Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 8:53 am

+91 90915 01313 , +91 90916 01313

punjabbanni@gmail.com
punjabbani@yahoo.com

ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼

ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼

ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼
ਸਿੰਗਾਪੁਰ, 7 ਮਾਰਚ : ਇਕ ਹਵਾਈ ਯਾਤਰੀ ਵਲੋਂ ਜਹਾਜ਼ ਵਿਚ ਵਰਤੇ ਜਾਣ ਵਾਲੇ ਏਅਰਪੋਜ਼ ਦੀ ਇਕ ਜੌੜੀ ਰੱਖਣ ਲਈ ਸਿੰਗਾਪੁਰ ਵਿੱਚ ਹਵਾਈ ਅੱਡੇ ਦੇ ਸਹਾਇਕ ਪੁਲਸ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਭਾਰਤੀ ਨਾਗਰਿਕ ’ਤੇ ਅਪਰਾਧਿਕ ਵਿਸ਼ਵਾਸਘਾਤ ਦਾ ਦੋਸ਼ ਲਗਾਇਆ ਗਿਆ ਹੈ । ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਆਪਣੀ ਅਦਾਲਤੀ ਸੁਣਵਾਈ ਦੌਰਾਨ ਸੁੰਦਰ ਅਰਾਵਿੰਥ ਦੀ ਨੁਮਾਇੰਦਗੀ ਕੋਈ ਨਹੀਂ ਕਰ ਰਿਹਾ ਸੀ, ਜਦੋਂ ਪੁੱਛਿਆ ਗਿਆ ਕਿ ਕੀ ਉਸ ਨੇ ਕਾਨੂੰਨੀ ਵਕੀਲ ਨਾਲ ਸੰਪਰਕ ਕਰਨਾ ਹੈ ਤਾਂ ਅਰਾਵਿੰਥ ਨੇ ਕਿਹਾ ਨਹੀਂ, ਉਸ ਨੇ ਨਤੀਜਿਆਂ ’ਤੇ ਵਿਚਾਰ ਕੀਤੇ ਬਿਨਾਂ ਅਪਰਾਧ ਕੀਤਾ ਹੈ । ਉਸ ਨੇ ਜੱਜ ਨੂੰ ਅਪੀਲ ਕੀਤੀ ਕਿ ਅਦਾਲਤੀ ਦੁਭਾਸ਼ੀਏ ਰਾਹੀਂ ਉਸ ਨੂੰ ਦੇਸ਼ ਵਾਪਸ ਭੇਜ ਦੇਣ ਅਤੇ ਉਸ ਦਾ ਵੀਜ਼ਾ 31 ਮਾਰਚ ਨੂੰ ਖਤਮ ਹੋ ਜਾਵੇਗਾ। ਹਾਲਾਂਕਿ ਬਾਅਦ ਵਿੱਚ ਉਸ ਨੂੰ ਦੱਸਿਆ ਗਿਆ ਕਿ ਇੱਕ ਵਿਸ਼ੇਸ਼ ਪਾਸ ਜਾਰੀ ਕੀਤਾ ਜਾਵੇਗਾ । ਚਾਰਜਸ਼ੀਟ ਦੇ ਅਨੁਸਾਰ ਅਰਾਵਿੰਥ ’ਤੇ ਦੋਸ਼ ਹੈ ਕਿ ਉਸ ਨੇ 4 ਫਰਵਰੀ ਨੂੰ ਚਾਂਗੀ ਏਅਰਪੋਰਟ ਟਰਮੀਨਲ 2 ’ਤੇ ਕਿਸੇ ਯਾਤਰੀ ਦੇ ਵਾਇਰਲੈੱਸ ਈਅਰਬਡ ਆਪਣੀ ਵਰਤੋਂ ਲਈ ਰੱਖ ਲਏ ਸਨ। ਇਹ ਮਾਮਲਾ 28 ਫਰਵਰੀ ਨੂੰ ਉਦੋਂ ਸਾਹਮਣੇ ਆਇਆ ਜਦੋਂ ਪੁਲੀਸ ਨੂੰ ਟਰਮੀਨਲ 2 ‘’ਤੇ ਚੋਰੀ ਦੇ ਇੱਕ ਸ਼ੱਕੀ ਮਾਮਲੇ ਬਾਰੇ ਸੁਚੇਤ ਕੀਤਾ ਗਿਆ। ਵੀਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਪੁਲੀਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਵਿਚ ਸਵਾਰ ਯਾਤਰੀ ਦੇ ਏਅਰਪੌਡ ਗੁੰਮ ਹੋ ਗਏ ਜੋ ਬਾਅਦ ਵਿੱਚ ਇੱਕ ਕੈਬਿਨ ਕਰੂ ਮੈਂਬਰ ਦੁਆਰਾ ਲੱਭੇ ਲਏ ਗਏ। ਚਾਲਕ ਦਲ ਦੇ ਮੈਂਬਰ ਨੇ ਏਅਰਪੌਡ ਅਰਾਵਿੰਥ ਨੂੰ ਸੌਂਪ ਦਿੱਤੇ ਸਨ ਜੋ ਉਸ ਸਮੇਂ ਹਵਾਈ ਅੱਡੇ ਦੇ ਸਹਾਇਕ ਪੁਲੀਸ ਅਧਿਕਾਰੀ ਵਜੋਂ ਡਿਊਟੀ ’ਤੇ ਸੀ । ਹਾਲਾਂਕਿ, ਉਸਨੇ ਏਅਰਪੋਡਜ਼ ਨੂੰ ਆਪਣੀ ਵਰਤੋਂ ਲਈ ਰੱਖਣ ਦਾ ਫੈਸਲਾ ਕੀਤਾ । ਚੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਾਵਿੰਥ ਦੇ ਮਾਮਲੇ ਦੀ ਸੁਣਵਾਈ 17 ਅਪ੍ਰੈਲ ਨੂੰ ਦੁਬਾਰਾ ਹੋਵੇਗੀ । ਸਿੰਗਾਪੁਰ ਦੇ ਕਾਨੂੰਨ ਦੇ ਅਨੁਸਾਰ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਕਰਨ ’ਤੇ ਵੱਧ ਤੋਂ ਵੱਧ ਸੱਤ ਸਾਲ ਦੀ ਕੈਦ, ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ ।

Advertisement
Advertisement
Advertisement
Advertisement
Scroll to Top