Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 12:40 am

+91 90915 01313 , +91 90916 01313

punjabbanni@gmail.com
punjabbani@yahoo.com

ਚੰਗੇ ਅਧਿਆਪਕ-ਗੁਰੂਆਂ ਦੇ ਸਨਮਾਨ -ਭਵਿੱਖ ਦੀ ਖੁਸ਼ਹਾਲੀ ਲਈ ਜ਼ਰੂਰੀ : ਮੇਅਰ ਸ਼੍ਰੀ ਕੁੰਦਨ ਗੋਗੀਆ

ਚੰਗੇ ਅਧਿਆਪਕ-ਗੁਰੂਆਂ ਦੇ ਸਨਮਾਨ -ਭਵਿੱਖ ਦੀ ਖੁਸ਼ਹਾਲੀ ਲਈ ਜ਼ਰੂਰੀ : ਮੇਅਰ ਸ਼੍ਰੀ ਕੁੰਦਨ ਗੋਗੀਆ

ਪਟਿਆਲਾ : ਡਾਕਟਰ ਬੀ ਆਰ ਅੰਬੇਡਕਰ ਜੀ ਦੀ ਮਹਾਨ ਪ੍ਰਾਪਤੀਆਂ, ਬਚਪਨ ਅਤੇ ਜਵਾਨੀ ਵਿੱਚ ਸਹਿਣ ਕੀਤੀਆਂ ਤਕਲੀਫਾਂ ਬਾਰੇ ਵਿਦਿਆਰਥੀਆਂ ਅਤੇ ਨੋਜਵਾਨਾਂ ਨੂੰ ਅਧਿਆਪਕਾਂ ਵਲੋਂ ਲਗਾਤਾਰ ਦੱਸਣਾ ਚਾਹੀਦਾ ਹੈ ਤਾਂ ਜ਼ੋ ਉਹ ਗ਼ਰੀਬੀ, ਹਾਲਾਤਾਂ ਅਤੇ ਸਮਾਜਿਕ ਆਰਥਿਕ ਸਮਸਿਆਵਾਂ ਦਾ ਸਾਮਣਾ ਕਰਦੇ ਹੋਏ, ਆਪਣੀ ਸਿਹਤ, ਤੰਦਰੁਸਤੀ, ਸਨਮਾਨ, ਦੇਸ਼, ਸਮਾਜ ਅਤੇ ਮਾਨਵਤਾ ਦੀ ਸੁਰੱਖਿਆ,  ਖੁਸ਼ਹਾਲੀ ਗੁਣਕਾਰੀ ਸਿੱਖਿਆ ਲਈ ਵੱਧ ਤੋਂ ਵੱਧ ਯਤਨ ਕਰਦੇ ਹੋਏ ਇਸ ਦੇਸ਼, ਸਮਾਜ ਅਤੇ ਹਰ ਘਰ ਪਰਿਵਾਰਾਂ ਨੂੰ ਸਿਹਤਮੰਦ, ਸੁਰਖਿਅਤ, ਖੁਸ਼ਹਾਲ, ਸਵੱਛ ਉਨਤ ਬਣਾਉਣ ਦੇ ਉਦੇਸ਼ਾਂ ਨੂੰ ਲੈਕੇ, ਸੰਘਰਸ਼ ਕਰਨ, ਇਹ ਵਿਚਾਰ ਮੇਅਰ ਸ਼੍ਰੀ ਕੁੰਦਨ ਗੋਗੀਆ, ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਡੈਡੀਕੇਟਿਡ ਬ੍ਰਦਰਜ਼ ਗਰੁੱਪ, ਵਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਸਮਰਪਿਤ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ ।

ਬੱਚਿਆਂ ਨੂੰ ਨਸ਼ਿਆਂ ਅਪਰਾਧਾਂ ਮਾੜੇ ਅਨਸਰਾਂ ਅਤੇ ਆਰਾਮ ਪ੍ਰਸਤੀਆਂ ਮੋਜ਼ ਮਸਤੀਆਂ ਤੋਂ ਬਚਾ ਸਕਦੇ ਹਾਂ

ਡਾਕਟਰ ਰਿਸ਼ਮਾਂ ਕੌਹਲੀ ਸਟੇਜ ਸਕੱਤਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦੇ ਕੇ ਬੱਚਿਆਂ ਨੂੰ ਨਸ਼ਿਆਂ ਅਪਰਾਧਾਂ ਮਾੜੇ ਅਨਸਰਾਂ ਅਤੇ ਆਰਾਮ ਪ੍ਰਸਤੀਆਂ ਮੋਜ਼ ਮਸਤੀਆਂ ਤੋਂ ਬਚਾ ਸਕਦੇ ਹਾਂ ।  ਇਸ ਮੌਕੇ ਪੰਜਾਬ ਦੇ ਰਵੋਤਮ ਸਿਖਿਆ ਦੇਣ ਵਾਲੇ ਸਪੈਸ਼ਲ ਬੱਚਿਆਂ ਦੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੈਣੂ ਸਿੰਗਲਾ, ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ 6 ਹੋਣਹਾਰ ਅਧਿਆਪਕਾਂ ਨੂੰ ਸ੍ਰੇਸ਼ਟ ਗੁਰੂ ਅਧਿਆਪਕਾਂ ਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।  ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ 14 ਤੋਂ 20 ਅਪ੍ਰੈਲ ਤੱਕ ਦੇਸ਼ ਵਿੱਚ ਰਾਸ਼ਟਰੀ ਫਾਇਰ ਸੇਫਟੀ ਜਾਗਰੂਕਤਾ ਸਪਤਾਹ ਮਣਾਇਆ ਜਾ ਰਿਹਾ ਹੈ, ਇਸ ਲਈ ਆਪਣੇ ਘਰ, ਮਹੱਲੇ, ਗੱਡੀਆਂ, ਇਮਾਰਤਾਂ, ਦੁਕਾਨਾਂ ਅਤੇ ਵਿਉਪਾਰਕ ਅਦਾਰਿਆਂ ਵਿਖੇ ਅੱਗਾਂ ਲਗਣ, ਗੈਸਾਂ ਲੀਕ,  ਬਿਜਲੀ ਸ਼ਾਟ ਸਰਕਟ ਤੋਂ ਬਚਾਉਣ ਲਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ । ਉਨ੍ਹਾਂ ਨੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ । ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਇਤਨੀ ਇੱਜ਼ਤ ਦੇਕੇ ਸਨਮਾਨਿਤ ਕੀਤਾ ਗਿਆ ਹੈ ।

Advertisement
Advertisement
Advertisement
Advertisement
Scroll to Top