Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 2:33 am

+91 90915 01313 , +91 90916 01313

punjabbanni@gmail.com
punjabbani@yahoo.com

ਅੱਗਾਂ ਤੇ ਹਰ ਵੇਲੇ ਰਹਿੰਦੇ ਹੋਏ, ਸੁਰੱਖਿਆ ਟ੍ਰੇਨਿੰਗ ਜਰੂਰੀ ਕਾਕਾ ਰਾਮ ਵਰਮਾ

ਅੱਗਾਂ ਤੇ ਹਰ ਵੇਲੇ ਰਹਿੰਦੇ ਹੋਏ, ਸੁਰੱਖਿਆ ਟ੍ਰੇਨਿੰਗ ਜਰੂਰੀ ਕਾਕਾ ਰਾਮ ਵਰਮਾ

ਪਟਿਆਲਾ : ਹਰ ਵੇਲੇ ਘਰਾਂ, ਹੋਟਲਾਂ, ਢਾਬਿਆਂ, ਦੁਕਾਨਾਂ, ਵਿਉਪਾਰਕ ਅਦਾਰਿਆਂ, ਸੰਸਥਾਵਾਂ, ਫੈਕਟਰੀਆਂ ਅਤੇ ਗੱਡੀਆਂ ਵਿੱਚ ਅੱਗਾਂ ਲਗ ਰਹੀਆਂ, ਗੈਸਾਂ ਲੀਕ ਹੋ ਰਹੀਆਂ, ਬਿਜਲੀ ਸ਼ਾਟ ਸਰਕਟ ਕਾਰਨ, ਭਾਰੀ ਨੁਕਸਾਨ ਹੋ ਰਹੇ ਹਨ ਪਰ 90 ਪ੍ਰਤੀਸ਼ਤ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਬਚਾਉ ਮਦਦ ਦੀ ਟ੍ਰੇਨਿੰਗ ਨਹੀਂ,  ਅਤੇ ਜਦੋਂ ਤੱਕ ਫਾਇਰ ਬ੍ਰਿਗੇਡ, ਐਂਬੂਲੈਂਸ ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚ ਕੇ ਮਦਦ ਸ਼ੁਰੂ ਕਰਦੀਆਂ, ਉਸ ਸਮੇਂ ਤੱਕ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਦੀ ਤਬਾਹੀ ਹੋ ਚੁਕਦੀ ਹੈ,‌ ਇਹ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਪੰਜਾਬ ਪੁਲਸ ਦੇ ਏ. ਐਸ. ਆਈ. ਰਾਮ ਸਰਨ ਆਵਾਜਾਈ ਸਿਖਿਆ ਸੈਲ ਨੇ ਸੈਂਟ ਜੈਵੀਅਰ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ  ਅਧਿਆਪਕਾਂ ਨੂੰ ਦਿੰਦੇ ਹੋਏ ਦੱਸਿਆ ਕਿ ਅੱਗਾਂ ਆਪਣੇ ਆਪ, ਕਿਉਂ ਲਗ ਰਹੀਆਂ । ਅੱਗਾਂ ਪੰਜ ਪ੍ਰਕਾਰ ਦੀਆਂ ਹਨ । ਬਿਜਲੀ ਅਤੇ ਪੈਟਰੋਲ ਤੇਲ ਦੀ ਅੱਗ ਨੂੰ ਪਾਣੀ ਨਾਲ ਨਹੀਂ ਸਗੋਂ  ਮਿੱਟੀ ਜਾਂ ਅੱਗ ਨੂੰ ਭੁੱਖਾ ਮਾਰਕੇ ਜਾ ਪਾਊਡਰ ਜਾ ਕਾਰਬਨ ਡਾਈਕਸਾਈਡ ਸਿਲੰਡਰਾਂ ਨਾਲ ਬੁਝਾਉਣ ਲਈ ਯਤਨ ਕਰਨੇ ਚਾਹੀਦੇ ਹਨ ।

90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਮਨੁੱਖੀ ਗਲਤੀਆਂ, ਲਾਪਰਵਾਹੀਆਂ, ਕਾਹਲੀ, ਨਾ-ਸਮਝੀ ਕਾਰਨ ਹੋ ਰਹੀਆਂ ਹਨ 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਕਰਵਾ ਕੇ ਦਸਿਆ ਕਿ ਪੀੜਤਾਂ ਦੀ ਸਾਹ ਨਾਲੀ ਵਿੱਚੋਂ ਗੈਸਾਂ ਧੂੰਆ, ਪਾਣੀ ਖੂਨ ਉਲਟੀ ਆਦਿ ਬਾਹਰ ਕੱਢਣ ਲਈ ਵੈਟੀਲੈਟਰ ਸਿਸਟਮ ਅਤੇ ਬਣਾਉਟੀ ਸਾਹ, ਸੇਫਰ ਢੰਗ ਨਾਲ ਦੇ ਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ । ਸਕੂਲ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ,  ਪ੍ਰਿੰਸੀਪਲ ਸ਼੍ਰੀਮਤੀ ਪੂਨਮਦੀਪ ਧੀਮਾਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਵਾਲੇ ਢੰਗ ਤਰੀਕਿਆਂ ਅਤੇ ਗੈਸਾਂ ਪੈਟਰੋਲੀਅਮ ਪਦਾਰਥਾਂ ਬਿਜਲੀ ਦੀ ਠੀਕ ਵਰਤੋਂ ਬਾਰੇ ਬੁਨਿਆਦੀ ਜਾਣਕਾਰੀ ਹੈ ਕਿਉਂਕਿ ਉਨ੍ਹਾਂ ਦੇ ਸਕੂਲ ਵਲੋਂ ਸਾਲ ਵਿੱਚ ਦੋ ਤਿੰਨ ਵਾਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਫਸਟ ਏਡ, ਸੀ. ਪੀ. ਆਰ., ਆਵਾਜਾਈ ਨਿਯਮਾਂ ਕਾਨੂੰਨਾਂ ਆਦਿ ਬਾਰੇ ਟ੍ਰੇਨਿੰਗ ਕਰਵਾਈਆਂ ਜਾਂਦੀਆਂ ਹਨ । ਕਿਉਂਕਿ 90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਮਨੁੱਖੀ ਗਲਤੀਆਂ, ਲਾਪਰਵਾਹੀਆਂ, ਕਾਹਲੀ, ਨਾ-ਸਮਝੀ ਕਾਰਨ ਹੋ ਰਹੀਆਂ ਹਨ ।

Advertisement
Advertisement
Advertisement
Advertisement
Scroll to Top