Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 6:56 am

+91 90915 01313 , +91 90916 01313

punjabbanni@gmail.com
punjabbani@yahoo.com

ਅਰਬਨ ਅਸਟੇਟ ਦੀਆਂ ਪ੍ਰਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਅਰਬਨ ਅਸਟੇਟ ਦੀਆਂ ਪ੍ਰਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਅਰਬਨ ਅਸਟੇਟ ਦੀਆਂ ਪ੍ਰਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
– ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ਬਣਾਏ ਕੂੜੇ ਦੇ ਡੰਪ
ਪਟਿਆਲਾ : ਲੋਕਾਂ ਨੂੰ ਵਧੀਆ ਸ਼ਹਿਰੀ ਸਹੂਲਤਾਂ ਦੇਣ ਦੇ ਵਾਅਦਿਆਂ ਨਾਲ ਪੁੱਡਾ ਵੱਲੋਂ ਮਕਾਨਾਂ ਦੀ ਉਸਾਰੀ ਲਈ ਅਲਾਟ ਕੀਤੇ ਪਲਾਟਾਂ ਤੇ ਉਸਾਰੀਆਂ ਗਈਆਂ ਅਰਬਨ ਅਸਟੇਟ ਕਾਲੋਨੀਆਂ ਵਿੱਚ ਸਾਫ਼-ਸਫ਼ਾਈ ਨਾ ਹੋਣ ਅਤੇ ਗੰਦਗੀ ਦੇ ਲੱਗੇ ਢੇਰਾਂ ਕਾਰਨ ਲੋਕਾਂ ਦਾ ਜੀਉਣਾ ਦੁੱਭਰ ਹੋਇਆ ਪਿਆ ਹੈ । ਪੁੱਡਾ ਵੱਲੋਂ ਸੜਕਾਂ ਅਤੇ ਪਾਰਕਾਂ ਦੀ ਸਫ਼ਾਈ ਕਰਨ ਉਪਰੰਤ ਜੋ ਕੂੜਾ ਕਰਕਟ ਅਤੇ ਗੰਦਗੀ ਇਕੱਠੀ ਹੁੰਦੀ ਹੈ, ਉਸ ਨੂੰ ਅਰਬਨ ਅਸਟੇਟ ਦੇ ਫੇਜ਼ 2 ਅਤੇ 1 ਦੀਆਂ ਖਾਲੀ ਥਾਵਾਂ ’ਤੇ ਸੁੱਟ ਕੇ ਗੰਦਗੀ ਦੇ ਡੰਪ ਬਣਾਏ ਜਾ ਰਹੇ ਹਨ, ਜਿਸ ਕਾਰਨ ਫੇਜ਼ 2 ਅਤੇ 3 ਵਿੱਚ ਫ਼ੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵਧਦਾ ਜਾ ਰਿਹਾ ਹੈ ਅਤੇ ਪੁੱਡਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਅਰਬਨ ਅਸਟੇਟ ਫੇਜ਼-2 ਅਤੇ 1 ਦੀਆਂ ਪ੍ਰਮੁੱਖ ਸੜਕਾਂ ਅਤੇ ਥਾਵਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਅਰਬਨ ਅਸਟੇਟ ਦੇ ਵਾਸੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਪਰੰਤੂ ਸਫ਼ਾਈ ਨਾਲ ਸਬੰਧਤ ਪੁੱਡਾ ਅਧਿਕਾਰੀ ਅਤੇ ਠੇਕੇਦਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜ਼ਿਆਦਾਤਰ ਸਫ਼ਾਈ ਦਾ ਕੰਮ ਕਾਗਜ਼ਾਂ ਵਿੱਚ ਹੀ ਹੋ ਰਿਹਾ ਹੈ, ਪਰੰਤੂ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਅਰਬਨ ਅਸਟੇਟ ਫੇਜ਼-2 ਦੇ ਬਾਹਰੋ-ਬਾਹਰ ਸਾਧੂ ਬੇਲੇ ਦੇ ਨਾਲ-ਨਾਲ ਜੋ ਫਿਰਨੀ ਵਾਲੀ ਸੜਕ ਲੰਘਦੀ ਹੈ, ਉਸ ਸੜਕ ’ਤੇ ਜੋ ਪਾਰਕ ਲੋਕਾਂ ਦੀ ਸੈਰ ਅਤੇ ਬੱਚਿਆਂ ਦੇ ਖੇਡਣ ਲਈ ਬਣਾਏ ਗਏ ਹਨ, ਉਸ ਉੱਤੇ ਕੂੜੇ, ਪੱਤੇ ਅਤੇ ਹੋਰ ਗੰਦੇ ਮਲਬੇ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ। ਫੇਜ਼-2 ਦੀ ਇਸ ਸੜਕ ਦੇ ਨਾਲ-ਨਾਲ ਜੋ ਪਾਰਕ ਹਨ, ਉਨ੍ਹਾਂ ਦੀ ਸਾਫ਼ ਸਫ਼ਾਈ ਕਰਨ ਉਪਰੰਤ ਸਾਰਾ ਮਲਬਾ ਇਸ ਸੜਕ ਕਿਨਾਰੇ ਸੁੱਟਿਆ ਜਾ ਰਿਹਾ ਹੈ । ਪੁੱਡਾ ਅਧਿਕਾਰੀ ਇਸ ਮਲਬੇ ਨੂੰ ਕਿਸੇ ਉਚਿਤ ਥਾਂ ’ਤੇ ਠਿਕਾਣੇ ਨਹੀਂ ਲਗਵਾ ਰਹੇ, ਜਿਸ ਕਾਰਨ ਫੈਲੀ ਗੰਦਗੀ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ । ਇਸ ਤੋਂ ਇਲਾਵਾ ਫੇਜ਼-2 ਵਿਖੇ ਮੁੱਖ ਮਾਰਕੀਟਾਂ ਅਤੇ ਅਰਬਨ ਅਸਟੇਟ ਥਾਣੇ ਦੇ ਸਾਹਮਣੇ ਜੋ ਖਾਲੀ ਪਲਾਟ ਪਏ ਹਨ, ਉਨ੍ਹਾਂ ਨੂੰ ਗੰਦਗੀ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀ. ਐਸ. ਐਨ. ਐਲ. ਦੇ ਦਫ਼ਤਰ ਸਾਹਮਣੇ ਜੋ ਸਬਜੀ ਮਾਰਕੀਟ ਲਗਦੀ ਹੈ, ਉਸ ਥਾਂ ’ਤੇ ਮੰਡੀ ਤੋਂ ਬਾਅਦ ਫੈਲੇ ਕੂੜੇ-ਕਰਕਟ ਦੀ ਉਚਿਤ ਸਫ਼ਾਈ ਨਹੀਂ ਕੀਤੀ ਜਾ ਰਹੀ। ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ ਅਤੇ ਫੇਜ਼-1 ਦੇ ਦਰਮਿਆਨ ਰੇਡੀਓ ਸਟੇਸ਼ਨ ਨੂੰ ਜੋ ਡਬਲ ਸੜਕ ਜਾ ਰਹੀ ਹੈ, ਉਸ ਦੀ ਸਫ਼ਾਈ ਰਾਧਾ ਸੁਆਮੀ ਡੇਰੇ ਦੇ

ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ’ਤੇ ਆਪਣੀ ਹਦੂਦ ਤੱਕ ਕਰਵਾਈ ਜਾ ਰਹੀ ਹੈ, ਪਰੰਤੂ ਅੱਗੋਂ ਇਸ ਸੜਕ ’ਤੇ ਜੋ ਡਿਵਾਈਡਰ ਰੋਡ ਬਣੀ ਹੋਈ ਹੈ, ਉਸ ਦੇ ਠੇਕੇਦਾਰਾਂ ਵੱਲੋਂ ਸਫ਼ਾਈ ਕਰਨ ਉਪਰੰਤ ਕੂੜੇ ਦੇ ਢੇਰ ਉੱਥੋਂ ਚੁੱਕਣ ਦੀ ਥਾਂ ਡਿਵਾਈਡਰ ਦੇ ਨਾਲ-ਨਾਲ ਹੀ ਢੇਰੀਆਂ ਦੇ ਰੂਪ ਵਿੱਚ ਪਏ ਹਨ । ਇਸੇ ਤਰ੍ਹਾਂ ਓਵਰਬ੍ਰਿਜ ਦੇ ਨਾਲ-ਨਾਲ ਜੋ ਸੜਕ ਪਟਿਆਲਾ ਵੱਲ ਨੂੰ ਜਾ ਰਹੀ ਹੈ, ਉਸ ਦੇ ਕਿਨਾਰੇ ’ਤੇ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਕਾਰਨ ਪੁੱਡਾ ਵੱਲੋਂ ਸਫ਼ਾਈ ਦੇ ਕੀਤੇ ਜਾ ਰਹੇ ਦਾਅਵੇ ਠੁੱਸ ਹੁੰਦੇ ਜਾਪ ਰਹੇ ਹਨ । ਅਰਬਨ ਅਸਟੇਟ ਫੇਜ਼-1 ਦੇ ਬਾਹਰੋ- ਬਾਹਰ ਅਪੋਲੋ ਸਕੂਲ ਦੇ ਨਜ਼ਦੀਕ ਜੋ ਫਿਰਂਨੀ ਵਾਲੀ ਸੜਕ ਜਾ ਰਹੀ ਹੈ, ਉਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਡੇ-ਵੱਡੇ ਟੋਏ ਪਏ ਹੋਏ ਹਨ, ਪਰੰਤੂ ਪੁੱਡਾ ਵੱਲੋਂ ਨਾ ਇਸ ਸੜਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਇਸ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਅਰਬਨ ਅਸਟੇਟ ਫੇਜ਼ 2 ਅਤੇ 1 ਦੀਆਂ ਸੜਕਾਂ ਵਿੱਚ ਦੋ-ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ ਪਰੰਤੂ ਪੁੱਡਾ ਪ੍ਰਸ਼ਾਸਨ ਨਵੀਆਂ ਸੜਕਾਂ ਬਣਾਉਣ ਦੀ ਥਾਂ ਡੂੰਘੇ ਟੋਇਆਂ ਨੂੰ ਬੰਦ ਕਰਾਉਣਾ ਵੀ ਉਚਿਤ ਨਹੀਂ ਸਮਝ ਰਿਹਾ । ਬੀ. ਐਸ. ਐਨ. ਐਲ. ਤੋਂ ਰਿਆਨ ਸਕੂਲ ਰਾਹੀਂ ਬਾਈਪਾਸ ਨੂੰ ਜਿਹੜੀ ਸੜਕ ਜਾਂਦੀ ਹੈ, ਉਸ ਨੂੰ ਬਣਾਏ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ, ਪਰੰਤੂ ਇਹ ਸੜਕ ਘਟੀਆ ਮਟੀਰੀਅਲ ਵਰਤਣ ਕਾਰਨ ਟੁੱਟ ਕੇ ਖੰਡਰ ਹੋ ਚੁੱਕੀ ਹੈ। ਸੜਕ ਵਿਖੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਕਾਲੋਨੀ ਨਿਵਾਸੀਆਂ ਦੇ ਸ਼ਹਿਰੀ ਸਹੂਲਤਾਂ ਵਾਲੇ ਸੁਪਨੇ ਅਧੂਰੇ ਰਹਿ ਗਏ ਜਾਪਦੇ ਹਨ । ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ, ਫੇਜ਼-2 ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ ਸਾਬਕਾ ਆਈ. ਏ. ਐਸ, ਜਸਵਿੰਦਰ ਸਿੰਘ ਰਾਣਾ ਜ਼ਿਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤੇ ਜਨਰਲ ਸਕੱਤਰ ਪੰਜਾਬ, ਫੇਜ਼-3 ਦੇ ਨਿਵਾਸੀ ਨਛੱਤਰ ਸਿੰਘ ਸਫ਼ੇੜਾ, ਸਤਨਾਮ ਸਿੰਘ ਪਟਵਾਰੀ, ਗੁਰਦੀਪ ਸਿੰਘ ਸਾਬਕਾ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਕਰਨਲ ਜੀ.ਪੀ. ਸਿੰਘ (ਰਿਟ.), ਜਸਬੀਰ ਸਿੰਘ ਗਿੱਲ, ਰਾਜਿੰਦਰ ਸਿੰਘ ਥਿੰਦ, ਗੁਰਸੇਵਕ ਸਿੰਘ, ਚੌਧਰੀ ਕੁਲਦੀਪ ਕੁਮਾਰ, ਡਾ. ਕੁਲਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਉਪਰੋਕਤ ਥਾਵਾਂ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁੱਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਫ਼-ਸਫ਼ਾਈ ਦਾ ਕੰਮ ਠੇਕੇਦਾਰਾਂ ਨੂੰ ਸੌਂਪਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਪੁੱਡਾ ਕੋਲ ਕੂੜਾ-ਕਰਕਟ ਸੁੱਟਣ ਲਈ ਫੇਜ਼-4 ਵਿੱਚ ਵਿਭਾਗ ਨੇ ਪਹਿਲਾਂ ਥਾਂ ਉਪਲਬਧ ਕਰਵਾਈ ਗਈ ਸੀ, ਪਰੰਤੂ ਓਥੋਂ ਦੇ ਵਾਸੀਆਂ ਵੱਲੋਂ ਕੂੜਾ ਸੁੱਟਣ ਦਾ ਵਿਰੋਧ ਕਰਨ ਦੇ ਕਾਰਨ ਹੁਣ ਫੇਜ਼-2 ਦੇ ਖਾਲੀ ਪਲਾਟਾਂ ਨੂੰ ਕੂੜੇ ਦੇ ਡੰਪ ਵਜੋਂ ਮਜਬੂਰੀਵਸ ਵਰਤਿਆ ਜਾ ਰਿਹਾ ਹੈ, ਪਰੰਤੂ ਇਸ ਦਾ ਖਾਮਿਆਜ਼ਾ ਕਾਲੋਨੀ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ।

Advertisement
Advertisement
Advertisement
Advertisement
Scroll to Top