Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 1:31 pm

+91 90915 01313 , +91 90916 01313

punjabbanni@gmail.com
punjabbani@yahoo.com

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਹੋਈ ਮੀਟਿੰਗ

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਹੋਈ ਮੀਟਿੰਗ

ਪਟਿਆਲਾ, 1 ਅਪ੍ਰੈਲ  : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਦੇ ਪਟਿਆਲਾ ਯੂਨਿਟ ਦੀ ਮੀਟਿੰਗ ਸੂਬਾ ਦਫਤਰੀ ਸਕੱਤਰ ਅਤੇ ਪਟਿਆਲਾ ਸਰਕਲ ਦੇ ਪ੍ਰਧਾਨ ਸ਼ਿਵਦੇਵ ਸਿੰਘ ਦੀ ਪ੍ਰਧਾਨਗੀ ਹੇਠ ਪੀ-3, 66 ਕੇ. ਵੀ. ਗਰਿਡ ਕਲੌਨੀ ਪਟਿਆਲਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੋਰ ਤੇ ਬਲਵਿੰਦਰ ਸਿੰਘ ਪਸਿਆਣਾ ਸਰਪ੍ਰਸਤ ਵੀ ਹਾਜ਼ਰ ਹੋਏ ।

– ਮੁਲਾਜ਼ਮਾਂ ਤੇ ਪੈਨਸ਼ਨਰਜ ਤੋਂ 200 ਪ੍ਰਤੀ ਮਹੀਨਾ ਕਟਿਆ ਜਾ ਰਿਹਾ ਟੈਕਸ ਬੰਦ ਕੀਤਾ ਜਾਵੇ : ਆਗੂ
ਇਸ ਮੌਕੇ ਬੀ. ਐਸ. ਸੇਖੋਂ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਮੁਲਾਜਮਾਂ ਤੇ ਪੈਨਸ਼ਨਰਜ਼ ਤੋਂ 200 ਪ੍ਰਤੀ ਮਹੀਨਾ ਵਿਕਾਸ ਦੇ ਨਾਂ ‘ਤੇ ਕੱਟਿਆ ਜਾ ਰਿਹਾ ਟੈਕਸ ਬੰਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਜ਼ ਦੇ ਸੋਧੇ ਹੋਏ ਤਨਖਾਹ ਸਕੇਲਾਂ ਦਾ ਮਿਤੀ 01-01-2016 ਤੋਂ 30-06-2021 ਤੱਕ ਦਾ ਬਕਾਇਆ 12, 24, 36 ਅਤੇ 42 ਕਿਸ਼ਤਾਂ ਵਿੱਚ ਅਦਾਇਗੀ ਕਰਨ ਦੀਆਂ ਹਦਾਇਤਾਂ ਦਾ ਸਖਤ ਵਿਰੋਧ ਕਰਦੇ ਹੋਏ ਮੰਗ ਕੀਤੀ ਗਈ ਕਿ ਇਸ ਬਕਾਏ ਦੀ ਅਦਾਇਗੀ ਯਕਮੁਸ਼ਤ ਕੀਤੀ ਜਾਵੇ ।

ਫੀਲਡ ਦੇ ਦਫਤਰਾਂ ਵੱਲੋਂ ਪੈਨਸ਼ਨਰਜ਼ ਦੇ ਆਈ. ਐਫ. ਸੀ. ਕੋਡ, ਪੈਨ ਕਾਰਡ ਅਤੇ ਆਧਾਰ ਕਾਰਡ ਮੰਗਣ ਦੀ ਵੀ ਨਿਖੇਧੀ ਕੀਤੀ

