Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:20 am

+91 90915 01313 , +91 90916 01313

punjabbanni@gmail.com
punjabbani@yahoo.com

ਅਦਾਰਾ ਪਰਵਾਜ਼ ਵੱਲੋਂ ਸਾਹਿਤਿਕ ਸਮਾਗਮ ਕਰਵਾਇਆ

ਅਦਾਰਾ ਪਰਵਾਜ਼ ਵੱਲੋਂ ਸਾਹਿਤਿਕ ਸਮਾਗਮ ਕਰਵਾਇਆ

ਪਟਿਆਲਾ, 11 ਅਪ੍ਰੈਲ : ਅਦਾਰਾ ਪਰਵਾਜ਼ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਵਰਨ ਸਿੰਘ ਧਾਲੀਵਾਲ ਦੀ ਕਵੀਸ਼ਰੀ ਵਿਧਾ ਦੀ ਕਾਵਿ ਪੁਸਤਕ ‘ਪਾਣੀ ਹੁਣ ਪੁੱਛਣ ਸਾਨੂੰ’ ‘ਤੇ ਵਿਚਾਰ ਗੋਸ਼ਟੀ ਹੋਈ । ਸਮਾਗਮ ਵਿੱਚ ਹਾਜ਼ਰ ਵਿਦਵਾਨਾਂ ਨੇ ਪੁਸਤਕ ਦੇ ਨਾਲ ਨਾਲ ਪੰਜਾਬ ਦੀ ਧਰਾਤਲ ਵਿੱਚੋਂ ਉਗਮੀ ਕਵੀਸ਼ਰੀ ਕਾਵਿ-ਪ੍ਰੰਪਰਾ ਬਾਰੇ ਭਾਵਪੂਰਤ ਤੇ ਮੁੱਲਵਾਨ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਅਦਾਰਾ ਪਰਵਾਜ਼ ਦੇ ਕਨਵੀਨਰ ਸੁਖਵਿੰਦਰ ਪੱਪੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਅਦਾਰੇ ਦੇ ਮਕਸਦ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ ।

