Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 1:38 am

+91 90915 01313 , +91 90916 01313

punjabbanni@gmail.com
punjabbani@yahoo.com

ਰਜਿਸਟ੍ਰੀਆਂ ਨਾ ਹੋਣ ਅਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਪੰਜਾਬ ਵਿਚ ਮਚੀ ਹਾਹਾਕਾਰ-ਜੇਕਰ ਜਲਦੀ ਹੱਲ ਨਾ ਹੋਇਆ ਵਿੱਡਾਗੇ ਸੰਘਰਸ਼ : ਪ੍ਰਧਾਨ ਸੰਤ ਰਾਮ

ਰਜਿਸਟ੍ਰੀਆਂ ਨਾ ਹੋਣ ਅਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਪੰਜਾਬ ਵਿਚ ਮਚੀ ਹਾਹਾਕਾਰ-ਜੇਕਰ ਜਲਦੀ ਹੱਲ ਨਾ ਹੋਇਆ ਵਿੱਡਾਗੇ ਸੰਘਰਸ਼ : ਪ੍ਰਧਾਨ ਸੰਤ ਰਾਮ

ਨਾਭਾ, 13 ਅਪੈ੍ਰਲ  : ਸੰਤ ਰਾਮ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸਨ ਨਾਭਾ ਦੀ ਅਗਵਾਈ ਹੇਠ ਪ੍ਰਾਪਰਟੀ ਡੀਲਰਾਂ ਤੇ ਪਲਾਟ ਹੋਲਡਰਾਂ ਦੀ ਭਰਵੀਂ ਮੀਟਿੰਗ ਸ਼ਾਮ ਛੱਪਣ ਭੋਗ ਅਲੌਹਰਾਂ ਗੇਟ ਨਾਭਾ ਵਿਖੇ ਹੋਈ, ਜਿਸ ਵਿਚ ਰਜਿਸਟ੍ਰੀਆਂ ਬੰਦ ਹੋਣ ਕਾਰਨ ਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਾਰਨ ਪ੍ਰਾਪਰਟੀ ਡੀਲਰਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਸਰਕਾਰ ਕੋਲੋਂ ਇਹ ਮੰਗ ਵੀ ਕੀਤੀ ਗਈ ਕਿ 31 ਦਸੰਬਰ 2024 ਤੱਕ ਹੋਈਆਂ ਸਾਰੀਆਂ ਰਜਿਸਟ੍ਰੀਆਂ ਜੋ ਵੀ ਪਲਾਟਾਂ ਦੀਆਂ ਹੋ ਚੁੱਕੀਆਂ ਹਨ ਸਭ ਨੂੰ ਲੀਗਲ ਕਰਾਰ ਦਿੱਤਾ ਜਾਵੇ ਅਤੇ ਸਾਰੀਆਂ ਰਜਿਸਟ੍ਰੀਆਂ ਉਪਰ ਬਿਜਲੀ ਕੁਨੈਕਸ਼ਨ ਬਹਾਲ ਕੀਤੇ ਜਾਣ।

ਪੂੱਡਾ ਮਹਿਕਮੇ ਦੇ ਜਰੀਏ ਸਾਰੇ ਹੁਣ ਤੱਕ ਦੇ ਬਣੇ ਮਕਾਨਾਂ ਨੂੰ ਬਿਨਾਂ ਸ਼ਰਤ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਵਧੇ ਹੋਏ ਕੁਲੈਕਟਰ ਰੇਟ ਵਾਪਸ ਲਏ ਜਾਣ

ਪੂੱਡਾ ਮਹਿਕਮੇ ਦੇ ਜਰੀਏ ਸਾਰੇ ਹੁਣ ਤੱਕ ਦੇ ਬਣੇ ਮਕਾਨਾਂ ਨੂੰ ਬਿਨਾਂ ਸ਼ਰਤ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਵਧੇ ਹੋਏ ਕੁਲੈਕਟਰ ਰੇਟ ਵਾਪਸ ਲਏ ਜਾਣ, ਜੇਕਰ ਇਹ ਸ਼ਰਤਾ 25 ਅਪੈ੍ਰਲ 2025 ਤੱਕ ਨਹੀਂ ਮੰਨ ਲਈਆਂ ਗਈਆਂ ਤਾਂ ਜੋ ਵੀ ਪੰਜਾਬ ਪੱਧਰ ਤੇ ਹਰ ਤਹਿਸੀਲ ਪੱਧਰ ਤੱਕ ਸਾਰੇ ਪੰਜਾਬ ਵਾਸੀਆਂ ਤੇ ਪੰਜਾਬ ਪ੍ਰਾਪਰਟੀ ਕਾਰੋਬਾਰੀਆਂ ਨੂੰ ਨਾਲ ਲੈ ਕੇ ਪੰਜਾਬ ਵਿਚ ਹਰ ਤਹਿਸੀਲ ਪੱਧਰ ਤੇ ਧਰਨੇ ਪ੍ਰਦਰਸ਼ਨ ਹੋਣਗੇ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਵੀਰ ਸਿੰਘ ਭੁੱਲਰ, ਬ੍ਰਿਜ ਸੁਰਿੰਦਰ ਗਰੇਵਾਲ, ਦਵਿੰਦਰ ਸਿੰਘ ਸਤਗੁਰ ਸਿੰਘ ,, ਜਸਪਾਲ ਸਿੰਘ, ਪੁਰੀ ਸਾਹਿਬ, ਰਾਣਾ ਸਾਬਕਾ ਪ੍ਰਧਾਨ, ਬਾਵਾ , ਭੋਲਾ , ਧਰਮਿੰਦਰ ਐਡਵੋਕੇਟ, ਕੈਸੀਅਰ ਪੰਮਾ ਮੰਡੋਰ,ਭੀਮ ਸਰਮਾ ਜਨਰਲ ਸਕੱਤਰ, ਧੰਨਾ , ਮੁਕੇਸ਼ , ਕਰਮਜੀਤ , ਸਵਿੰਦਰ , ਰਵਿੰਦਰ ਬਿੱਟੂ ,,ਅਮਰੀਕ ਸਿੰਘ ਅਲੋਹਰਾ, ਹਰਬੰਸ ਖੱਟੜ ਮੀਤ ਪ੍ਰਧਾਨ, ਬਲਜੀਤ, ਤੋਂ ਇਲਾਵਾ ਭਾਰੀ ਗਿਣਤੀ ਵਿਚ ਮੈਂਬਰ ਮੌਜੂਦ ਸਨ ।

Advertisement
Advertisement
Advertisement
Advertisement
Scroll to Top