Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 2:59 am

+91 90915 01313 , +91 90916 01313

punjabbanni@gmail.com
punjabbani@yahoo.com

ਸਮਾਜ ਨੂੰ ਸੇਧ ਦੇਣ ਵਾਲੀਆਂ ਡਾਕੂਮੈਂਟਰੀਜ ਵੀ ਤਿਆਰ ਕਰ ਰਹੇ ਹਨ ਜਸ਼ਨਪ੍ਰੀਤ ਗਿਲ

ਸਮਾਜ ਨੂੰ ਸੇਧ ਦੇਣ ਵਾਲੀਆਂ ਡਾਕੂਮੈਂਟਰੀਜ ਵੀ ਤਿਆਰ ਕਰ ਰਹੇ ਹਨ ਜਸ਼ਨਪ੍ਰੀਤ ਗਿਲ

ਪਟਿਆਲਾ,  2 ਮਈ 2025  : Jashanpreet Gill is also producing documentaries : ਬੇਹਦ ਸਖਤ ਮਿਹਨਤ ਕਰਕੇ 2014 ਵਿਚ ਬਤੌਰ ਪੀ. ਸੀ. ਐਸ. ਅਧਿਕਾਰੀ ਬਣੇ ਜਸ਼ਨਪ੍ਰੀਤ ਕੌਰ ਗਿਲ ਸਮਾਜ ਨੂੰ ਸੇਧ ਦੇਣ ਵਾਲੀਆਂ ਡਾਕੂਮੈਂਟਰੀਜ (Documentaries that guide society) ਬਣਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ । ਜ਼ਸਨਪ੍ਰੀਤ ਕੌਰ ਗਿਲ ਇਸ ਸਮੇਂ ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵਿਖੇ ਬਤੌਰ ਵਧੀਕ ਮੁੱਖ ਪ੍ਰਸ਼ਾਸ਼ਕ ਤੈਨਾਤ ਹਨ ਤੇ ਉਹ ਆਪਣੇ ਇਸ ਸੌਂਕ ਦੇ ਨਾਲ ਨਾਲ ਸਾਰਾ ਦਿਨ ਦਫ਼ਤਰ ਵਿਚ ਤੈਨਾਤ ਰਹਿ ਕੇ ਲੋਕਾਂ ਦੇ ਮਸਲੇ ਵੀ ਹੱਲ ਕਰਦੇ ਹਨ ਤੇ ਆਪਣੀਆਂ ਪ੍ਰਸ਼ਾਸ਼ਨਿਕ ਜਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਰਹੇ ਹਨ ।

ਜਸ਼ਨਪ੍ਰੀਤ ਕੌਰ ਗਿਲ ਨੇ ਸਮਾਜ ਨੂੰ ਵੱਡੀ ਤੇ ਚੰਗੀ ਪ੍ਰੇਰਣਾ ਵਾਲੀਆਂ  ਕਿਤਾਬਾਂ ਦਿੱਤੀਆਂ ਹਨ

ਜਸ਼ਨਪ੍ਰੀਤ ਕੌਰ ਗਿਲ ਨੇ ਦੁਨੀਆ ਅਤੇ ਸਮਾਜ ਨੂੰ ਅਜਿਹੀ ਡਾਕੂਮੈਂਟਰੀ ਅਤੇ ਕਿਤਾਬਾਂ (Documentaries and books) ਦਿੱਤੀਆਂ ਹਨ, ਜਿਨ੍ਹਾਂ ਤੋਂ ਸਮਾਜ ਨੂੰ ਵੱਡੀ ਤੇ ਚੰਗੀ ਪ੍ਰੇਰਣਾ ਮਿਲਦੀ ਹੈ । ਦੱਸਣਯੋਗ ਹੈ ਕਿ ਜਸ਼ਨਪ੍ਰੀਤ ਕੌਰ ਗਿੱਲ ਨੂੰ ਪਿਛਲੇ ਸਾਲ ਅਮਰੀਕਾ ਦੇ ਲਾਸ ਏਂਜਲਸ ਵਿਚ ਹੋਏ ਆਸਟਿਨ ਫ਼ਿਲਮ ਫੈਸਟੀਵਲ ਅਤੇ ਹਵਾਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਆਪਣੀ ਕਹਾਣੀ ਜਰੀਆ ਦੀ ਹਾਲੀਵੁੱਡ ਵਿਚ ਬੈਸਟ ਇੰਟਰਨੈਸ਼ਨਲ ਸਕਰਿਪਟ ਰਾਈਟਿੰਗ (ਸਕਰੀਨਪਲੇਅ) ਦਾ ਐਵਾਰਡ ਪ੍ਰਾਪਤ ਕਰ ਚੁੱਕੀ ਹਨ ।

