Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:55 am

+91 90915 01313 , +91 90916 01313

punjabbanni@gmail.com
punjabbani@yahoo.com

ਅੰਤਰਰਾਸ਼ਟਰੀ ਸਿਵਲ ਡਿਫੈਂਸ ਮੌਕੇ ਮੋਦੀ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ

ਅੰਤਰਰਾਸ਼ਟਰੀ ਸਿਵਲ ਡਿਫੈਂਸ ਮੌਕੇ ਮੋਦੀ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ

ਅੰਤਰਰਾਸ਼ਟਰੀ ਸਿਵਲ ਡਿਫੈਂਸ ਮੌਕੇ ਮੋਦੀ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ
ਪਟਿਆਲਾ : ਦੁਨੀਆਂ ਵਿੱਚ 1 ਮਾਰਚ ਨੂੰ ਅੰਤਰਰਾਸ਼ਟਰੀ ਸਿਵਲ ਡਿਫੈਂਸ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਤਾਂ ਜ਼ੋ ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ ਨੂੰ ਨਾਗਰਿਕ ਸੁਰੱਖਿਆ ਅਤੇ ਆਪਦਾਵਾਂ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਵਜੋਂ ਤਿਆਰ ਕੀਤਾ ਜਾਵੇ, ਇਹ ਵਿਚਾਰ ਪ੍ਰਿੰਸੀਪਲ ਮੋਦੀ ਕਾਲਜ ਪਟਿਆਲਾ ਡਾਕਟਰ ਨੀਰਜ ਗੋਇਲ ਨੇ, ਕਾਲਜ ਵਿਖੇ ਮਣਾਏ ਸਿਵਲ ਡਿਫੈਂਸ ਦਿਵਸ਼ ਮੌਕੇ, ਐਨ. ਐਸ. ਐਸ. ਵੰਲਟੀਅਰਾਂ, ਐਨ. ਸੀ. ਸੀ. ਕੇਡਿਟਜ ਨੂੰ ਸਿਵਲ ਡਿਫੈਂਸ ਦੀ ਟ੍ਰੇਨਿੰਗ ਲੈ ਕੇ ਆਪਣੇ ਖੇਤਰ ਵਿੱਚ ਫਸਟ ਏਡ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਕਰਨ ਦੀਆਂ ਟੀਮਾਂ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ । ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪਹਿਲੇ ਸੰਸਾਰ ਯੁੱਧ ਦੌਰਾਨ, 80 ਪ੍ਰਤੀਸ਼ਤ ਆਮ ਲੋਕਾਂ ਦੇ ਜ਼ਖਮੀ, ਅਪਾਹਜ ਅਤੇ ਮੌਤਾਂ ਹੋਣ ਮਗਰੋਂ, ਨਾਗਰਿਕਾਂ ਨੂੰ ਟ੍ਰੇਨਿੰਗ ਦੇਕੇ, ਆਪਦਾਵਾਂ ਜੰਗਾਂ ਮਹਾਂਮਾਰੀਆਂ ਦੌਰਾਨ, ਆਮ ਲੋਕਾਂ ਦੀ ਸੁਰੱਖਿਆ, ਬਚਾਉ, ਮਦਦ ਲਈ, ਆਰਮੀ ਅਤੇ ਮੈਡੀਕਲ ਮਾਹਿਰਾਂ ਰਾਹੀਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ । ਦੂਜੇ ਸੰਸਾਰ ਯੁੱਧ ਮਗਰੋਂ ਇਸ ਜ਼ਿੰਦਗੀ ਬਚਾਓ ਟ੍ਰੇਨਿੰਗ ਨੂੰ ਹਰੇਕ ਦੇਸ਼ ਦੀਆਂ ਸਰਕਾਰਾਂ ਅਧੀਨ, ਨੋਜਵਾਨਾਂ ਨੂੰ ਸਿਵਲ ਡਿਫੈਂਸ ਵਰਕਰ ਵਜੋਂ ਤਿਆਰ ਕਰਨ ਲਈ, ਕਾਰਜ ਅਰੰਭ ਕੀਤੇ। ਭਾਰਤ ਅਤੇ ਰਾਜਾਂ ਵਿੱਚ ਸਿਵਲ ਡਿਫੈਂਸ ਗਤੀਵਿਧੀਆਂ ਗ੍ਰਹਿ ਮੰਤਰਾਲੇ ਅਤੇ ਜ਼ਿਲਿਆਂ ਵਿਖੇ ਡਿਪਟੀ ਕਮਿਸ਼ਨਰਾਂ ਅਤੇ ਹੋਮ ਗਾਰਡ ਕਮਾਂਡੈਟ ਅਧੀਨ ਚਲਦੀਆਂ ਹਨ ਤਾਂ ਜ਼ੋ ਆਪਦਾਵਾਂ, ਜੰਗਾਂ, ਮਹਾਂਮਾਰੀਆਂ, ਦੰਗਿਆ ਆਦਿ ਦੌਰਾਨ, ਸਿਵਲ ਡਿਫੈਂਸ ਵਰਕਰਾਂ ਰਾਹੀਂ ਮਹੱਲਿਆ, ਕਾਲੋਨੀਆਂ ਵਿਖੇ, ਪੀੜਤਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮੌਕ ਡਰਿੱਲਾਂ ਕਰਵਾਈਆਂ ਜਾਣ ਅਤੇ ਵੱਧ ਤੋਂ ਵੱਧ ਨੋਜਵਾਨਾਂ ਨੂੰ ਸਿਵਲ ਡਿਫੈਂਸ ਵਰਕਰਾਂ ਵਜੋਂ ਤਿਆਰ ਕੀਤਾ ਜਾਵੇ ਜ਼ੋ ਆਪਣੇ ਮੱਹਲਿਆ, ਕਾਲੋਨੀਆਂ ਸੰਸਥਾਵਾਂ ਵਿਖੇ ਟੀਮਾਂ ਬਣਾ ਕੇ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ। ਡਾਕਟਰ ਰਾਜੀਵ ਸ਼ਰਮਾ, ਜ਼ੋ ਰਾਸ਼ਟਰੀ ਪੱਧਰ ਦੇ ਫਸਟ ਏਡ ਅਤੇ ਆਫ਼ਤ ਪ੍ਰਬੰਧਨ ਮਾਹਿਰ ਹਨ ਨੇ, ਦੱਸਿਆ ਕਿ ਆਪਦਾਵਾਂ ਕੁਦਰਤ ਰਾਹੀਂ ਅਤੇ ਮਨੁੱਖਾਂ ਦੀਆਂ ਗਲਤੀਆਂ, ਲਾਪਰਵਾਹੀਆਂ, ਆਕੜ ਕਾਰਨ ਵਾਪਰਦੀਆਂ ਹਨ । ਉਨ੍ਹਾਂ ਨੇ ਭੁਚਾਲ, ਹੜਾਂ, ਜੰਗਾਂ, ਮਹਾਂਮਾਰੀਆਂ, ਆਵਾਜਾਈ ਹਾਦਸਿਆਂ, ਅੱਗਾਂ ਲਗਣ, ਗੈਸਾਂ ਲੀਕ ਹੋਣ ਸਮੇਂ ਆਮ ਲੋਕਾਂ, ਦੀ ਸੁਰੱਖਿਆ ਬਚਾਉ ਮਦਦ ਜਿਨ੍ਹਾਂ ਕਰਨ ਬਾਰੇ ਦਸਿਆ। ਨੇ ਸਿਵਲ ਡਿਫੈਂਸ, ਰੈੱਡ ਕਰਾਸ ਫਸਟ ਏਡ, ਵਰਕਰਾਂ ਵਲੋਂ ਪੀੜਤਾਂ ਨੂੰ ਬਚਾਉਣ ਲਈ ਯਤਨ ਸ਼ੁਰੂ ਕੀਤੇ ਜਾਂਦੇ ਹਨ ਅਤੇ ਫੋਨ ਕਰਕੇ ਪੁਲਿਸ, ਪ੍ਰਸ਼ਾਸਨ, ਫਾਇਰ ਬ੍ਰਿਗੇਡ, ਐਂਬੂਲੈਂਸਾਂ, ਐਨ ਡੀ ਆਰ ਐਫ ਆਦਿ ਨੂੰ ਮਦਦ ਲਈ ਬੁਲਾਇਆ ਜਾਂਦਾ ਹੈ । ਪ੍ਰਿੰਸੀਪਲ ਡਾਕਟਰ ਨੀਰਜ਼ ਗੋਇਲ ਨੇ ਕਿਹਾ ਕਿ ਮੋਦੀ ਕਾਲਜ ਵਿਖੇ, ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟੀਮਾਂ ਤਿਆਰ ਕੀਤੀਆਂ ਜਾਣ ਤਾਂ ਜ਼ੋ ਆਉਂਣ ਵਾਲੀਆਂ ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਮੋਦੀ ਕਾਲਜ ਦੇ ਐਨ. ਐਸ. ਐਸ. ਅਤੇ ਐਨ. ਸੀ. ਸੀ. ਵਿਦਿਆਰਥੀਆਂ ਪ੍ਰਸ਼ਾਸਨ ਅਤੇ ਪਬਲਿਕ ਦੇ ਮਦਦਗਾਰ ਦੋਸਤ ਬਣ ਜਾਣ ।

Advertisement
Advertisement
Advertisement
Advertisement
Scroll to Top