Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 10:33 am

+91 90915 01313 , +91 90916 01313

punjabbanni@gmail.com
punjabbani@yahoo.com

ਸਿਹਤ ਵਿਭਾਗ ਦੀ ਢਿੱਲ ਕਾਰਨ ਅਧਿਆਪਕਾਂ ਦੀ ਜੁਆਇਨਿੰਗ ਅਟਕੀ

ਸਿਹਤ ਵਿਭਾਗ ਦੀ ਢਿੱਲ ਕਾਰਨ ਅਧਿਆਪਕਾਂ ਦੀ ਜੁਆਇਨਿੰਗ ਅਟਕੀ

ਪਟਿਆਲਾ :  ਜਿਲਾ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਹੋਏ ਸੈਂਕੜੇ ਅਧਿਆਪਕਾਂ ਦੀ ਜੁਆਇਨਿੰਗ ਅਟਕ ਗਈ ਹੈ ਅਤੇ ਵਿਭਾਗ ਲਗਾਤਾਰ ਡੰਗ ਟਪਾ ਰਿਹਾ ਹੈ । ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕੁੱਲ 2500 ਈ. ਟੀ. ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ ਜਿਨਾਂ ਵਿੱਚੋਂ ਪਟਿਆਲਾ ਜਿਲ੍ਹੇ ਨੂੰ ਕੁੱਲ 139 ਅਧਿਆਪਕ ਮਿਲੇ ਹਨ, ਜਿਨਾਂ ਦਾ ਮੈਡੀਕਲ ਸਰਕਾਰੀ ਮਾਤਾ ਕ”ਸ਼ਲਿਆ ਹਸਪਤਾਲ ਵਿੱਚ ਵੀਰਵਾਰ ਨੂੰ ਹੋਣਾ ਸੀ ਪਰ ਸਿਵਲ ਸਰਜਨ ਪਟਿਆਲਾ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਵੀਰਵਾਰ ਨੂੰ ਸਿਰਫ 50 ਅਧਿਆਪਕਾਂ ਦਾ ਹੀ ਮੈਡੀਕਲ ਹੋ ਸਕਿਆ ਜਦ ਕਿ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਸੋਮਵਾਰ ਅਤੇ ਫਿਰ ਬੁੱਧਵਾਰ ਨੂੰ ਮੈਡੀਕਲ ਕਰਨ ਦਾ ਭਰੋਸਾ ਦਿੱਤਾ ਹੈ ।
ਜਿਨਾਂ ਜਿਲਿਆਂ ਵਿੱਚ 200 ਤੋਂ 300 ਦੇ ਕਰੀਬ ਅਧਿਆਪਕਾਂ ਦਾ ਮੈਡੀਕਲ ਹੋਣਾ ਸੀ ਉਹਨਾਂ ਦਾ ਇੱਕ ਦਿਨ ਵਿੱਚ ਹੀ ਮੁਕੰਮਲ ਹੋ ਚੁੱਕਾ ਹੈ
ਹੈਰਾਨੀ ਦੀ ਗੱਲ ਹੈ ਕਿ ਜਿਨਾਂ ਜਿਲਿਆਂ ਵਿੱਚ 200 ਤੋਂ 300 ਦੇ ਕਰੀਬ ਅਧਿਆਪਕਾਂ ਦਾ ਮੈਡੀਕਲ ਹੋਣਾ ਸੀ ਉਹਨਾਂ ਦਾ ਇੱਕ ਦਿਨ ਵਿੱਚ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਲਗਭਗ ਸਾਰੇ ਜੁਆਇਨ ਕਰ ਚੁੱਕੇ ਹਨ ਇਸ ਤੋਂ ਇਲਾਵਾ ਜਿਨਾਂ ਜਿਲਿਆਂ ਵਿੱਚ ਇੱਕ ਦਿਨ ਵਿੱਚ ਮੈਡੀਕਲ ਮੁਕੰਮਲ ਨਹੀਂ ਹੋਇਆ ਉੱਥੇ ਲਗਾਤਾਰ ਅਗਲੇ ਦਿਨ ਮੈਡੀਕਲ ਕਰਾਉਣ ਦੇ ਹੁਕਮ ਸਿਵਲ ਸਰਜਨ ਵੱਲੋਂ ਦਿੱਤੇ ਗਏ ਹਨ ਪਰ ਪਟਿਆਲਾ ਹੀ ਇੱਕ ਅਜਿਹਾ ਜਿਲ੍ਹਾ ਹੈ ਜਿੱਥੇ ਲਗਾਤਾਰ ਮੈਡੀਕਲ ਕਰਾਉਣ ਦੀ ਬਜਾਏ ਸੋਮਵਾਰ ਅਤੇ ਬੁੱਧਵਾਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ। ਜਿਸ ਕਾਰਨ ਨਵ-ਨਿਯੁਕਤ ਈਟੀਟੀ ਅਧਿਆਪਕਾਂ ਨੂੰ ਮਾਨਸਿਕ ਪਰੇਸ਼ਾਨੀ ਦੇ ਨਾਲ ਨਾਲ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ।
