Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:03 am

+91 90915 01313 , +91 90916 01313

punjabbanni@gmail.com
punjabbani@yahoo.com

ਲੱਡੂ ਵੰਡਣ ਪਹੁੰਚੇ ਸਾਬਕਾ ਵਿਧਾਇਕ ਕੰਬੋਜ ਪੁਲਸ ਵਲੋ ਗ੍ਰਿਫ਼ਤਾਰ ਤੇ ਰਿਹਾਅ

ਲੱਡੂ ਵੰਡਣ ਪਹੁੰਚੇ ਸਾਬਕਾ ਵਿਧਾਇਕ ਕੰਬੋਜ ਪੁਲਸ ਵਲੋ ਗ੍ਰਿਫ਼ਤਾਰ ਤੇ ਰਿਹਾਅ

ਰਾਜਪੁਰਾ (ਪਟਿਆਲਾ) 3 ਮਈ  2025 : Former MLA Kamboj arrested and released by police for distributing laddus : ਲੰਘੀ ਕਾਂਗਰਸ ਸਰਕਾਰ ਵੇਲੇ ਪਾਸ ਹੋਏ ਅਤੇ ਸ਼ੁਰੂ ਹੋ ਕੇ ਤਿਆਰ ਹੋਏ ਓਵਰਬ੍ਰਿਜ (Overbridge) ਨੇੜੇ ਜਦੋਂ ਅੱਜ ਪੰਜਾਬ ਕਾਂਗਰਸ (Punjab Congress) ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ (Former MLA Hardial Singh Kamboj) ਆਪਣੇ ਸਮਰਥਕਾਂ ਨਾਲ ਲੱਡੂ ਵੰਡਣ ਪੁੱਜੇ ਤਾਂ ਉਨ੍ਹਾਂ ਨੂੰ ਭਾਰੀ ਗਿਣਤੀ ਵਿਚ ਖੜੀ ਪੁਲਸ ਫੋਰਸ ਨੇ ਕਾਫੀ ਸਮਾਂ ਬੰਦੀ ਬਣਾਈ ਰਖਿਆ ਅਤੇ ਫਿਰ ਲੋਕਾਂ ਦਾ ਰੋਹ ਵਧਦਾ ਦੇਖ ਕੇ ਰਿਹਾਅ ਕੀਤਾ । ਇਸ ਮੌਕੇ ਹਰਦਿਆਲ ਸਿੰਘ ਕੰਬੋਜ ਦੀ ਪੁਲਸ ਅਧਿਕਾਰੀਆਂ ਨਾਲ ਕਾਫੀ ਗਰਮਾ ਗਰਮਾਈ ਵੀ ਹੋਈ ।

ਪੰਜਾਬ ਪੁਲਸ ਹਮੇਸ਼ਾ ਧੱਕਾ ਕਰਦੀ ਆਈ ਹੈ :  ਕੰਬੋਜ

ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜਾਬ ਪੁਲਸ ਹਮੇਸ਼ਾ ਧੱਕਾ ਕਰਦੀ ਆਈ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਨਸੀਅਤ ਦਿੰਦੇ ਹੋਏ ਕਿਹਾ ਕਿ ਅਜਿਹੇ ਧੱਕੇ ਨਾ ਕਰਨ । ਪੁਲਸ ਨੇ ਲੋਕਾਂ ਨੂੰ ਵੰਡਣ ਲਈ ਮੰਗਵਾਏ ਗਏ ਲੱਡੂ ਵੀ ਆਪਣੇ ਕਬਜੇ ਵਿਚ ਲੈ ਲਏ । ਟਕਰਾਅ ਦੀ ਇਹ ਸਿਆਸਤ ਦਾ ਲੋਕਾਂ ਨੇ ਬਹੁਤ ਬੁਰਾ ਮਨਾਇਆ ਹੈ ਤੇ ਬਹੁਤ ਸਾਰੇ ਲੋਕਾਂ ਨੇ ਆਖਿਆ ਕਿ ਹਰ ਕਿਸੇ ਨੂੰ ਲੱਡੂ ਵੰਡਣ ਤੇ ਆਪਣਾ ਪ੍ਰੋਗਰਾਮ ਕਰਨ ਦਾ ਅਧਿਕਾਰ ਹੈ, ਇਸਨੂੰ ਧਕੇਸ਼ਾਹੀ ਨਾਲ ਨਹੀ ਰੋਕਿਆ ਜਾ ਸਕਦਾ ।

