Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 11:43 pm

+91 90915 01313 , +91 90916 01313

punjabbanni@gmail.com
punjabbani@yahoo.com

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਸੂਬਾ ਪੱਧਰੀ ਡੈਪੂਟੇਸ਼ਨ ਚੇਅਰਮੈਨ ਸਿਹਨਾ ਨੂੰ ਮਿਲਿਆ

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਸੂਬਾ ਪੱਧਰੀ ਡੈਪੂਟੇਸ਼ਨ ਚੇਅਰਮੈਨ ਸਿਹਨਾ ਨੂੰ ਮਿਲਿਆ

ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਟਿਆਲਾ ਵੱਲੋਂ ਇੱਕ ਸੂਬਾ ਪੱਧਰੀ ਡੈਪੂਟੇਸ਼ਨ ਅਮਰਜੀਤ ਸਿੰਘ ਬਾਬਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਚੇਅਰਮੈਨ ਸਿਹਨਾ ਸਾਹਿਬ ਆਈ. ਏ. ਐਸ. ਨੂੰ  ਮੁੱਖ ਦਫ਼ਤਰ ਪਟਿਆਲਾ ਵਿਖੇ ਮਿਲਿਆ । ਡੈਪੂਟੇਸ਼ਨ ਨੇ ਚੇਅਰਮੈਨ ਸਾਹਿਬ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਸਕੇਲਾਂ ਦਾ ਬਕਾਇਆ 1-01-2016 ਤੋਂ 30—06—2021 ਤੱਕ ਦੇਣ ਸਬੰਧੀ ਜ਼ੋ ਪੰਜਾਬ ਸਰਕਾਰ ਨੇ 18-02-2025 ਨੂੰ ਸਰਕੂਲਰ ਜਾਰੀ ਕੀਤਾ ਸੀ ਅਤੇ ਪਾਵਰ ਕਾਰਪੋਰੇਸ਼ਨ ਨੇ ਇਹ ਸਰਕੂਲਰ 3-04-2025 ਨੂੰ ਪੰਜਾਬ ਦੇ ਸਮੁੱਚੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਜ਼ ਤੇ ਲਾਗੂ ਕਰਨ ਲਈ ਅਪਣਾਇਆ ਸੀ । ਉਸ ਸਰਕੂਲਰ ਨੂੰ ਲਾਗੂ ਕਰਨ ਵਿੱਚ ਹੈਡ ਆਫਿਸ ਪਟਿਆਲਾ ਅਤੇ ਪੰਜਾਬ ਦੇ ਫੀਲਡ ਦਫਤਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ । ਗੱਲਬਾਤ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਜਨਰਲ ਸਕੱਤਰ ਬੀ. ਐਸ. ਸੇਖੋਂ ਨੇ ਦੱਸਿਆ ਕਿ ਸੀ. ਐਮ. ਡੀ. ਸਾਹਿਬ ਨੂੰ ਫੀਲਡ ਦੀਆਂ ਪੇ੍ਰਸ਼ਾਨੀਆਂ ਦਾ ਹੱਲ ਕੱਢਣ ਲਈ ਬੇਨਤੀ ਕੀਤੀ ਗਈ ਅਤੇ ਸੀ. ਐਮ. ਡੀ. ਸਾਹਿਬ ਨੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਛੇਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਸਬੰਧੀ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਪੈਨਸ਼ਨਰਜ਼ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਰਕੂਲਰ ਮੈਂ ਹੀ ਤਿਆਰ ਕੀਤਾ ਹੈ ਅਤੇ ਮੈਨੂੰ ਇਸ ਬਾਰੇ ਕਿਸੇ ਕਿਸਮ ਦਾ ਕੋਈ ਸ਼ਿਕਵਾ ਨਹੀਂ ਹੈ

ਸੀ. ਐਮ. ਡੀ. ਸਾਹਿਬ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਰਕੂਲਰ ਮੈਂ ਹੀ ਤਿਆਰ ਕੀਤਾ ਹੈ ਅਤੇ ਮੈਨੂੰ ਇਸ ਬਾਰੇ ਕਿਸੇ ਕਿਸਮ ਦਾ ਕੋਈ ਸ਼ਿਕਵਾ ਨਹੀਂ ਹੈ । ਬੀ. ਐਸ. ਸੇਖੋਂ ਨੇ ਸੀ. ਐਮ. ਡੀ. ਸਾਹਿਬ ਦੇ ਧਿਆਨ ਵਿੱਚ ਲਿਆਦਾ ਕਿ ਟਰਾਂਸਕੋ ਸੰਸਥਾ ਵਿੱਚ ਏਰੀਅਰ ਦੀ ਅਦਾਇਗੀ ਸਬੰਧੀ ਹਦਾਇਤਾਂ ਅਜੇ ਲਾਗੂ ਨਹੀਂ ਕੀਤੀਆਂ ਗਈਆਂ । ਇਹ ਹਦਾਇਤਾਂ ਟਰਾਂਸਕੋ ਵਿੱਚ ਵੀ ਲਾਗੂ ਕਰਵਾਈਆਂ ਜਾਣ ਅਤੇ ਸੀ.ਐਮ.ਡੀ. ਸਾਹਿਬ ਨੇ ਭਰੋਸਾ ਦਿੱਤਾ ਕਿ ਟਰਾਂਸਕੋ ਵਿੱਚ ਸਰਕੂਲਰ ਲਾਗੂ ਕਰਨ ਸਬੰਧੀ ਮੇਰੇ ਵੱਲੋਂ ਦਸਤਖਤ ਕਰ ਦਿੱਤੇ ਗਏ ਹਨ ਅਤੇ ਬਹੁਤ ਜਲਦੀ ਹਦਾਇਤਾਂ ਜਾਰੀ ਹੋ ਜਾਣਗੀਆਂ । ਸੀ. ਐਮ. ਡੀ. ਸਾਹਿਬ ਦੇ ਧਿਆਨ ਵਿੱਚ ਇਹ ਵੀ ਲਿਆਦਾ ਗਿਆ ਕਿ ਜਿਸ ਦਫਤਰ ਵਿਚੋਂ ਪੈਨਸ਼ਨਰਜ਼ ਪੈਨਸ਼ਨ ਲੈ ਰਹੇ ਹਨ ਉਸੇ ਦਫਤਰ ਵਿਚੋਂ ਹੀ ਏਰੀਅਰ ਦੀ ਅਦਾਇਗੀ ਕੀਤੀ ਜਾਵੇ ਤਾਂ ਜ਼ੋ ਪੈਨਸ਼ਨਰਜ਼ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਡੈਪੂਟੇਸ਼ਨ ਵਿੱਚ ਅਮਰਜੀਤ ਸਿੰਘ ਬਾਬਾ ਪ੍ਰਧਾਨ, ਬੀ.ਐਸ. ਸੇਖੋ ਜਨਰਲ ਸਕੱਤਰ, ਐਮ. ਐਲ. ਕਪਿਲਾ, ਲਖਵੀਰ ਸਿੰਘ, ਪਰਮਜੀਤ ਸਿੰਘ ਜਲੰਧਰ, ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਪਸਿਆਣਾ, ਸੁਰਜੀਤ ਸਿੰਘ, ਰਾਜਪਾਲ ਸਿੰਘ ਅਤੇ ਨਰੇਸ਼ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top