ਸਟਾਫ ਦੁਆਰਾ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਅੱਜ ਸਿਰਫ 40 ਅਧਿਆਪਕਾਂ ਦਾ ਹੀ ਮੈਡੀਕਲ ਹੋਵੇਗਾ
ਦੱਸਣਯੋਗ ਹੈ ਕਿ ਜੋ ਅਧਿਆਪਕ ਬਾਹਰੀ ਜਿਲਿਆਂ ਤੋਂ ਪਟਿਆਲਾ ਵਿਖੇ ਨਿਯੁਕਤ ਹੋਏ ਹਨ ਉਹ ਅਧਿਆਪਕ ਬੁੱਧਵਾਰ ਦੋ ਅਪ੍ਰੈਲ ਨੂੰ ਆਰਡਰ ਮਿਲਣ ਤੋਂ ਬਾਅਦ ਵੀਰਵਾਰ ਨੂੰ ਮੈਡੀਕਲ ਕਰਾਉਣ ਲਈ ਇੱਥੇ ਕਮਰੇ ਕਿਰਾਏ ‘ਤੇ ਲੈ ਕੇ ਰਹਿ ਰਹੇ ਸਨ ਪਰ ਵੀਰਵਾਰ ਨੂੰ ਜਿਵੇਂ ਹੀ ਅਧਿਆਪਕ ਮੈਡੀਕਲ ਕਰਾਉਣ ਲਈ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਪੁੱਜੇ ਤਾਂ ਉਥੋਂ ਦੇ ਸਟਾਫ ਦੁਆਰਾ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਅੱਜ ਸਿਰਫ 40 ਅਧਿਆਪਕਾਂ ਦਾ ਹੀ ਮੈਡੀਕਲ ਹੋਵੇਗਾ, ਉਸ ਤੋਂ ਬਾਅਦ ਵਾਲੇ ਅਧਿਆਪਕਾਂ ਦਾ ਮੈਡੀਕਲ ਸੋਮਵਾਰ ਅਤੇ ਬੁੱਧਵਾਰ ਨੂੰ ਹੋਵੇਗਾ, ਜਿਸ ਕਾਰਨ ਅਧਿਆਪਕ ਮਹਿੰਗੇ ਭਾਅ ‘ਤੇ ਕਿਰਾਏ ਦੇ ਕਮਰੇ ਲੈ ਕੇ ਰਹਿਣ ਲਈ ਮਜਬੂਰ ਹਨ ।  ਇਸ ਮੌਕੇ ਮੈਡੀਕਲ ਕਰਾਉਣ ਲਈ ਖੱਜਲ ਖੁਆਰ ਹੋ ਰਹੇ ਅਧਿਆਪਕਾਂ ਨੇ ਸਿਵਲ ਸਰਜਨ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੈਡੀਕਲ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਤਾਂ ਜੋ ਅਧਿਆਪਕ ਬਿਨਾਂ ਕਿਸੇ ਦਿੱਕਤ ਪਰੇਸ਼ਾਨੀ ਤੋਂ ਸਕੂਲਾਂ ਵਿੱਚ ਜੁਆਇਨ ਕਰ ਸਕਣ ।
2 ਸਾਲ ਤੋਂ ਲਟਕ ਰਹੀ ਭਰਤੀ 
ਉਕਤ ਭਰਤੀ ਸਾਲ 2022 ਵਿੱਚ ਕੱਢੀ ਗਈ ਸੀ, ਜਿਸ ਸਬੰਧੀ ਪ੍ਰੀਖਿਆ ਮਾਰਚ 2023 ਵਿੱਚ ਹੋਈ ਸੀ । ਇਸ ਮਗਰੋਂ ਭਰਤੀ ਉੱਪਰ ਕੇਸ ਲੱਗਣ ਕਾਰਨ ਉਕਤ ਭਰਤੀ ਲਗਭਗ ਦੋ ਸਾਲ ਮਾਨਯੋਗ ਹਾਈਕੋਰਟ ਵਿੱਚ ਰੁਲਦੀ ਰਹੀ । ਦੋ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਪੰਜਾਬ ਸਰਕਾਰ ਵੱਲੋਂ ਚੁਣੇ ਗਏ 2500 ਦੇ ਕਰੀਬ ਅਧਿਆਪਕਾਂ ਨੂੰ 1 ਅਪ੍ਰੈਲ 2025 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਪਰ ਹੁਣ ਅਧਿਆਪਕ ਸਕੂਲਾਂ ਵਿੱਚ ਜੁਆਇਨ ਕਰਨ ਦੀ ਬਜਾਏ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਧੱਕੇ ਖਾਣ ਲਈ ਮਜਬੂਰ ਹਨ ।
Advertisement
Advertisement
Advertisement
Advertisement
Scroll to Top