ਨਿਰਦੇਸ਼ਿਤ ਡਾਕੂਮੈਂਟਰੀ ‘ਰਾਹ-ਏ-ਨਾਨਕ’ ਭਾਰਤ ਸਮੇਤ ਵਰਲਡ ਵਾਈਡ ਰਿਲੀਜ਼ ਹੋ ਚੁਕੀ ਹੈ

ਜਸ਼ਨਪ੍ਰੀਤ ਕੌਰ ਗਿੱਲ (Jashanpreet Kaur Gill) ਨੇ ਦੱਸਿਆ ਕਿ ਉਨ੍ਹਾਂ ਵਲੋਂ ਲਿਖੀ ਗਈ ਅਤੇ ਨਿਰਦੇਸ਼ਿਤ ਡਾਕੂਮੈਂਟਰੀ ‘ਰਾਹ-ਏ-ਨਾਨਕ’ ਭਾਰਤ ਸਮੇਤ ਵਰਲਡ ਵਾਈਡ ਰਿਲੀਜ਼ ਹੋ ਚੁਕੀ ਹੈ। ਇਹ ਫ਼ਿਲਮ ਟੈ੍ਰਵਲਿੰਗ ਡਾਕੂਮੈਂਟਰੀ ਹੈ ਇਸ ਲਈ ਇਸ ਵਿਚ ਇਕ ਸਫਰ (ਸੰਗਰੂਰ ਤੋਂ ਪਹਾੜਾਂ ਤੱਕ) ਵਿਚ ਰੋਡ ਮਦਰਜ਼ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਵਿਚ ਉਨ੍ਹਾਂ ਦੀ ਜੱਦੋ ਜਹਿਦ ਵਿਚ ਮਨੁੱਖੀ ਤਰਸ ਨੂੰ ਦਿਖਾਇਆ ਗਿਆ ਹੈ । ਇਸ ਵਿਚ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਕੋਈ ਬਹੁਤ ਵੱਡਾ ਦਾਨ ਕਰਨਾ ਹੀ ਸਮਾਜ ਸੇਵਾ ਨਹੀਂ ਹੈ ਬਲਕਿ ਛੋਟੀਆਂ ਛੋਟੀਆਂ ਥਾਵਾਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਮੁਤਾਬਕ ਤਰਸ ਰੱਖਣਾ ਵੀ ਬਹੁਤ ਵੱਡਾ ਧਰਮ ਦਾ ਕੰਮ ਹੈ ।

ਜਸ਼ਨਪ੍ਰੀਤ ਕੌਰ ਦੱਸਦੀ ਹਨ ਕਿ ਉਹ ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਜਿਊਂਦਾ ਰੱਖਦੀ ਹਨ ਤਾਂ ਕਿ ਆਪਣੇ ਅੰਦਰ ਦੀ ਕਲਾ ਨਾਲ ਕਲਾਕਾਰ ਨੂੰ ਜਿਊਂਦਾ ਰੱਖਿਆ ਜਾ ਸਕੇ। ਇਸ ਪਿੱਛੇ ਸਾਰਾ ਸੇਹਰਾ ਉਹ ਆਪਣੇ ਪਿਤਾ ਨੂੰ ਦਿੰਦੀ ਹਨ ਜਿਨ੍ਹਾਂ ਦੀ ਹੌਂਸਲਾ ਅਫਜਾਈ ਨਾਲ ਉਹ ਇਥੇ ਤੱਕ ਪਹੁੰਚੀ ਹਨ । ਰਾਹ ਏ ਨਾਨਕ ਦੀ ਕਲੋਜਿੰਗ ਸਮਾਗਮ ਲਈ ਉਹ ਵਿਸ਼ੇਸ਼ ਤੌਰ ’ਤੇ ਅਮਰੀਕਾ ਦੇ ਸ਼ਹਿਰ ਲਾਸ ਐਂਜਲੈਸ ਵਿਖੇ ਜਾਣਗੇ ।

