Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 5:24 am

+91 90915 01313 , +91 90916 01313

punjabbanni@gmail.com
punjabbani@yahoo.com

ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਬਦਲੇ ਇੰਪਰੂਵਮੈਂਟ ਟਰੱਸਟ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਸੋਸਾਇਟੀ ਨੇ ਕੀਤਾ ਵਿਸ਼ੇਸ਼ ਸਨਮਾਨ

ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਬਦਲੇ ਇੰਪਰੂਵਮੈਂਟ ਟਰੱਸਟ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਸੋਸਾਇਟੀ ਨੇ ਕੀਤਾ ਵਿਸ਼ੇਸ਼ ਸਨਮਾਨ

ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਬਦਲੇ ਇੰਪਰੂਵਮੈਂਟ ਟਰੱਸਟ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਸੋਸਾਇਟੀ ਨੇ ਕੀਤਾ ਵਿਸ਼ੇਸ਼ ਸਨਮਾਨ
ਪਟਿਆਲਾ:- ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਵਜੋਂ ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਨਿਭਾਉਣ ਤੇ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਫੁੱਲਾਂ ਦਾ ਬੁਕਾ ਅਤੇ ਸਿਰੋਪੇ ਭੇਂਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਸੋਸਾਇਟੀ ਵੱਲੋਂ ਹਾਜਰ ਵਿਅਕਤੀਆਂ ਨੂੰ ਮਠਿਆਈ ਵੀ ਵੰਡੀ ਗਈ। ਇਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਦੀ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਵਜੋਂ ਜਦੋਂ ਦੀ ਨਿਯੁਕਤੀ ਹੋਈ ਉਦੋਂ ਤੋਂ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਮੇਘਚੰਦ ਸ਼ੇਰਮਾਜਰਾ ਲੋਕਾਂ ਨੂੰ ਆਪਣੀ ਸੇਵਾਵਾਂ ਦੇ ਰਹੇ ਹਨ। ਸਮਾਜ ਸੇਵਾ ਖੇਤਰ ਦੀ ਜੇਕਰ ਗਲ ਕਰੀਏ ਤਾਂ ਪਾਰਟੀ ਤੋਂ ਉੱਪਰ ਉੱਠ ਕੇ ਮੇਘਚੰਦ ਸ਼ੇਰਮਾਜਰਾ ਲੋਕਾਂ ਦੇ ਦੁੱਖ ਸੁੱਖ ਵਿੱਚ ਆਪਣੀ ਸ਼ਮੂਲਿਅਤ ਦਰਜ ਕਰਵਾਉਣ ਵਿੱਚ ਵੀ ਪਿੱਛੇ ਨਹੀਂ ਹਨ। ਇਸ ਤੋਂ ਇਲਾਵਾ ਸਮਾਜਿਕ, ਧਾਰਮਿਕ ਸੇਵਾ ਕਾਰਜਾਂ ਵਿੱਚ ਵੀ ਸਮੇਂ-ਸਮੇਂ ਅਨੁਸਾਰ ਇਨ੍ਹਾਂ ਦਾ ਯੋਗਦਾਨ ਸ਼ਲਾਘਾ ਯੋਗ ਹੈ, ਇਸ ਲਈ ਅਜਿਹੇ ਸਚਾਈ ਦੇ ਮਾਰਗ ਤੇ ਚਲਣ ਵਾਲੀਆਂ ਅਹਿਮ ਸ਼ਖਸ਼ੀਅਤਾਂ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ, ਜਿਨ੍ਹਾਂ ਦਾ ਪਹਿਲ ਦੇ ਆਧਾਰ ਤੇ ਵਿਸ਼ੇਸ਼ ਸਨਮਾਨ ਕਰਨਾ ਸਾਡਾ ਫਰਜ ਬਣਦਾ ਹੈ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਮੇਘਚੰਦ ਸ਼ਰਮਾ ਨੇ ਕਿਹਾ ਕਿ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਸੰਸਥਾ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਜ ਕਰ ਰਹੀ ਹੈ, ਅਜਿਹੇ ਕਾਰਜ ਕਰਨ ਵਾਲਿਆਂ ਨੂੰ ਸਮਾਜ ਵੀ ਸਨਮਾਨ ਦੀ ਨਜ਼ਰ ਵੇਖਦਾ ਹੈ, ਇਸ ਲਈ ਸਾਨੂੰ ਜਿੱਥੋਂ ਵੀ ਧਰਮ ਹਿੱਤ ਸਮਾਜ ਹਿੱਤ ਸੇਵਾ ਕਰਨ ਦੀ ਪ੍ਰੇਰਣਾ ਮਿਲਣੀ ਹੋਵੇ ਉੱਥੇ ਸਾਨੂੰ ਜਰੂਰ ਜੁੜਨਾ ਚਾਹੀਦਾ ਹੈ । ਇਸ ਮੌਕੇ ਤੇ ਸੋਸਾਇਟੀ ਦੇ ਜਨਰਲ ਸਕੱਤਰ ਹੰਸ ਰਾਜ ਸ਼ਰਮਾ, ਬਲਬੀਰ ਸਿੰਘ, ਚਰਨਜੀਤ ਸਿੰਘ, ਰਿਤੇਸ਼ ਗੁਪਤਾ, ਚਰਨਦਾਸ, ਅਕਾਸ਼, ਹਰਬੰਸ ਸਿੰਘ ਫੌਜੀ, ਚੰਦਰੇਸ਼ ਯਾਦਵ, ਮਨੀਸ਼ ਬਾਲੂ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top