– ਕਾਂਗਰਸ ਸਰਕਾਰ ਸਮੇਂ ਕਈ ਸਾਲਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਪੁੱਲ ਦਾ ਕੰਮ ਸ਼ੁਰੂ ਕਰਾਇਆ ਗਿਆ ਸੀ : ਹਰਦਿਆਲ ਕੰਬੋਜ

ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅਸੀਂ ਅੱਜ ਇਲਾਕਾ ਨਿਵਾਸੀਆ ਨਾਲ ਖੁਸ਼ੀਆਂ ਵੰਡਣ ਆਏ ਸੀ ਪਰੰਤੂ ਪੰਜਾਬ ਪੁਲਸ ਨੇ ਉਹਨਾਂ ਨੂੰ ਆਪਣੀ ਖੁਸ਼ੀ ਵੀ ਨਹੀਂ ਸਾਝੀ ਕਰਨ ਦਿੱਤੀ । ਉਹਨਾਂ ਕਿਹਾ ਕਿ ਇੱਕ ਤਾਂ ਪਹਿਲਾਂ ਪੁਲ ਬਣਨ ਦੇ ਵਿੱਚ ਦੇਰੀ ਹੋਈ ਹੈ । ਕਾਂਗਰਸ ਸਰਕਾਰ ਸਮੇਂ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਵੱਲੋਂ 24.28 ਕਰੋੜ ਰੁਪਏ ਦੀ ਲਾਗਤ ਦੇ ਨਾਲ ਰੇਲਵੇ ਓਵਰ ਬ੍ਰਿਜ ਦਾ ਨੀਹ ਪੱਥਰ ਰੱਖਿਆ ਗਿਆ ਸੀ, ਅਤੇ ਸਵਾ ਪੰਜ ਸਾਲ ਬਾਅਦ ਪੁਲ ਮੁਕੰਮਲ ਹੋਇਆ ਹੈ ਹੈ ਜਿਸ ਸਬੰਧ ਅੱਜ ਸਮਰਥਕਾਂ ਦੇ ਨਾਲ ਅਸੀਂ ਲੱਡੂ ਵੰਡਣ ਲਈ ਪਹੁੰਚੇ ਹਾਂ ।

ਉਹਨਾਂ ਕਿਹਾ ਜਿੱਥੇ ਪੁਲਿਸ ਦੀ ਲੋੜ ਹੈ ਉੱਥੇ ਪੁਲਸ ਨਹੀਂ ਪਹੁੰਚਦੀ ਰੋਜ਼ਾਨਾ ਸ਼ਹਿਰ ਦੇ ਵਿੱਚ ਮਹਿਲਾਵਾਂ ਦੀਆਂ ਕੰਨਾਂ ਦੀਆਂ ਵਾਲੀਆਂ ਕੱਢੀਆਂ ਜਾ ਰਹੀਆਂ ਨੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਉਹਨਾਂ ਨੂੰ ਛੱਡ ਅੱਜ ਜਿੱਥੇ ਆਮ ਲੋਕਾਂ ਦੇ ਲਈ ਸਹੂਲਤ ਅਤੇ ਖੁਸ਼ੀ ਨਾ ਮਨਾਉਣ ਉੱਥੇ ਪੁਲਸ ਲਗਾ ਦਿੱਤੀ ਗਈ ਹੈ । ਮੈਂ ਪੁਲ ਦਾ ਕੋਈ ਉਦਘਾਟਨ ਕਰਨ ਨਹੀਂ ਆਇਆ ਸੀ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਅੱਜ ਸਾਡੀ ਸਰਕਾਰ ਸਮੇਂ ਤਿਆਰ ਹੋਣ ਵਾਲੇ ਪੁਲ ਦੇ ਪੂਰੇ ਹੋਣ ਤੇ ਲੱਡੂ ਵੰਡਣ (Laddu distribution) ਪਹੁੰਚਿਆ ਸੀ ।

ਸਾਬਕਾ ਵਿਧਾਇਕ ਹਰਦਿਆਲ ਸਿੰਘ ਕਬੋਜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕੋਲੋਂ ਹੁਣ ਤੱਕ ਤਾਂ ਸ਼ਹਿਰ ਦਾ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਪਾਇਆ ਸਾਡੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਹੀ ਉਹ ਬੜੀ ਦੇਰੀ ਨਾਲ ਪੂਰੇ ਕਰ ਰਹੇ ਹਨ ਜੋ ਫੁੱਲ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਹੀ ਲੋਕਾਂ ਦੇ ਹਵਾਲੇ ਹੋ ਜਾਣਾ ਚਾਹੀਦਾ ਸੀ ਉਸ ਨੂੰ ਬਣਾਉਣ ਦੇ ਵਿੱਚ ਇਨੀ ਦੇਰੀ ਕਰਨ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿੰਨਾ ਕੁ ਲੋਕਾਂ ਦੇ ਹਿੱਤ ਦੀ ਸਰਕਾਰ ਹੈ ।