ਲਾਅ ਗੈ੍ਰਜੂਏਟ ਹਨ ਜਸ਼ਨਪ੍ਰੀਤ ਕੌਰ ਗਿਲ : ਕਿਤਾਬਾਂ ਵੀ ਹਨ ਲਿਖਦੇ

ਸੰਗਰੂਰ ਜ਼ਿਲੇ ਦੇ ਪਿੰਡ ਉਪਲੀ ਵਿਚ ਸਥਿਤ ਗਿਲ ਫਾਰਮ ਪੂਰੇ ਇਲਾਕੇ ਦੀ ਸ਼ਾਨ ਹੈ । ਜਸ਼ਨਪ੍ਰੀਤ ਕੌਰ ਜੋ ਕਿ ਚਾਰ ਭੈਣਾਂ ਹਨ ਅਤੇ ਇਕ ਭਰਾ ਹੈ ਅਤੇ ਉਨ੍ਹਾਂ ਦੇ ਪਿਤਾ ਇਕ ਮਰਚੈਂਟ ਨੇਵੀ ਅਫ਼ਸਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਮਰਚੈਂਟ ਨੇਵੀ ਵਿਚ ਅਫ਼ਸਰ ਰਹੇ ਹਨ ।

ਸਿਵਲ ਸਰਵਿਸ ਵਿਚ ਆਉਣ ਲਈ ਪਿਤਾ ਨੇ ਕਿਹਾ। ਕਿਉਂਕਿ ਉਨ੍ਹਾਂ ਨੂੰ ਸਿਨੇਮਾ ਨਾਲ ਸ਼ੁਰੂ ਤੋਂ ਹੀ ਪਿਆਰ ਸੀ ਇਸ ਲਈ ਪਿਤਾ ਨੇ ਸਿੱਖਿਆ ਦਿੱਤੀ ਕਿ ਪਹਿਲਾਂ ਏਜ ਲਿਮਿਟ ਵਾਲੀ ਤਿਆਰੀ ਕਰਕੇ ਸਿਵਲ ਸਰਵਿਸਿਜ ਵਿਚ ਆ ਜਾਓ, ਫ਼ਿਲਮ ਇੰਡਸਟ੍ਰੀ ਵਿਚ ਤਾਂ ਕਦੇ ਵੀ ਆ ਜਾਓਗੇ, ਬਸ ਫਿਰ ਸਿਵਲ ਸਰਵਿਸਿਜ ਦੀ ਤਿਆਰੀ ਕੀਤੀ ਅਤੇ ਐਗਜ਼ਾਮ ਕਲੀਅਰ ਕਰਕੇ ਪੀ. ਸੀ. ਐਸ. ਅਫ਼ਸਰ ਬਣ ਗਈ । ਇਸ ਤੋਂ ਬਾਅਦ ਡਿਊਟੀ ਤੋਂ ਲੰਮੀ ਛੁੱਟੀ ਲੈ ਕੇ ਉਨ੍ਹਾਂ ਨੇ ਆਪਣੇ ਇਸ ਪ੍ਰਾਜੈਕਟ ’ਤੇ ਕੰਮ ਕੀਤਾ । ਜਸ਼ਨਪ੍ਰੀਤ ਕੌਰ ਗਿਲ ਪੋਏਟਰੀ ਦੀਆਂ ਕਿਤਾਬਾਂ ਵੀ ਲਿਖ ਰਹੇ ਹਨ ਤੇ ਉਨਾ ਬਕਾਇਦਾ ਇਕ ਸਕ੍ਰੀਨ ਪਲੇ ਵੀ ਲਿਖਿਆ ਹੈ, ਜਿਸਨੂੰ ਬੈਸਟ ਇੰਟਰਨੈਸ਼ਨਲ ਐਵਾਰਡ ਵੀ ਮਿਲਿਆ ਸੀ ।

