Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 9:24 pm

+91 90915 01313 , +91 90916 01313

punjabbanni@gmail.com
punjabbani@yahoo.com

ਸੀ. ਆਰ. ਪੀ. ਐਫ ਜਵਾਨ ਕਰਵਾਇਆ ਪਾਕਿਸਤਾਨੀ ਕੁੜੀ ਨਾਲ ਬਗੈਰ ਐਨਓਸੀ ਵਿਆਹ

ਸੀ. ਆਰ. ਪੀ. ਐਫ ਜਵਾਨ ਕਰਵਾਇਆ ਪਾਕਿਸਤਾਨੀ ਕੁੜੀ ਨਾਲ ਬਗੈਰ ਐਨਓਸੀ ਵਿਆਹ

ਨਵੀਂ ਦਿੱਲੀ, 3 ਮਈ 2025 : CRPF jawan gets married to Pakistani girl without NOC : ਭਾਰਤ ਦੀ ਕੇਂਦਰੀ ਫੌਜੀ ਬਟਾਲੀਅਨ ਸੈਂਟਰਲ ਰਿਜਰਵ ਪੁਲਸ ਫੋਰਸ (Central Reserve Police Force) (ਸੀ. ਆਰ. ਪੀ. ਐਫ) ਦੇ ਇਕ ਜਵਾਨ ਮੁਨੀਰ ਜਿਸਨੇ ਵਿਭਾਗ ਤੋਂ ਬਿਨਾਂ ਮਨਜ਼ੂਰੀ ਲਏ ਹੀ ਪਾਕਿਸਤਾਨੀ ਕੁੜੀ (Pakistani girl) ਨਾਲ ਵਿਆਹ ਕਰਵਾ ਲਿਆ ਹੈ ਸਬੰਧੀ ਖੁਲਾਸਾ ਹੋਣ ਤੇ ਉਕਤ ਸਿਪਾਹੀ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਜਵਾਨ ਮੁਨੀਰ ਤਾਇਨਾਤ ਹੈ 41ਵੀਂ ਬਟਾਲੀਅਨ ਵਿਚ

ਦੱਸਣਯੋਗ ਹੈ ਕਿ ਸੀ. ਆਰ. ਪੀ. ਐਫ. ਜਵਾਨ ਮੁਨੀਰ ਜੋ ਕਿ 41ਵੀਂ ਬਟਾਲੀਅਨ ਵਿਚ ਹੈ ਨੇ 2023 ਵਿਚ ਵਿਭਾਗ ਤੋਂ ਉਕਤ ਕੁੜੀ ਨਾਲ ਵਿਆਹ ਕਰਵਾਉਣ ਲਈ ਮਨਜ਼ੂਰੀ ਤਾਂ ਮੰਗੀ ਹੋਈ ਸੀ ਪਰ ਵਿਭਾਗ ਵਲੋਂ ਹਾਲੇ ਤੱਕ ਐਨ. ਓ. ਸੀ. (N. O. C.) ਨਹੀਂ ਮਿਲੀ ਸੀ । ਉਕਤ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋ਼ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿਚ ਮੌਜੂਦ ਪਾਕਿਸਤਾਨੀਆਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਆਖਿਆ ਗਿਆ ਸੀ ।

ਮਾਮਲਾ ਜੰਮੂ-ਕਸ਼ਮੀਰ ਹਾਈ ਕੋਰਟ ਦੇ ਹੈ ਵਿਚਾਰ ਅਧੀਨ

ਜਵਾਨ ਮੁਨੀਰ ਦੇ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਵਾਉਣ ਦੇ ਚਲਦਿਆਂ ਹੁਣ ਇਹ ਮਾਮਲਾ ਜੰਮੂ-ਕਸ਼ਮੀਰ (Jammu and Kashmir) ਹਾਈ ਕੋਰਟ ਦੇ ਵਿਚਾਰ ਅਧੀਨ ਹੈ ।

ਭਾਰਤੀ ਜਵਾਨ ਜਿਸ ਵਲੋਂ ਮੀਨਲ ਨਾਮੀ ਕੁੜੀ (A girl named Meenal) ਨਾਲ ਸਭ ਤੋਂ ਪਹਿਲਾਂ ਵਿਆਹ ਵੀਡੀਓ ਕਾਲ ਰਾਹੀਂ ਕੀਤਾ ਗਿਆ ਤੇ ਫਿਰ ਜਦੋਂ ਮੀਨਲ ਵਲੋਂ ਟੂਰਿਸਟ ਵੀਜ਼ੇ ਤੇ ਭਾਰਤ ਆਇਆ ਗਿਆ ਤਾਂ ਦੋਵੇਂ ਵਿਆਹ ਤੋਂ ਬਾਅਦ ਜੰਮੂ ਵਿਚ ਹੀ ਰਹਿਣ ਲੱਗ ਗਏ।ਮੀਨਲ ਜੋ ਕਿ ਟੂਰਿਸਟ ਵੀਜ਼ੇ ਤੇ ਭਾਰਤ ਆਈ ਸੀ ਦਾ ਵੀਜ਼ਾ 22 ਮਾਰਚ 2025 ਤੱਕ ਦਾ ਸੀ ਦੇ ਬਾਵਜੂਦ ਵੀ ਸਿਪਾਹੀ ਮਿਨਲ ਉਸਨੂੰ ਅਣਅਧਿਕਾਰਤ ਹੋਣ ਦੇ ਬਾਵਜੂਦ ਭਾਰਤ ਵਿਚ ਹੀ ਰੱਖਣਾ ਚਾਹੁੰਦਾ ਸੀ ।

ਸਿਪਾਹੀ ਨੇ ਨਿਯਮ ਤੋੜੇ ਅਤੇ ਸੱਚਾਈ ਲੁਕਾਈ ਹੈ

ਉਕਤ ਮਾਮਲੇ ਸਬੰਧੀ ਸੀ. ਆਰ. ਪੀ. ਐਫ. ਦੇ ਇਕ ਸੀਨੀਅਰ ਅਧਿਕਾਰੀ ਨੇ ਐਨ. ਬੀ. ਟੀ. ਨੂੰ ਦਸਿਆ ਕਿ ਕਿਉਂਕਿ ਸਿਪਾਹੀ ਨੇ ਨਿਯਮ ਤੋੜੇ ਅਤੇ ਸੱਚਾਈ ਲੁਕਾਈ ਹੈ, ਇਸ ਲਈ ਉਸ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ, ਜਿਸ ਦੌਰਾਨ ਹੋ ਸਕਦਾ ਹੈ ਕਿ ਸਿਪਾਹੀ ਮੁਨੀਰ (Soldier Munir) ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਜਾਂ ਫਿਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਉਸ ਵਿਰੁਧ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ।

Read More : ਸੀ. ਆਰ. ਪੀ. ਐਫ. ਦੁਆਰਾ ਚਲਾਏ ਜਾ ਰਹੇ ਕਈ ਸਕੂਲਾਂ ਵਿਚੋਂ ਦਿੱਲੀ ਅਤੇ ਹੈਦਰਾਬਾਦ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Advertisement
Advertisement
Advertisement
Advertisement
Scroll to Top