Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:50 pm

+91 90915 01313 , +91 90916 01313

punjabbanni@gmail.com
punjabbani@yahoo.com

ਫਿਰੋਜ਼ਪੁਰ `ਚ ਇਕ ਹੋਰ ਵਿਅਕਤੀ ਹੋਇਆ ਕੋਰੋਨਾ ਪਾਜ਼ੀਟਿਵ

ਫਿਰੋਜ਼ਪੁਰ `ਚ ਇਕ ਹੋਰ ਵਿਅਕਤੀ ਹੋਇਆ ਕੋਰੋਨਾ ਪਾਜ਼ੀਟਿਵ

ਫਿਰੋਜ਼ਪੁਰ, 2 ਜੂਨ 2025 : Another person tests positive for coronavirus in Ferozepur : ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਨਾਲ ਪੀੜ੍ਹਤ ਹੁੰਦੇ ਜਾ ਰਹੇ ਮਰੀਜਾਂ ਦੇ ਚਲਦਿਆਂ ਅੱਜ ਇਕ ਹੋਰ ਨੌਜਵਾਨ ਦੇ ਫਿਰੋਜ਼ਪੁਰ ਵਿਚ  ਕੋਰੋਨਾ ਪੀੜ੍ਹਤ ਹੋਣ ਬਾਰੇ ਪਤਾ ਲੱਗਿਆ ਹੈ । ਦੱਸਣਯੋਗ ਹੈ ਕਿ ਫਿਰੋਜ਼ਪੁਰ (Ferozepur) ਵਿਚ ਪਹਿਲਾ ਕੇਸ ਮਈ ਮਹੀਨੇ ਦੇ ਅਖੀਰ ਵਿਚ ਆਇਆ ਸੀ ।

ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਵਸਨੀਕ ਹੈ ਨੌਜਵਾਨ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਵਸਨੀਕ ਨੌਜਵਾਨ ਕਿਸੇ ਕੰਮ ਲਈ 25 ਮਈ ਤੋਂ 27 ਮਈ ਤੱਕ ਯੂ. ਪੀ. ਦੇ ਸ਼ਹਿਰ ਮੁਜੱਫਰਨਗਰ ਗਿਆ ਸੀ ਤੇ ਉਕਤ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਬਾਰੇ ਰੇਲਵੇ ਹਸਪਤਾਲ ਵਲੋਂ ਰਿਪੋਰਟ ਭੇਜਣ ਪਿੱਛੋਂ ਪਤਾ ਲੱਗਿਆ ਹੈ, ਜਿਸਨੂੰ ਉਸਦੇ ਮਾਤਾ-ਪਿਤਾ ਕੋਲ ਸੂਰਿਆ ਇਨਕਲੇਵ ਨੇੜੇ ਰੇਲਵੇ ਕਾਲੋਨੀ ਫਿਰੋਜ਼ਪੁਰ ਵਿਖੇ ਕੁਆਰਨਟਾਈਨ (Quarantine) ਕਰ ਦਿੱਤਾ ਗਿਆ ਹੈ ।

ਮੁੜ ਕੋਰੋਨਾ ਕੇਸਾਂ ਦੀ ਸ਼ੁਰੂਆਤ ਵਿਦੇਸ਼ ਹਾਂਗਕਾਂਗ ਅਤੇ ਸਿੰਗਾਪੁਰ ਵਿਖੇ ਹੋਈ

ਦੱਸਣਯੋਗ ਹੈ ਕਿ 2025 ਵਿਚ ਮੁੜ ਕੋਰੋਨਾ ਕੇਸਾਂ ਦੀ ਸ਼ੁਰੂਆਤ ਵਿਦੇਸ਼ ਹਾਂਗਕਾਂਗ ਅਤੇ ਸਿੰਗਾਪੁਰ (Hong Kong and Singapore) ਵਿਖੇ ਹੋਈ ਹੈ, ਜਿਸਦੇ ਚਲਦਿਆਂ ਚਲਦਿਆਂ ਹੁਣ ਇਹ ਭਾਰਤ ਅਤੇ ਇਸਦੇ ਹੋਰ ਸੂਬਿਆਂ ਵਿਚ ਵੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਨਾਲ ਡਾਕਟਰਜ਼ ਵਲੋਂ ਪਹਿਲਾਂ ਨਾਲੋਂ ਬੜੇ ਹੀ ਚੰਗੇ ਤਰੀਕੇ ਨਾਲ ਲੜਿਆ ਜਾ ਰਿਹਾ ਹੈ ਤੇ ਕੋਰੋਨਾ ਲੱਛਣ ਵਾਲਿਆਂ ਨੂੰ ਸਹੀ ਇਲਾਜ ਦੇ ਕੇ ਠੀਕ ਕਰਕੇ ਵੀ ਭੇਜਿਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਕੋਰੋਨਾ ਦੇ ਲੱਂਛਣ ਇਕ ਤੋਂ ਦੂਸਰੇ ਮਨੁੱਖ ਵਿਚ ਨਾ ਫੈਲਣ ਨੂੰ ਮੁੱਖ ਰੱਖਦਿਆਂ ਕੋਰੋਨਾ ਪੀੜ੍ਹਤ ਨੂੰ ਕੁਆਰਨਟਾਈਨ ਕਰਕੇ ਰੱਖਿਆ ਜਾਂਦਾ ਹੈ ਤੇ ਦਵਾਈਆਂ ਆਦਿ ਨਾਲ ਇਲਾਜ ਕੀਤਾ ਜਾਂਦਾ ਹੈ । ਇਸ ਸਭ ਦੇ ਚਲਦਿਆਂ ਬੇਸ਼ਕ ਕੁੱਝ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਡਾਕਟਰਾਂ ਵਲੋਂ ਕੋਰੋਨਾ ਵਿਰੁੱਧ ਜੰਗ ਜਾਰੀ ਹੈ ।

Read More  : ਨਾ ਮੁਰਾਦ ਕੋਰੋਨਾ ਦਾ ਤੀਸਰਾ ਮਾਮਲਾ ਪੰਜਾਬ ਵਿਚ ਆਇਆ ਸਾਹਮਣੇ

Advertisement
Advertisement
Advertisement
Advertisement
Scroll to Top