Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 2:36 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ. ਆਈ. ਜੀ. ਸਿੱਧੂ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾ ਸੇਵਾ ਮੁਕਤ

ਡੀ. ਆਈ. ਜੀ. ਸਿੱਧੂ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾ ਸੇਵਾ ਮੁਕਤ

ਪਟਿਆਲਾ, 30 ਅਪ੍ਰੈਲ 2025 : D. I. G. Sidhu retired after 37 years of distinguished service : ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ (D. I. G. Mandeep Singh Sidhu) ਨੂੰ 37 ਸਾਲ 23 ਦਿਨ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਅੱਜ ਸੇਵਾ ਮੁਕਤ (Retired) ਹੋਣ ਮੌਕੇ ਰੇਂਜ ਦੇ ਸਾਰੇ ਜ਼ਿਲ੍ਹਿਆਂ ਦੇ ਐਸ. ਐਸ. ਪੀਜ. ਡਾ. ਨਾਨਕ ਸਿੰਘ, ਸਰਤਾਜ ਸਿੰਘ ਚਹਿਲ, ਮੁਹੰਮਦ ਸਰਫ਼ਰਾਜ ਆਲਮ ਤੇ ਗਗਨ ਅਜੀਤ ਸਿੰਘ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ (Farewell party) ਦਿੱਤੀ ਗਈ । ਇਸ ਦੌਰਾਨ ਵੱਡੀ ਗਿਣਤੀ ਸੇਵਾ ਮੁਕਤ ਉਚ ਅਧਿਕਾਰੀਆਂ ਤੋਂ ਇਲਾਵਾ ਪਟਿਆਲਾ ਰੇਂਜ ਦੇ ਮੌਜੂਦਾ ਅਧਿਕਾਰੀ ਵੀ ਮੌਜੂਦ ਸਨ ।

ਮੈਨੂੰ ਖਾਕੀ ਵਰਦੀ ਤੇ ਆਪਣੇ ਖਾਕੀ ਖ਼ੂਨ ‘ਤੇ ਮਾਣ

ਇਸ ਮੌਕੇ ਮਨਦੀਪ ਸਿੰਘ ਸਿੱਧੂ (Mandeep Singh Sidhu) ਨੇ ਆਪਣੀ ਸੇਵਾ ਦੀ ਸ਼ੁਰੂਆਤ ਤੋਂ ਲੈ ਕੇ ਸੇਵਾ ਮੁਕਤੀ ਤੱਕ ਦੇ ਸ਼ਾਨਦਾਰ ਸਫ਼ਰ ਦਾ ਜਿਕਰ ਕਰਦਿਆਂ ਭਾਵੁਕ ਤਕਰੀਰ ‘ਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਖਾਕੀ ਵਰਦੀ ‘ਤੇ ਤਾਂ ਮਾਣ ਹੈ ਹੀ ਬਲਕਿ ਉਨ੍ਹਾਂ ਵਿੱਚ ਦੌੜਦੇ ‘ਖਾਕੀ ਬਲੱਡ’ ‘ਤੇ ਵੀ ਬਹੁਤ ਮਾਣ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਸਧਾਰਨ ਪਰਿਵਾਰ ‘ਚੋਂ ਉਠ ਕੇ ਪੁਲਸ ਦੇ ਇਸ ਉਚ ਅਧਿਕਾਰੀ ਤੱਕ ਦਾ ਸਫ਼ਰ ਕੀਤਾ ਤੇ ਔਖੇ ਵੇਲੇ ਨੌਕਰੀ ਕਰਦਿਆਂ ਗੋਲੀਆਂ ਦਾ ਵੀ ਸਾਹਮਣਾ ਕੀਤਾ ਪਰ ਹਮੇਸ਼ ਬੁਲੰਦ ਹੌਂਸਲੇ ਨਾਲ ਹੀ ਲੋਕਾਂ ਵਿੱਚ ਵਿਚਰਦੇ ਹੋਏ ਟੀਮ ਵਰਕ ਨੂੰ ਪਹਿਲ ਦਿੱਤੀ ।

ਸੇਵਾ ਮੁਕਤ ਹੋ ਰਹੇ ਡੀ. ਆਈ. ਜੀ. ਸਿੱਧੂ ਨੇ ਮੌਜੂਦਾ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਉਹ ਜੇਕਰ ਆਮ ਲੋਕਾਂ ਦਾ ਦਰਦ ਮਹਿਸੂਸ ਕਰਨਗੇ ਤਾਂ ਸਾਡੀ ਸੇਵਾ ਕੀਤੀ ਸਫ਼ਲ ਹੋਵੇਗੀ । ਉਨ੍ਹਾਂ ਕਿਹਾ ਕਿ ਲੋਕ ਸੁੱਤੇ ਹੁੰਦੇ ਹਨ ਤੇ ਪੁਲਸ ਜਾਗਦੀ ਹੁੰਦੀ ਹੈ ਤੇ ਲੋਕਾਂ ਦੀ ਸਭ ਤੋਂ ਵੱਧ ਸੁੱਖ ਉਸ ਇਲਾਕੇ ਦੀ ਪੁਲਿਸ ਮੰਗਦੀ ਹੈ ।

