Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 9:10 am

+91 90915 01313 , +91 90916 01313

punjabbanni@gmail.com
punjabbani@yahoo.com

ਪਾਰਕ ਵਿਚ ਗੇਂਦ ਲੱਗਣ ਤੇ ਅਣਪਛਾਤੇ ਵਿਅਕਤੀਆਂ ਕੀਤਾ 18 ਸਾਲਾ ਨੌਜਵਾਨ ਦਾ ਕਤਲ

ਪਾਰਕ ਵਿਚ ਗੇਂਦ ਲੱਗਣ ਤੇ ਅਣਪਛਾਤੇ ਵਿਅਕਤੀਆਂ ਕੀਤਾ 18 ਸਾਲਾ ਨੌਜਵਾਨ ਦਾ ਕਤਲ

ਮੋਹਾਲੀ, 16 ਮਈ 2025 : 18-year-old youth murdered by unknown persons after being hit by a ball in the park : ਬੀਤੀ ਸ਼ਾਮ ਰਾਮ ਦਰਬਾਰ ਫੇਜ 2 ਸਥਿਤ ਬੀਟ ਬਾਕਸ ਪਾਰਕ ਵਿਖੇ ਕ੍ਰਿਕਟ ਖੇਡਦੇ ਸਮੇ਼ ਪਾਰਕ ਵਿਚ ਬੈਠੇ ਕੁੱਝ ਵਿਅਕਤੀਆਂ ਦੇ ਅਚਾਨਕ ਬਾਲ ਲੱਗਣ ਦੇ ਚਲਦਿਆਂ ਖਹਿਸ ਬਹਿਸ ਇੰਨੀ ਵਧ ਗਈ ਕਿ ਉਨ੍ਹਾਂ ਵਿਅਕਤੀਆਂ ਨੇ ਕ੍ਰਿਕਟ ਖੇਡ ਰਹੇ 18 ਸਾਲਾ ਸਾਗਰ ਨਾਮੀ ਨੌਜਵਾਨ ਨੂੰ ਚਾਕੂਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ।

ਪੁਲਸ ਵਲੋ਼ ਸੂਚਨਾ ਮਿਲਦਿਆਂ ਹੀ ਜਿਥੇ ਉਸ ਖੇਤਰ ਨੂੰ ਇਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ, ਉਥੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ।  ਪੁਲਸ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਫੜੋ ਫੜੀ ਲਈ ਜਿਥੇ ਫੋਰੈਂਸਿਕ ਵਿਭਾਗ ਦੀ ਟੀਮ ਨਾਲ ਮੌਕੇ ਤੋਂ ਨਮੂਨੇ ਇਕੱਠੇ ਕਰਕੇ ਸੁਰਾਗ ਲੱਭਿਆ ਜਾ ਰਿਹਾ ਹੈ, ਉਥੇ ਹੀ ਘਟਨਾ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ।

ਘਟਨਾ ਵਾਲੀ ਥਾਂ ਤੇ ਪਹੁੰਚੀਆਂ ਜਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੇ ਐਸ. ਪੀ., ਡੀ. ਐਸ. ਪੀ. ਜਸਵਿੰਦਰ ਸਿੰਘ, ਏਰੀਆ ਇੰਸਪੈਕਟਰ ਰਾਜੀਵ ਕੁਮਾਰ ਅਤੇ ਸਮੇਤ ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਸਨ ।

ਦੱਸਣਯੋਗ ਹੈ ਕਿ ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਜਿ਼ੰਦਗੀ ਵਿਚ ਵਧਦੇ ਜਾ ਰਹੇ ਤਣਾਅ ਦੇ ਚਲਦਿਆਂ ਇੰਨਾਂ ਕੂ ਗਰਮ ਖਿਆਲੀ ਹੋ ਚੁੱਕਿਆ ਹੈ ਕਿ ਜਦੋਂ ਕੋਈ ਛੋਟੀ ਜਿਹੀ ਵੀ ਗੱਲ ਹੋ ਜਾਵੇ ਤਾਂ ਬਸ ਇੰਨਾਂ ਅੱਗ ਬਬੂਲਾ ਹੋ ਜਾਂਦਾ ਹੈ ਕਿ ਬਸ ਮਰ ਜਾਵੇਗਾ ਜਾਂ ਸਾਹਮਣੇ ਵਾਲੇ ਨੂੰ ਮਾਰ ਦੇਵੇਗਾ, ਜਿਸਦਾ ਨਤੀਜਾ ਉਪਰੋਕਤ ਘਟਨਾ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।

Read More : ਪੰਜਾਬੀ ਯੂਨੀਵਰਸਿਟੀ ਵਿਖੇ ਨੌਜਵਾਨ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Advertisement
Advertisement
Advertisement
Advertisement
Scroll to Top