ਫਰਕ ਪੈਂਦਾ ਹੈ ਡਾਕੂਮੈਂਟਰੀ ਬਣਾ ਕੇ ਆਏ ਸੀ ਜਸ਼ਨਪ੍ਰੀਤ ਗਿਲ ਚਰਚਾ ਵਿਚ

ਜਸ਼ਨਪ੍ਰੀਤ ਕੌਰ ਗਿੱਲ ਨੇ ਸਭ ਤੋਂ ਪਹਿਲਾਂ 2019 ਦੀ ਚੋਣਾਂ ਵਿਚ ਲੋਕਾਂ ਨੂੰ ਸੇਧ ਦੇਣ ਵਾਲੀ ਫਰਕ ਪੈਂਦਾ ਹੈ ਡਾਕੂਮੈਂਟਰੀ ਤਿਆਰ ਕੀਤੀ, ਜਿਸਨੂੰ ਬਕਾਇਦਾ ਤੌਰ ’ਤੇ ਚੋਣ ਕਮਿਸ਼ਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਖਾਇਆ ਗਿਆ। ਇਹ ਹੈ ਭਾਵੇਂ 8 ਤੋਂ 9 ਮਿੰਟ ਦੀ ਸੀ ਪਰ ਇਸਨੇ ਬਹੁਤ ਹੀ ਡੁੰਘੀ ਛਾਪ ਛੱਡੀ ਹੈ । ਉਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਸਟੱਡੀ ਲੀਵ ਲੈ ਕੇ ਹਾਲੀਵੁੱਡ ਵਿਚ ਨਿਊਯਾਰਕ ਫ਼ਿਲਮ ਅਕਾਦਮੀ ਦੇ ਲਾਸ ਏਂਜਲਸ ਕੈਂਪਸ ਸਕੂਲ ਵਿਚ ਫ਼ਿਲਮ ਮੇਕਿੰਗ ਸਟਡੀ ਕੀਤੀ ।

ਇਸ ਤੋਂ ਬਾਅਦ ਇਥੇ ਆ ਕੇ ਸਰਵਿਸ ਦੌਰਾਨ ਹੀ ਮਹਿਲਾ ਸਸ਼ਕਤੀਕਰਨ ’ਤੇ ਕਹਾਣੀ ਜਰੀਆ ਲਿਖੀ । ਕਹਾਣੀ ਲਿਖੀ ਹੀ ਸੀ ਕਿ ਸੋਸ਼ਲ ਮੀਡੀਆ’ਤੇ ਆਸਟਿਨ ਫ਼ਿਲਮ ਫੈਸਟੀਵਲ ਦੇ ਰੂਪ ਵਿਚ ਇਕ ਅਜਿਹੇ ਪਲੇਟਫਾਰਮ ਸਬੰਧੀ ਪਤਾ ਚੱਲਿਆ ਜੋ ਸਾਰੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਇਕ ਜੁਆਇੰਟ ਪਲੇਟਫਾਰਮ ਹੈ । ਨਵੇਂ ਫ਼ਿਲਮ ਮੇਕਰਜ਼ ਦੇ ਲਈ ਇਹ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਤੁਸੀਂ ਆਪਣਾ ਪ੍ਰਾਜੈਕਟ ਸਬਮਿਟ ਕਰ ਸਕਦੇ ਹੋ । ਇਹ ਪ੍ਰਾਜੈਕਟ ਅੱਗੇ ਆਸਕਰ ਤੱਕ ਜਾਂਦੇ ਹਨ ।

ਇਟਲੀ ਦੇ ਫੈਸਟੀਵਲ ਵਿਚ ਵੀ ਕਹਾਣੀ ਨੇ ਪ੍ਰਾਪਤ ਕੀਤੀ ਟਾਪ ਪੋਜੀਸ਼ੀਅਨ

ਜਸ਼ਨਪ੍ਰੀਤ ਕੌਰ ਗਿੱਲ ਦੀ ਕਹਾਣੀ ਜਰੀਆ ਨੇ ਬੀਤੇ ਦਿਨਾਂ ਇਟਲੀ ਦੇ ਮਿਲਾਨ ਫ਼ਿਲਮ ਫੈਸਟੀਵਲ ਵਿਚ ਵੀ ਸਕਰਿਪਟ ਨੇ ਟਾਪ ਪੋਜੀਸ਼ਨ ਪ੍ਰਾਪਤ ਕੀਤੀ । ਇਸ ਤੋਂ ਪਹਿਲਾਂ ਮੈਡਰਿਡ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਵੀ ਟਾਪ ਥ੍ਰੀ ਫਾਈਨਲਿਸਟ ਵਿਚ ਰਹੀ। ਇਸ ਤੋਂ ਬਾਅਦ ਉਹ ਨਿਊਯਾਰਕ ਵੂਮੈਨ ਫੈਸਟੀਵਲ ਵਿਚ ਵੀ ਸੈਮੀਫਾਈਨਲ ਤੱਕ ਪਹੁੰਚੀ ।