ਮੀਟਿੰਗ ਵਿੱਚ ਫੀਲਡ ਦੇ ਦਫਤਰਾਂ ਵੱਲੋਂ ਪੈਨਸ਼ਨਰਜ਼ ਦੇ ਆਈ. ਐਫ. ਸੀ. ਕੋਡ, ਪੈਨ ਕਾਰਡ ਅਤੇ ਆਧਾਰ ਕਾਰਡ ਮੰਗਣ ਦੀ ਵੀ ਨਿਖੇਧੀ ਕੀਤੀ ਗਈ ਕਿਉਂਕਿ ਇਹ ਦਸਤਾਵੇਜ਼ ਪਹਿਲਾਂ ਹੀ ਦਫਤਰਾਂ ਵਿੱਚ ਮੌਜੂਦ ਹਨ । ਇਸ ਸਬੰਧੀ ਇੱਕ ਡੈਪਟੇਸ਼ਨ ਕਾਰਜਕਾਰੀ ਇੰਜੀਨੀਅਰ ਪੂਰਬ ਮੰਡਲ ਪਟਿਆਲਾ ਨੂੰ ਵੀ ਮਿਲਿਆ ਅਤੇ ਉਪਰੋਕਤ ਦਸਤਾਵੇਜ਼ ਮੰਗਣਾ ਬੰਦ ਕਰਨ ਬਾਰੇ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਜਥੇਬੰਦੀ ਦੀਆਂ ਚੋਣਾਂ ਸਬੰਧੀ ਪੂਰਬ ਮੰਡਲ ਪਟਿਆਲਾ ਅਤੇ ਪੱਛਮ ਮੰਡਲ ਪਟਿਆਲਾ ਦੀਆਂ ਚੋਣਾਂ ਮਿਤੀ 10-04-2025 ਨੂੰ ਰੱਖੀਆਂ ਗਈਆਂ । ਇਸ ਤੋਂ ਇਲਾਵਾ 10 ਨਵੇਂ ਮੈਂਬਰ ਵੀ ਜਥੇਬੰਦੀ ਵਿੱਚ ਸ਼ਾਮਲ ਕੀਤੇ ਗਏ। ਇਸ ਮੀਟਿੰਗ ਵਿੱਚ ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਪਸਿਆਣਾ ਅਤੇ ਬੀ. ਐਸ. ਸੇਖੋਂ ਤੋਂ ਇਲਾਵਾ ਬਲਵੰਤ ਸਿੰਘ ਕਾਲਵਾ, ਇੰਦਰਜੀਤ ਸਿੰਘ, ਸੁਰਜੀਤ ਸਿੰਘ, ਹਰੀ ਸਿੰਘ, ਰਜਿੰਦਰ ਸਿੰਘ ਪੱਪੀ, ਸੁਰਜੀਤ ਸਿੰਘ ਐਸ. ਡੀ. ਓ., ਸਤਪਾਲ ਮਹਿਤਾ, ਸਿਕੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਗੁਰਵੀਰ ਸਿੰਘ ਗੁਲਾਟੀ, ਪਰਮਜੀਤ ਸਿੰਘ ਜੇ. ਈ., ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ ।

ਰੀਠਖੇੜੀ ਸਬ ਡਵੀਜਨ ਵਿਖੇ ਰਖਿਆ ਗਿਆ ਸਮਾਗਮ

ਇਸ ਮੌਕੇ ਉਤਮਵੀਰ ਸਿੰਘ ਲਾਇਨਮੈਨ ਰੀਠਖੇੜੀ ਸਬ ਡਵੀਜਨ ਪੀਐਸਪੀਸੀਐਲ ਵਿਚੋਂ 35 ਸਾਲ ਦੀ ਸੇਵਾ ਕਰਨ ਉਪਰੰਤ ਮਿਤੀ 31-03-2025 ਨੂੰ ਸੇਵਾ ਨਿਵਿਰਤ ਹੋਏ ਉਨਾਂ ਦੀ ਸੇਵਾ ਨਿਵਿਰਤੀ ਦੇ ਸਬੰਧ ਵਿੱਚ ਰੀਠਖੇੜੀ ਸਬ ਡਵੀਜਨ ਵਲੋਂ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਉਤਮਵੀਰ ਸਿੰਘ ਲ.ਮ. ਨੂੰ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ), ਅਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨਜ਼ ਪੰਜਾਬ (ਪਹਿਲਵਾਨ) ਦੇ ਸੂਬਾ ਲੀਡਰਾਂ ਸ਼ਿਵਦੇਵ ਸਿੰਘ ਸੂਬਾ ਦਫਤਰ ਸਕੱਤਰ, ਕੁਲਵੰਤ ਸਿੰਘ ਨਾਭਾ ਡਿਪਟੀ ਜਨਰਲ ਸਕੱਤਰ ਪੰਜਾਬ, ਬ੍ਰਿਜ ਮੋਹਨ ਚੋਪੜਾ ਸਰਕਲ ਸੈਕਟਰੀ ਪਟਿਆਲਾ, ਦਵਿੰਦਰਜੀਤ ਸਿੰਘ ਐਸਡੀਓ ਰੀਠਖੇੜੀ ਵਲੋਂ ਉਤਮਵੀਰ ਸਿੰਘ ਲ.ਮ. ਨੂੰ ਗਿਫਟ ਅਤੇ ਯਾਦਗਾਰੀ ਚਿੰਨ ਭੇਂਟ ਕੀਤੇ ਗਏ।

Advertisement
Advertisement
Advertisement
Advertisement
Scroll to Top