Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 1:59 am

+91 90915 01313 , +91 90916 01313

punjabbanni@gmail.com
punjabbani@yahoo.com

ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਹੇਠੋਂ ਬੋਰੀਆਂ ’ਚੋਂ ਮਿਲੀ 90 ਕਿਲੋ ਚਾਂਦੀ

ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਹੇਠੋਂ ਬੋਰੀਆਂ ’ਚੋਂ ਮਿਲੀ 90 ਕਿਲੋ ਚਾਂਦੀ

ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਹੇਠੋਂ ਬੋਰੀਆਂ ’ਚੋਂ ਮਿਲੀ 90 ਕਿਲੋ ਚਾਂਦੀ
ਉੱਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ’ਤੇ ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਦੇ ਹੇਠਾਂ ਬੋਰੀਆਂ ’ਚ 90 ਕਿਲੋ ਚਾਂਦੀ ਮਿਲਣ ਤੇ ਸੁੁਰੱਖਿਆ ਬਲਾਂ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਕੋਲੋਂ ਪੁੱਛਗਿੱਛ ਜਾਰੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਚਾਂਦੀ ਜਿਸਨੂੰ ਨਾਗਪੁਰ ਤੋਂ ਆਗਰਾ ਲਿਜਾਇਆ ਜਾ ਰਿਹਾ ਸੀ ਦੀ ਅੰਦਾਜ਼ਨ ਕੀਮਤ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਨਾਗਪੁਰ ਤੋਂ ਨਿਜ਼ਾਮੁਦੀਨ ਜਾ ਰਹੀ ਸਮਤਾ ਐਕਸਪ੍ਰੈਸ ਬੁੱਧਵਾਰ ਸਵੇਰੇ 11 ਵਜੇ ਝਾਂਸੀ ਪਹੁੰਚੀ ਤਾਂ ਜੀ. ਆਰ. ਪੀ. ਅਤੇ ਆਰ. ਪੀ. ਐਫ਼. ਨੇ ਸਾਂਝੇ ਤੌਰ ’ਤੇ ਜਨਰਲ ਕੋਚ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਇੱਕ ਜਨਰਲ ਕੋਚ ਵਿੱਚ ਇੱਕ ਸੀਟ ਦੇ ਹੇਠਾਂ ਸ਼ੱਕੀ ਢੰਗ ਨਾਲ ਰੱਖੇ ਦੋ ਬੋਰੀਆਂ ਅਤੇ ਇੱਕ ਬੈਗ ਮਿਲਿਆ, ਜਿਨ੍ਹਾਂ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਸੁਰੱਖਿਆ ਬਲ ਹੈਰਾਨ ਰਹਿ ਗੲ ੇ। ਬੋਰੀਆਂ ’ਚ ਗੱਤੇ ਡੱਬਿਆਂ ਦੇ ਅੰਦਰ ਚਾਂਦੀ ਦੀਆਂ 90 ਸਲੈਬਾਂ ਰੱਖੀਆਂ ਹੋਈਆਂ ਸਨ। ਬੈਗ ਵਿਚ ਵੱਡੀ ਮਾਤਰਾ ਵਿਚ ਗਿੱਟੇ ਵੀ ਰੱਖੇ ਸਨ। ਕੋਲ ਬੈਠੇ ਇਕ ਨੌਜਵਾਨ ਤੋਂ ਇਸ ਸਬੰਧੀ ਦਸਤਾਵੇਜ਼ ਮੰਗੇ ਗਏ ਪਰ ਉਹ ਦਿਖਾ ਨਹੀਂ ਸਕਿਆ। ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਹੋਈ ਚਾਂਦੀ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਦੋਂ ਜੀ. ਆਰ. ਪੀ. ਥਾਣਾ ਇੰਚਾਰਜ ਯੋਗਿੰਦਰ ਪ੍ਰਤਾਪ ਸਿੰਘ ਅਤੇ ਆਰ. ਪੀ. ਐਫ. ਥਾਣਾ ਇੰਚਾਰਜ ਰਵਿੰਦਰ ਕੁਮਾਰ ਕੌਸ਼ਿਕ ਨੇ ਕਮਰਸ਼ੀਅਲ ਟੈਕਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਚਾਂਦੀ ਦਾ ਤੋਲ ਕੀਤਾ ਤਾਂ ਬੋਰੀਆਂ ਵਿੱਚੋਂ 90 ਕਿਲੋ 500 ਗ੍ਰਾਮ ਚਾਂਦੀ ਨਿਕਲੀ । ਬੈਗ ਵਿੱਚ ਪੰਜ ਕਿੱਲੋ ਵਜ਼ਨ ਦੇ ਚਾਂਦੀ ਦੇ ਗਿੱਟੇ ਸਨ। ਕੁਝ ਰਸੀਦਾਂ ਵੀ ਮਿਲੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਨੌਜਵਾਨ ਰਾਹੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਾਗਪੁਰ ਤੋਂ ਚਾਂਦੀ ਲੈ ਕੇ ਆਗਰਾ ਜਾ ਰਿਹਾ ਸੀ ।

Advertisement
Advertisement
Advertisement
Advertisement
Scroll to Top