ਵੱਖ ਵੱਖ ਸ਼ਹਿਰਾਂ ਵਿਚ ਕਈ ਅਹਿਮ ਪੋਸਟਾਂ ’ਤੇ ਤੈਨਾਤ ਰਹੇ ਹਨ ਜਸ਼ਨਪ੍ਰੀਤ ਗਿਲ

ਜਸ਼ਨਪ੍ਰੀਤ ਕੌਰ ਗਿਲ 2014 ਵਿਚ ਪੀਸੀਐਸ ਤੈਨਾਤ ਹੋਣ ਤੋਂ ਬਾਅਦ ਪੰਜਾਬ ਦੀਆਂ ਕਈ ਅਹਿਮ ਪੋਸਟਾਂ ’ਤੇ ਤੈਨਾਤ ਰਹੇ ਹਨ । ਸਭ ਤੋਂ ਪਹਿਲਾਂ ਉਹ ਅਸਿਸਟੈਂਟ ਕਮਿਸ਼ਨਰ ਤੈਨਾਤ ਹੋਏ, ਉਸਤੋ ਬਾਅਦ ਐਸਡੀਐਮ ਧੂਰੀ ਰਹੇ। ਉਸਤੋ ਬਾਅਦ ਐਸ. ਡੀ. ਐਮ. ਨਾਭਾ ਰਹੇ ਅਤੇ ਫਿਰ ਡਿਪਟੀ ਡਾਇਰੈਕਟਰ ਲੋਕਲ ਬਾਡੀ ਪਟਿਆਲਾ ਰੇਂਜ ਵੀ ਲੰਬਾ ਸਮਾਂ ਤੈਨਾਤ ਰਹੇ। ਉਨਾ ਲਾਅ ਗੈ੍ਰਜੂਏਟ ਕਰਨ ਤੋਂ ਬਾਅਦ ਯੂਐਸਏ ਵਿਖੇ ਜਾਕੇ ਫਿਲਮ ਮੇਕਿੰਗ ਵਿਚ ਪੋਸਟ ਗੈ੍ਰਜੂਏਟ ਕੀਤੀ ਹੈ। ਨਿਊਯਾਰਕ ਫਿਲਮ ਅਕੈਡਮੀ ਜਿਹੜੀ ਕਿ ਯੂਐਸਏ ਦੀ ਬਹੁਤ ਹੀ ਵੱਡੀ ਤੇ ਸ਼ਾਨਦਾਰ ਇੰਸਟੀਚਿਊਟ ਹੈ, ਵਿਚ ਜਸ਼ਨਪ੍ਰੀਤ ਗਿਲ ਨੇ ਡਾਇਰੈਕਸ਼ਨ, ਰਾਈਟਿੰਗ ਤੇ ਫਿਲਮ ਮੇਕਿੰਗ ਵਿਚ ਪੋਸਟ ਗੈ੍ਰਜੂਏਸ਼ਨ ਕੀਤਾ ਹੈ ।

