Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:23 pm

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ

ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ

ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ
ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਚੱਲ ਰਹੇ ਕਾਰਜਾਂ ਵਿੱਚ ਸੰਗਤਾਂ ਸਹਿਯੋਗ ਦੇਣ : ਅਮਨਦੀਪ ਸਿੰਘ ਲਵਲੀ
ਨਾਭਾ : ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਥਾਪੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਇਲਾਕੇ ਵਿੱਚ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਲਈ ਹਰ ਪੱਖੋਂ ਸੇਵਾਵਾਂ ਨਿਭਾਉਂਦੀਆਂ ਆ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਨਾਭਾ ਵੱਲੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੰਗਤਾਂ ਦੇ ਅਥਾਹ ਸਹਿਯੋਗ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਵੱਖ-ਵੱਖ ਗੱਡੀਆਂ ਦੁਆਰਾ ਨੌਜਵਾਨਾਂ ਦੇ ਕਾਫਲੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਲੈ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ, ਪਟਿਆਲਾ ਰਜਿੰਦਰਾ, ਨਿਊ ਚੰਡੀਗੜ੍ਹ ਕੈਂਸਰ ਹਸਪਤਾਲ, ਪੀ. ਜੀ. ਆਈ. ਓ. ਪੀ. ਡੀ. ਵਾਲਾ ਗੇਟ, ਕੈਂਸਰ ਹਸਪਤਾਲ ਸੰਗਰੂਰ, ਸਰਕਾਰੀ ਹਸਪਤਾਲ ਨਾਭਾ, ਸਰਕਾਰੀ ਹਸਪਤਾਲ ਸੰਗਰੂਰ, ਸੈਕਟਰ 32 ਛੋਟੀ ਪੀ. ਜੀ. ਆਈ. ਸਮੇਤ ਅੱਠਾਂ ਹਸਪਤਾਲਾਂ ਵਿੱਚ ਪਹੁੰਚੇ ਅਤੇ ਲੰਗਰ ਵਰਤਾਉਣ ਦੀਆਂ ਸੇਵਾਵਾਂ ਨਿਭਾਈਆਂ ਇਹ ਜਾਣਕਾਰੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਮੈਂਬਰ ਪ੍ਰਿਤਪਾਲ ਸਿੰਘ ਰਵਿੰਦਰ ਸਿੰਘ ਜਸਵਿੰਦਰਪਾਲ ਸਿੰਘ ਅਸ਼ੋਕ ਅਰੋੜਾ ਕਮਲਜੀਤ ਕਪੂਰ ਪੱਪੀ ਦਰਸ਼ਨ ਅਰੋੜਾ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ । ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਕਰੋਨਾ ਕਾਲ ਤੋਂ ਹੁਣ ਤੱਕਰ ਲਗਾਤਾਰ ਆਕਸੀਜਨ ਦੇ ਕੰਸਨਟਰੇਟਰ ਮਹੀਨਾ ਵਾਰੀ ਰਾਸ਼ਨ ਪੜਤਾਲ ਕਰਨ ਉਪਰੰਤ ਲੋੜਵੰਦਾਂ ਦੇ ਆਪਰੇਸ਼ਨ ਮੈਡੀਕਲ ਸਹੂਲਤਾਂ ਅਤੇ ਸਿੱਖਿਆ ਨੂੰ ਲੈ ਸੇਵਾਵਾਂ ਜਾਰੀ ਹਨ ਸੰਗਤਾਂ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਚੱਲ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ । ਜਲਦ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੀ ਪੜ੍ਹਾਈ ਦਾ ਖਰਚਾ ਵੀ ਸੰਸਥਾ ਵੱਲੋਂ ਕੀਤਾ ਜਾਵੇਗਾ ਤੇ ਹੋਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ, ਅੰਟਾਲ ਸਿੰਘ ,ਸੁਖਲੀਨ ਸਿੰਘ, ਰਾਣਾ ਨਾਭਾ, ਜਗਜੀਤ ਸਿੰਘ ਖੋਖ, ਹਰਪ੍ਰੀਤ ਸਿੰਘ, ਜਥੇਦਾਰ ਹਾਕਮ ਸਿੰਘ, ਐਡਵੋਕੇਟ ਸਨੀ ਰਹੇਜਾ, ਐਡਵੋਕੇਟ ਢੀਂਡਸਾ, ਕੁਲਵਿੰਦਰ ਸਿੰਘ, ਅਮਰਜੋਤ ਸਿੰਘ, ਰਾਮ ਸਿੰਘ, ਇੰਦਰ ਸਿੰਘ , ਰਿੰਪੀ ਛਤਵਾਲ, ਹਰਦੇਵ ਸਿੰਘ, ਪ੍ਰਿੰਸ, ਹਨੀ, ਰਿੱਕੀ, ਜਸਬੀਰ ਸਿੰਘ ਪੱਲੇ ਸਮੇਤ ਸੰਸਥਾ ਦੇ ਮੈਂਬਰ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top