ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਤਿਆਰ-ਬਰ-ਤਿਆਰ

ਕੋਵਿਡ ( Covid) ਦੀ ਬਿਮਾਰੀ ਤੋਂ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਤੇ ਜੋਰ ਦਿੰਦਿਆਂ ਸਿਹਤ ਮੰਤਰੀ (Health Minister) ਨੇ ਆਖਿਆ ਕਿ ਜਿਸ ਤਰ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਾਡੀ ਫ਼ੌਜਾਂ ਹਮੇਸ਼ਾਂ ਤਿਆਰ ਰਹਿੰਦੀਆਂ ਹਨ, ਉਸੇ ਤਰ੍ਹਾਂ ਹੀ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਕਟਰ ਤੇ ਸਮੁੱਚਾ ਸਿਹਤ ਅਮਲਾ ਵੀ ਕਿਸੇ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਤਿਆਰ-ਬਰ-ਤਿਆਰ ਹੈ ।

ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਿਲਿਟੀ ਵਿੰਗ ਵਿਖੇ ਐਮਰਜੈਂਸੀ ਲਈ 40 ਬੈਡ ਹਨ ਤਿਆਰ :

ਰਾਜਿੰਦਰਾ ਹਸਪਤਾਲ ਵਿਖੇ ਸੁਪਰਸਪੈਸ਼ਿਲਿਟੀ ਵਿੰਗ ਵਿਖੇ ਕਿਸੇ ਵੀ ਐਮਰਜੈਂਸੀ ਲਈ 40 ਬੈਡ (40 beds for emergency) ਪੂਰੀ ਤਰ੍ਹਾਂ ਤਿਆਰ ਹਨ, ਸਾਰੀਆਂ ਦਵਾਈਆਂ, ਟ੍ਰੇਂਡ ਸਟਾਫ਼, ਆਈਸੋਲੇਸ਼ਨ, ਐਮਰਜੈਂਸੀ ਵਰਤੋਂ ਲਈ ਸਾਜੋ-ਸਮਾਨ, ਤਿੰਨ ਪਰਤੀ ਆਕਸੀਜਨ ਪਲਾਂਟ, ਜਿਸ `ਚ ਲਿਕੁਇਡ ਆਕਸੀਜਨ, ਮਲਟੀਲੇਅਰ ਸਿਲੰਡਰ ਸਪਲਾਈ ਅਤੇ ਪੀ. ਐਸ. ਏ. ਪਲਾਂਟ, ਜੈਨਰੇਟਰ ਸੈਟ ਵੀ ਪੂਰੀ ਤਰ੍ਹਾਂ ਤਿਆਰ ਹਨ । ਇਸ ਤੋਂ ਬਿਨ੍ਹਾਂ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ, ਜਿੱਥੇ ਕਿ 130 ਬੈਡ ਵੀ ਪੂਰੀ ਤਰ੍ਹਾਂ ਤਿਆਰ ਹਨ ।

Read More : ਡਾ. ਬਲਬੀਰ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਜੰਗ ਦਾ ਪਿੰਡ ਰੌਂਗਲਾ ਤੋਂ ਆਗਾਜ਼

Advertisement
Advertisement
Advertisement
Advertisement
Scroll to Top