Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 10:56 pm

+91 90915 01313 , +91 90916 01313

punjabbanni@gmail.com
punjabbani@yahoo.com

ਮਨੀ ਲਾਂਡਰਿੰਗ ਮਾਮਲੇ ਵਿਚ ਦੁਬਈ ਕੋਰਟ ਨੇ ਭਾਰਤੀ ਅਰਬਪਤੀ ਨੂੰ ਸੁਣਾਈ ਸਜ਼ਾ

ਮਨੀ ਲਾਂਡਰਿੰਗ ਮਾਮਲੇ ਵਿਚ ਦੁਬਈ ਕੋਰਟ ਨੇ ਭਾਰਤੀ ਅਰਬਪਤੀ ਨੂੰ ਸੁਣਾਈ ਸਜ਼ਾ

ਅੰਮ੍ਰਿਤਸਰ, 6 ਮਈ 2025 : Dubai court sentences Indian billionaire in money laundering case : ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਕੋਰਟ ਵਲੋਂ ਇਕ ਭਾਰਤੀ ਅਰਬਪਤੀ (Indian billionaire) ਬਲਵਿੰਦਰ ਸਿੰਘ ਸਾਹਨੀ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਾਹਨੀ ਜਿਥੇ ਭਾਰਤੀ ਅਰਬਪਤੀ ਹੈ, ਉਥੇ ਪ੍ਰਾਪਰਟੀ ਮੈਨੇਜਮੈਂਟ ਫਰਮ ਦੇ ਸੰਸਥਾਪਕ ਵੀ ਹਨ । ਇਸ ਤੋਂ ਇਲਾਵਾ ਉਸਨੂੰ 150 ਮਿਲੀਅਨ ਰਕਮ ਜ਼ਬਤ ਕਰਨ ਅਤੇ 5 ਲੱਖ ਦਰਾਮ ਦਾ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ । ਇਥੇ ਹੀ ਬਸ ਨਹੀਂ ਦੁਬਈ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਦੇਸ਼ ਤੋਂ ਵੀ ਬਾਹਰ ਕੱਢ ਦਿੱਤਾ ਜਾਵੇਗਾ ।

ਬਲਵਿੰਦਰ ਸੀ ਅਪਰਾਧੀ ਗਿਰੋਹ ਨਾਲ ਮਿਲ ਕੇ ਸ਼ੈੱਲ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਵਿੱਚ ਸ਼ਾਮਲ

ਦੱਸਣਯੋਗ ਹੈ ਕਿ ਬਲਵਿੰਦਰ ਸਾਹਨੀ (Balwinder Sahni) ਇੱਕ ਅਪਰਾਧੀ ਗਿਰੋਹ ਨਾਲ ਮਿਲ ਕੇ ਸ਼ੈੱਲ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ (Money laundering) ਵਿੱਚ ਸ਼ਾਮਲ ਸੀ । ਉਨ੍ਹਾਂ ਜਾਅਲੀ ਕੰਪਨੀਆਂ (Fake companies) ਸਥਾਪਤ ਕੀਤੀਆਂ ਅਤੇ ਲਗਭਗ 150 ਮਿਲੀਅਨ ਦੀ ਦੁਰਵਰਤੋਂ ਕੀਤੀ । ਇਸ ਤੋਂ ਇਲਾਵਾ ਜਾਂਚ ਵਿੱਚ ਕਈ ਸ਼ੱਕੀ ਵਿੱਤੀ ਲੈਣ-ਦੇਣ ਦਾ ਵੀ ਖੁਲਾਸਾ ਹੋਇਆ ਹੈ । ਇਸ ਆਧਾਰ `ਤੇ, ਉਸਨੂੰ ਮਨੀ ਲਾਂਡਰਿੰਗ ਨੈੱਟਵਰਕ ਚਲਾਉਣ ਦਾ ਦੋਸ਼ੀ ਪਾਇਆ ਗਿਆ । ਦੁਬਈ ਦੀ ਮਾਨਯੋਗ ਅਦਾਲਤ ਨੇ ਨਾ ਸਿਰਫ਼ ਸਾਹਨੀ ਨੂੰ ਸਜ਼ਾ ਸੁਣਾਈ ਸਗੋਂ ਉਸਦੇ ਸਾਰੇ ਫੰਡ ਅਤੇ ਇਲੈਕਟ੍ਰਾਨਿਕ ਉਪਕਰਨ ਵੀ ਜ਼ਬਤ ਕੀਤੇ ।

Read More : ਮਨੀ ਲਾਂਡਰਿੰਗ ਮਾਮਲਾ : ਈਡੀ ਵੱਲੋਂ ਜੈਕੁਲਿਨ ਫਰਨਾਂਡੇਜ਼ ਤਲਬ

Advertisement
Advertisement
Advertisement
Advertisement
Scroll to Top