Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 3:32 pm

+91 90915 01313 , +91 90916 01313

punjabbanni@gmail.com
punjabbani@yahoo.com

ਓਮਾਨ ਵਿਚ ਫਸੀ ਕੁੜੀ ਨੂੰ ਸੰਤ ਸੀਚੇਵਾਲ ਨੇ ਲਿਆਂਦਾ ਵਾਪਸ ਭਾਰਤ

ਓਮਾਨ ਵਿਚ ਫਸੀ ਕੁੜੀ ਨੂੰ ਸੰਤ ਸੀਚੇਵਾਲ ਨੇ ਲਿਆਂਦਾ ਵਾਪਸ ਭਾਰਤ

ਕਪੂਰਥਲਾ, 28 ਅਪੈ੍ਰਲ 2025 : Sant Seechewal brought the girl stranded in Oman back to India : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੀ ਵਸਨੀਕ ਇਕ ਲੜਕੀ ਜੋ ਆਪਣੇ ਦੋਸਤ ਵਲੋਂ ਉਸਦੀ ਵਿੱਤੀ ਕਮਜ਼ੋਰ ਹਾਲਤ ਦੇ ਚਲਦਿਆਂ ਵਧੀਆ ਪੈਸੇ ਕਮਾਉਣ ਦੇ ਦਿੱਤੇ ਗਏ ਲਾਲਚ ਦੇ ਚਲਦਿਆਂ ਓਮਾਨ (Oman) ਚਲੀ ਗਈ ਸੀ ਨੂੰ  ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਕੋਸਿ਼ਸ਼ਾਂ ਕਰਦਿਆਂ ਵਾਪਸ ਭਾਰਤ ਲਿਆ ਕੇ ਉਸਦੇ ਸ਼ਹਿਰ ਕਪੂਰਥਲਾ ਵਿਖੇ ਉਸਦੇ ਘਰ ਪਹੁੰਚਾ ਦਿੱਤਾ ਗਿਆ ਹੈ ।

ਓਮਾਨ ਪਹੁੰਚੀ ਤਾਂ ਮੋਬਾਇਲ ਖੋਹ ਲਿਆ ਗਿਆ

ਕਪੂਰਥਲਾ ਤੋਂ ਓਮਾਨ ਗਈ ਪੀੜ੍ਹਤ ਲੜਕੀ ਨੇ ਵਾਪਸ ਭਾਰਤ ਆ ਕੇ ਦੱਸਿਆ ਕਿ ਉਸਦੇ ਜਿਸ ਦੋਸਤ ਵਲੋਂ ਉਸਨੂੰ ਓਮਾਨ ਬੁਲਾਇਆ ਗਿਆ ਸੀ ਨੇ ਆਪਣੇ ਵਾਅਦੇ ਅਨੁਸਾਰ ਸੈਲੂਨ ਵਿਚ ਚੰਗੀ ਤਨਖਾਹ ਤੇ ਕੰਮ ਤੇ ਰੱਖਣਾ ਸੀ ਪਰ ਉਸਦੀ ਦੋਸਤ ਨੇ ਉਸਨੂੰ ਚੰਗੀ ਤਨਖਾਹ ਤਾਂ ਦੂਰ ਦੀ ਗੱਲ ਕੰਮ ਵੀ ਜਿਹੜਾ ਕਿਹਾ ਸੀ ਨਾ ਦੇ ਕੇ ਉਲਟਾ ਘਰੇਲੂ ਕੰਮ ਕਾਜ ਕਰਵਾਇਆ ਗਿਆ ।
ਪੀੜ੍ਹਤ ਲੜਕੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੋਸਤ ਦੇ ਬੁਲਾਏ ਅਨੁਸਾਰ ਓਮਾਨ ਪਹੁੰਚੀ ਤਾਂ ਉਸਦਾ ਜਿਥੇ ਉਨ੍ਹਾਂ ਵਲੋਂ ਜਾਂਦੇ ਸਾਰ ਮੋਬਾਇਲ ਖੋਹ ਲਿਆ ਗਿਆ, ਉਥੇ ਜੋ ਕੁੱਝ ਪੈਸੇ ਉਸ ਕੋਲ ਸਨ ਵੀ ਖੋਹ ਲਏ ਗਏ ।

ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਨਹੀਂ ਦਿੱਤਾ ਜਾਂਦਾ ਸੀ ਪੇਟ ਭਰ ਖਾਣ ਨੂੰ

ਪੀੜ੍ਹਤ ਲੜਕੀ ਨੇ ਦੱਸਿਆ ਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਪੇਟ ਭਰ ਖਾਣ ਨੂੰ ਵੀ ਨਹੀਂ ਦਿੱਤਾ ਜਾਂਦਾ ਸੀ ਤੇ ਉਸ ਨਾਲ ਅਜਿਹਾ ਵਰਤਾਓ ਕੀਤਾ ਜਾਂਦਾ ਸੀ ਕਿ ਪੂਰੀ ਤਰ੍ਹਾਂ ਅਣਮਨੁੱਖੀ ਸੀ। ਪੀੜ੍ਹਤਾ ਨੇ ਦੱਸਿਆ ਕਿ ਜਿਥੇ ਉਹ ਗਈ ਸੀ ਉਥੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਨ ਪਰ ਉਨ੍ਹਾਂ ਨੇ ਆਪਣੇ ਨਾਲ ਹੋਏ ਸਲੂਕ ਦੇ ਚਲਦਿਆਂ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਸੀ ।

ਸਮਾਂ ਰਹਿੰਦੇ ਕਾਰਵਾਈ ਨੂੰ ਅਮਲੀ ਜਾਮਾ ਪਾਇਆ ਗਿਆ

ਇਸ ਸਬੰਧੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾ ਸਦਕਾ ਸਮਾਂ ਰਹਿੰਦੇ ਕਾਰਵਾਈ ਨੂੰ ਅਮਲੀ ਜਾਮਾ ਪਾਇਆ ਗਿਆ, ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਲੜਕੀ ਦੇ ਵੀਜ਼ੇ ਵਿਚ ਕੀਤੇ ਜਾਂਦੇ ਵਾਧੇ ਅਨੁਸਾਰ ਲੜਕੀ ਨੂੰ ਹੋਰ ਦੋ ਸਾਲਾਂ ਵਾਸਤੇ ਕੈਦ ਕਰਕੇ ਰੱਖ ਲਿਆ ਜਾਣਾ ਸੀ ਪਰ ਭਗਵਾਨ ਨੇ ਉਨ੍ਹਾਂ ਦੀ ਸੁਣ ਲਈ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਭੇਜਿਆ ।

ਕੀ ਆਖਦੇ ਹਨ ਸੰਤ ਸੀਚੇਵਾਲ

ਰਾਜ ਸਭਾ ਮੈਂਬਰ (Rajya Sabha member) ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਵਿਰੁਧ ਸਖ਼ਤ ਕਾਰਵਾਈ ਜ਼ਰੂਰੀ ਹੈ।ਉਨ੍ਹਾਂ ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ਹੇਠ ਨੌਕਰੀਆਂ ਲਈ ਅਰਬ ਦੇਸ਼ਾਂ ਵਿਚ ਨਾ ਜਾਣ । ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਗਿਰੋਹਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧਨਵਾਦ ਕੀਤਾ ।

Read More : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਿੱਤੇ ਨਿਗਮ ਤੇ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਡੇਅਰੀਆਂ `ਤੇ ਵਾਤਾਵਰਣ ਮੁਆਵਜ਼ਾ ਲਗਾਉਣ ਦੇ ਨਿਰਦੇਸ਼

Advertisement
Advertisement
Advertisement
Advertisement
Scroll to Top