ਸੱਤਾਧਾਰੀ ਧਿਰ ਨੇ 3 ਨੂੰ ਰਖਿਆ ਪੁਲ ਦਾ ਉਦਘਾਟਨ

ਦੂਸਰੇ ਪਾਸੇ ਸੱਤਾਧਾਰੀ ਧਿਰ ਨੇ ਇਸ ਪੁਲ ਦਾ ਉਦਘਾਟਨ 3 ਮਈ ਨੂੰ ਰਖਿਆ ਹੈ । ਇਸ ਮੌਕੇ ਅਮਰਿੰਦਰ ਸਿੰਘ ਮੀਰੀ ਨੇ ਆਖਿਆ ਕਿ ਸਾਡੀ ਵਿਧਾਇਕਾਂ ਨੀਨਾ ਮਿੱਤਲ ਨੇ ਸਰਕਾਰ ਆਉਣ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਜੋ ਤਰੁਟੀਆਂ ਇਸ ਪੁੱਲ ਨੂੰ ਬਣਾਉਣ ਦੇ ਵਿੱਚ ਸਨ ਉਹ ਉੱਚ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਮਿਲ ਕੇ ਪੂਰੀਆਂ ਕਰਦੇ ਹੋਏ ਪੁੱਲ ਦਾ ਕੰਮ ਪੂਰਾ ਕਰਵਾਇਆ ਹੈ, ਇਸ ਲਈ ਸੱਤਾਧਾਰੀ ਧਿਰ ਨੂੰ ਹੀ ਇਸਦਾ ਉਦਘਾਟਨ ਕਰਨ ਦਾ ਅਧਿਕਾਰ ਹੈ ।

ਪੁਲ ਦਾ ਕੰਮ ਪੂਰਾ ਨਹੀ ਹੋਇਆ, ਇਸ ਲਈ ਅਸੀ ਰੋਕਿਆ : ਐਸ. ਐਚ. ਓ.

ਇਸ ਮੌਕੇ ਸਿਟੀ ਥਾਣਾ ਦੇ ਐਸ. ਐਚ. ਓ. ਇੰਸਪੈਕਟਰ ਕਿਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਹਾਲੇ ਇਸ ਪੁੱਲ ਦਾ ਕੰਮ ਪੂਰਾ ਨਹੀਂ ਹੋ ਸਕਿਆ ਥੋੜਾ ਕੰਮ ਬਾਕੀ ਰਹਿੰਦਾ ਹੈ ਹਾਲੇ ਬੈਰੀਕੇਡ ਵਗੈਰਾ ਸਾਈਡ ਤੇ ਕਰਨ ਲਈ ਕਰੇਨਾਂ ਲੱਗੀਆਂ ਹੋਈਆਂ ਹਨ ਜੇਕਰ ਇਥੇ ਆਵਾਜਾਈ ਚਾਲੂ ਹੋ ਗਈ ਤਾਂ ਕਿਸੇ ਪ੍ਰਕਾਰ ਦਾ ਵੀ ਹਾਦਸਾ ਵਾਪਰ ਸਕਦਾ ਹੈ ਇਸ ਲਈ ਅੱਜ ਸਾਬਕਾ ਵਿਧਾਇਕ ਨੂੰ ਇੱਥੇ ਰੋਕਿਆ ਗਿਆ ਸੀ ਜਦੋਂ ਇਹ ਰਸਤਾ ਸਾਫ ਹੋ ਗਿਆ ਤਾਂ ਜਦੋਂ ਮਰਜ਼ੀ ਆ ਕੇ ਕੋਈ ਵੀ ਇਥੇ ਲੱਡੂ ਵੰਡ ਸਕਦਾ ਹੈ ।

Read More : ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ 43b(h) ਦੀ ਤੁਰੰਤ ਵਾਪਸੀ ਦੀ ਮੰਗ ਕੀਤੀ

Advertisement
Advertisement
Advertisement
Advertisement
Scroll to Top