ਕੰਪੀਟੀਸ਼ਨ ਟੈਸਟ ਕਲੀਅਰ ਕਰਨ ਵਿਚ ਅਖਬਾਰਾਂ ਦਾ ਰਿਹਾ ਵੱਡਾ ਰੋਲ

ਜਸ਼ਨਪ੍ਰੀਤ ਕੌਰ ਗਿਲ ਦਸਦੇ ਹਨ ਕਿ ਉਨਾ ਦੇ ਪਿਤਾ ਫੌਜੀ ਅਫਸਰ ਹੋਣ ਕਾਰਨ ਬੇਹਦ ਸਖਤ, ਅਨੁਸ਼ਾਸ਼ਨ ਦੇ ਧਾਰਨੀ ਸਨ। ਉਹ ਸਾਨੂੰ ਹਰ ਰੋਜ ਪਹਿਲਾਂ ਅਖਬਾਰਾਂ ਪੜਨ ਲਈ ਪੇ੍ਰਰਿਤ ਕਰਦੇ ਸਨ ਤੇ ਅਸੀ ਛੋਟੀ ਉਮਰ ਤੋਂ ਹੀ ਮੁੱਖ ਅਖਬਾਰਾਂ ਦੇ ਅਗਲੇ ਪੰਨੇ ਅਤੇ ਮੁੱਖ ਖਬਰਾਂ ਪੜਕੇ ਪਿਤਾ ਜੀ ਨੂੰ ਦਸਣੀਆਂ ਹੁੰਦੀਆਂ ਸਨ । ਛੋਟੀ ਉਮਰ ਵਿਚ ਹੀ ਅਖਬਾਰਾਂ ਨਾਲ ਜੁੜਨ ਕਾਰਨ ਉਨਾ ਦੀ ਜਰਨਲ ਨਾਲੇਜ ਵਿਚ ਅਥਾਹ ਵਾਧਾ ਹੋਇਆ, ਜਿਹੜੀ ਕਿ ਪੀਸੀਐਸ ਸਮੇਂ ਉਨਾ ਨੂੰ ਬੇਹਦ ਕੰਮ ਆਈ ।

ਵਧੀਕ ਮੁੱਖ ਪ੍ਰਸ਼ਾਸ਼ਕ ਪੂਡਾ ਵਿਚ ਵੀ ਕਰ ਰਹੇ ਹਨ ਸ਼ਾਨਦਾਰ ਤਰੀਕੇ ਨਾਲ ਲੋਕਾਂ ਦੀ ਸੇਵਾ

ਸੀਨੀਅਰ ਪੀ. ਸੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਇਸ ਸਮੇਂ ਪੂਡਾ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਿਵ ਦੇ ਤੌਰ ’ਤੇ ਕੰਮ ਕਰ ਰਹੇ ਹਨ । ਉਨਾ ਦਾ ਕਹਿਣਾ ਹੈ ਕਿ ਪੁੱਡਾ ਦੇ ਚੀਫ ਐਡਮਿਨਿਸਟ੍ਰੇਟਿਵ ਮੈਡਮ ਮਨੀਸ਼ਾ ਰਾਣਾ ਦੀ ਯੋਗ ਅਗਵਾਈ ਹੇਠ ਉਹ ਲੋਕਾਂ ਨੂੰ ਇਨਸਾਫ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ । ਪੂਡਾ ਵਿਚ ਵੀ ਲੋਕਾਂ ਦਾ ਕੋਈ ਵੀ ਕੰਮ ਜੋ ਕਿ ਨਿਯਮਾਂ ’ਤੇ ਖਰਾ ਉਤਰਦਾ ਹੈ ਉਹ ਰੁਕਦਾ ਨਹੀਂ ਹੈ । ਉਨ੍ਹਾਂ ਹਮੇਸ਼ਾਂ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦਿੱਤੀ ਹੈ ।

ਮੈਡਮ ਗਿੱਲ ਦਾ ਕਹਿਣਾ ਹੈ ਕਿ ਉਹ ਬਤੌਰ ਅਧਿਕਾਰੀ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਨ, ਉਥੇ ਸਮਾਜ ਨੂੰ ਸੇਧ ਦੇਣ ਵਾਲੀ ਡਾਕੂਮੈਂਟਰੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ’ਤੇ ਲਿਆਉਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਆਪਣਾ ਸਹੀ ਵਿਜਨ ਦਿਖਾਉਣ ਦੀ ਲੋੜ ਹੈ, ਇਸ ਲਈ ਉਹ ਹਮੇਸ਼ਾਂ ਆਪਣੀ ਕੋਸ਼ਿਸ਼ ਜਾਰੀ ਰੱਖਣਗੇ ।

Read More : ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਆਪਦੇ ਸੌਂਕ ਨੂੰ ਵੀ ਜਿੰਦਾ ਰਖ ਰਹੀ ਹੈ ਪੀ. ਸੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ

Advertisement
Advertisement
Advertisement
Advertisement
Scroll to Top