ਉਹ ਹਮੇਸ਼ਾ ਹੱਲਾਸ਼ੇਰੀ ਦਿੰਦੇ ਹੋਏ ਰਾਹ ਦਸੇਰਾ ਬਣੇ ਰਹੇ

ਇਸ ਮੌਕੇ ਪਟਿਆਲਾ ਦੇ ਐਸ. ਐਸ. ਪੀ. ਡਾ. ਨਾਨਕ ਸਿੰਘ, ਸੰਗਰੂਰ ਦੇ ਐਸ. ਐਸ. ਪੀ. ਸਰਤਾਜ ਸਿੰਘ ਚਹਿਲ, ਬਰਨਾਲ ਦੇ ਐਸ. ਐਸ. ਪੀ. ਮੁਹੰਮਦ ਸਰਫ਼ਰਾਜ ਆਲਮ ਤੇ ਮਾਲੇਰਕੋਟਲਾ ਦੇ ਐਸ. ਐਸ. ਪੀ. ਗਗਨ ਅਜੀਤ ਸਿੰਘ ਨੇ ਡੀ. ਆਈ. ਜੀ. ਸਿੱਧੂ ਨਾਲ ਆਪਣੇ ਕੀਤੇ ਕੰਮਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੱਲਾਸ਼ੇਰੀ ਦਿੰਦੇ ਹੋਏ ਰਾਹ ਦਸੇਰਾ ਬਣੇ ਰਹੇ ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਏ. ਡੀ. ਜੀ. ਪੀ. ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਆਈ. ਜੀ. ਪਰਮਜੀਤ ਸਿੰਘ ਗਿੱਲ ਤੇ ਅਮਰ ਸਿੰਘ ਚਾਹਲ ਨੇ ਵੀ ਡੀ. ਆਈ. ਜੀ. ਸਿੱਧੂ ਦੀ ਪੇਸ਼ੇਵਾਰ ਕਾਬਲੀਅਤ ਤੇ ਇੱਕ ਜ਼ਹੀਨ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ । ਇਸ ਦੌਰਾਨ ਪਟਿਆਲਾ ਰੇਂਜ ਦੇ ਸਮੂਹ ਐਸ. ਐਸ. ਪੀਜ ਤੇ ਡੀ. ਆਈ. ਜੀ. ਦਫ਼ਤਰ ਵੱਲੋਂ ਮਨਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ ਅਤੇ ਪੂਰੀ ਸ਼ਾਨ-ਓ-ਸ਼ੌਕਤ ਨਾਲ ਸੇਵਾ ਮੁਕਤ ਹੋ ਰਹੇ ਆਪਣੇ ਡੀ. ਆਈ. ਜੀ. ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ।

ਸਮਾਗਮ ਦੌਰਾਨ ਵੱਖ ਵੱਖ ਆਈ. ਪੀ. ਸੀ. ਅਧਿਕਾਰੀ ਕਰਮਚਾਰੀ ਸਨ ਮੌਜੂਦ

ਸਮਾਰੋਹ ਮੌਕੇ ਮਨਦੀਪ ਸਿੰਘ ਸਿੱਧੂ ਦੇ ਧਰਮ ਪਤਨੀ ਡਾ. ਸੁਖਮੀਨ ਸਿੱਧੂ, ਭਰਾ ਸਰਬੀਰ ਇੰਦਰ ਸਿੰਘ ਸਿੱਧੂ, ਬੇਟਾ ਅਮਿਤੇਸ਼ਵਰ ਸਿੰਘ ਸਿੱਧੂ ਸਮੇਤ ਐਸ. ਐਸ. ਪੀ. ਵਿਜੀਲੈਂਸ ਬਿਉਰੋ ਰਾਜਪਾਲ ਸਿੰਘ, ਏ. ਆਈ. ਜੀ. ਜੋਨਲ ਸੀ. ਆਈ. ਡੀ. ਗੁਰਮੀਤ ਸਿੰਘ, ਐਸ. ਪੀ. ਦਿਲਪ੍ਰੀਤ ਸਿੰਘ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਇੰਟੈਲੀਜੈਂਸ ਬਿਊਰੋ ਤੋਂ ਪਰਮਜੀਤ ਸ਼ਰਮਾ, ਸੇਵਾ ਮੁਕਤ ਅਧਿਕਾਰੀ ਰਤਨ ਲਾਲ ਮੌਂਗਾ, ਬਲਕਾਰ ਸਿੰਘ ਸਿੱਧੂ, ਅਜੇ ਮਲੂਜਾ, ਰਣਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਸਤਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਘੁੰਮਣ, ਗੁਰਦੀਪ ਸਿੰਘ, ਸਮਸ਼ੇਰ ਸਿੰਘ ਬੋਪਾਰਾਏ, ਕੇਸਰ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਆਰ. ਐਸ. ਹਰਾ, ਕਸ਼ਮੀਰ ਸਿੰਘ ਗਿੱਲ, ਗੁਰਸ਼ਰਨ ਸਿੰਘ ਬੇਦੀ, ਨਰਿੰਦਰ ਕੌਸ਼ਲ, ਡੀ.ਆਈ.ਜੀ ਦਫ਼ਤਰ ਦੇ ਸੁਪਰਡੈਂਟ ਲਾਭ ਸਿੰਘ ਸਮੇਤ ਵੱਡੀ ਗਿਣਤੀ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ ।

Read More : ਡੀ. ਆਈ. ਜੀ. ਪਟਿਆਲਾ ਮਨਦੀਪ ਸਿੱਧੂ ਨੇ ਫਿੱਟ ਇੰਡੀਆ ਸਾਈਕਲਿੰਗ ਮੰਗਲਵਾਰ: ਸਾਈਕਲਿੰਗ ਰੈਲੀ ਨੂੰ ਝੰਡੀ ਦਿਖਾਈ

Advertisement
Advertisement
Advertisement
Advertisement
Scroll to Top