ਕਵੀਸ਼ਰੀ ਜੱਥਾ ਰਸੂਲਪੁਰ ਨੇ ਆਪਣਾ ਕਵੀਸ਼ਰੀ ਰੰਗ ਪੇਸ਼ ਕੀਤਾ

ਇਸ ਉਪਰੰਤ ਕਵੀਸ਼ਰੀ ਜੱਥਾ ਰਸੂਲਪੁਰ ਨੇ ਆਪਣਾ ਕਵੀਸ਼ਰੀ ਰੰਗ ਪੇਸ਼ ਕੀਤਾ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉੱਘੇ ਵਿਦਵਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਸਮਕਾਲ ਬਾਰੇ ਚਿੰਤਾ ਪ੍ਰਗਟਾਉਂਦਿਆਂ ਲੈਅ-ਮਈ ਰਚਨਾਵਾਂ ਬਾਰੇ  ਭਾਵਪੂਰਤ ਵਿਚਾਰ ਪ੍ਰਗਟ ਕੀਤੇ । ਡਾ. ਲਾਭ ਸਿੰਘ ਖੀਵਾ ਨੇ ਅਜੋਕੇ ਸਮੇਂ ਵਿੱਚ ਕਵੀਸ਼ਰੀ ਦੀ ਸਾਰਥਕਤਾ ਬਾਰੇ ਅਤੇ ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਦੇ ਵੱਖੋ ਵੱਖਰੇ ਪਸਾਰਾਂ ਬਾਰੇ ਮਹੱਤਵ ਪੂਰਨ ਨੁਕਤੇ ਸਾਂਝੇ  ਕੀਤੇ । ਵਿਚਾਰ ਚਰਚਾ ਦਾ ਆਗਾਜ਼ ਕਰਦਿਆਂ ਡਾ. ਕਮਲਜੀਤ ਟਿੱਬਾ ਨੇ ਕਵੀਸ਼ਰੀ ਦੇ ਸਿਧਾਂਤਕ ਪੱਖ ‘ਤੇ ਮੁੱਲਵਾਨ ਟਿੱਪਣੀਆਂ ਪੇਸ਼ ਕੀਤੀਆਂ । ਇਸ ਬਹਿਸ ਨੂੰ ਅੱਗੇ ਤੋਰਦਿਆਂ ਡਾ. ਗੁਰਮੀਤ ਸਿੰਘ ਸੋਹੀ ਨੇ ਕਵੀਸ਼ਰੀ ਦੀ ਨਿਰੰਤਰਤਾ ਵਿਚਲੇ ਵਿਭਿੰਨ ਪੱਖਾਂ ਤੇ ਚਾਨਣਾ ਪਾਇਆ । ਧਰਮ ਕੰਮੇਆਣਾ ਨੇ ਕਵੀਸ਼ਰੀ ਵਿਧਾ ਨੂੰ ਬਿਆਨ ਕਰਦਿਆਂ ਗੀਤ ਅਤੇ ਗ਼ਜ਼ਲ ਬਾਰੇ ਤੁਲਨਾਤਮਿਕ ਟਿੱਪਣੀਆਂ ਕੀਤੀਆਂ । ਕੁਲਵੰਤ ਸੈਦੋਕੇ ਨੇ ਕਵੀਸ਼ਰੀ ਲੇਖਣੀ ਬਾਰੇ ਨੁਕਤੇ ਸਾਂਝੇ ਕਰਦਿਆਂ ਕਵੀਸ਼ਰੀ ਦਾ ਇੱਕ ਖੂਬਸੂਰਤ ਨਮੂਨਾ ਵੀ ਪੇਸ਼ ਕੀਤਾ। ਡਾ. ਮੋਹਨ ਤਿਆਗੀ ਨੇ ਸਾਹਿਤ ਦੇ ਸੁਹਜ ਦੀ ਗੱਲ ਕਰਦਿਆਂ ਵਿਸ਼ਵ ਦੇ ਅਮੀਰ ਕਲਚਰ ਦੀਆਂ ਉਦਾਹਰਨਾਂ ਪੇਸ਼ ਕੀਤੀਆਂ। ਪ੍ਰਸਿੱਧ ਜੁਝਾਰਵਾਦੀ ਸ਼ਾਇਰ ਦਰਸ਼ਨ ਖਟਕੜ ਨੇ ਸਮਕਾਲ ਅਤੇ ਸਾਹਿਤ ਦੇ ਅਜੋਕੇ ਦੌਰ ਦੀ ਅੰਦਰਲੀ ਭੂਮਿਕਾ ਬਾਰੇ ਦੱਸਿਆ ।‌

ਜਗਦੀਸ਼ ਪਾਪੜਾ ਨੇ ਕਵੀਸ਼ਰੀ ਦੀਆਂ ਧੁਨਾਂ ਬਾਰੇ ਗੱਲ ਕੀਤੀ

ਜਗਦੀਸ਼ ਪਾਪੜਾ ਨੇ ਕਵੀਸ਼ਰੀ ਦੀਆਂ ਧੁਨਾਂ ਬਾਰੇ ਗੱਲ ਕੀਤੀ । ਕਹਾਣੀਕਾਰ ਅਜਮੇਰ ਸਿੱਧੂ ਨੇ ਪੁਸਤਕ ਅਤੇ ਸੰਤ ਰਾਮ ਉਦਾਸੀ ਦੇ ਜੀਵਨ ਬਾਰੇ ਚਰਚਾ ਕੀਤੀ । ਇਕਬਾਲ ਕੌਰ ਉਦਾਸੀ ਅਤੇ ਸੁਖਮੀਤ ਭੱਟੀ ਨੇ ਸੰਤ ਰਾਮ ਉਦਾਸੀ ਦੀ ਸ਼ਾਇਰੀ ਦਾ ਗਾਇਨ ਕੀਤਾ । ਸਵਰਨ ਸਿੰਘ ਧਾਲੀਵਾਲ ਦੇ ਕਵੀਸ਼ਰੀ ਜਥੇ ਦੀ ਪੇਸ਼ਕਾਰੀ ਕਾਬਿਲੇ ਤਾਰੀਫ਼ ਰਹੀ । ਸਰੋਤਿਆਂ ਨਾਲ ਪੂਰੀ ਤਰਾਂ ਭਰੇ ਹਾਲ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਪ੍ਰਸਿੱਧ ਲੇਖਕਾਂ, ਸ਼ਾਇਰਾਂ ਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ । ਸਟੇਜ ਸੰਚਾਲਨ ਦੇ ਫਰਜ਼ ਬਲਬੀਰ ਜਲਾਲਾਬਾਦੀ ਵੱਲੋਂ ਵਧੀਆ ਢੰਗ ਨਾਲ ਨਿਭਾਏ ਗਏ ।

Advertisement
Advertisement
Advertisement
Advertisement
Scroll to Top