Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 12:12 am

+91 90915 01313 , +91 90916 01313

punjabbanni@gmail.com
punjabbani@yahoo.com

ਧਾਮੀ ਸਾਹਿਬ ਬਣੇ ਪਏ ਵਿਧੀ ਵਿਧਾਨ ਲਾਗੂ ਕਰੋ ਤੇ ਹਟਾਏ ਗਏ ਸਿੰਘ ਸਾਹਿਬਾਨ ਨੂੰ ਤੁਰੰਤ ਬਹਾਲ ਕਰੋ

ਧਾਮੀ ਸਾਹਿਬ ਬਣੇ ਪਏ ਵਿਧੀ ਵਿਧਾਨ ਲਾਗੂ ਕਰੋ ਤੇ ਹਟਾਏ ਗਏ ਸਿੰਘ ਸਾਹਿਬਾਨ ਨੂੰ ਤੁਰੰਤ ਬਹਾਲ ਕਰੋ

ਸ੍ਰੀ ਅੰਮ੍ਰਿਤਸਰ ਸਾਹਿਬ 24 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਜਾਰੀ ਪ੍ਰੈਸ ਬਿਆਨ ਤੇ ਪਲਟਵਾਰ ਕਰਦਿਆਂ ਐਸ. ਜੀ. ਪੀ.  ਸੀ. ਅੰਤ੍ਰਿੰਗ ਕਮੇਟੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਪੁੜੈਣ, ਐਸ. ਜੀ. ਪੀ. ਸੀ. ਮੈਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਹੈ ਕਿ, ਅੱਜ ਪ੍ਰਧਾਨ ਧਾਮੀ ਸਾਹਿਬ ਦੀ ਸੁਹਿਰਦਤਾ ਤੇ ਹਰ ਐਸ. ਜੀ. ਪੀ. ਸੀ. ਮੈਂਬਰ ਦੇ ਨਾਲ ਨਾਲ ਸਮੁੱਚੀ ਸਿੱਖ ਸੰਗਤ ਨੂੰ ਸ਼ੱਕ ਹੈ । ਇਸ ਦਾ ਵੱਡਾ ਕਾਰਨ ਹੈ ਕਿ ਜਦੋਂ ਵਿਧੀ ਵਿਧਾਨ ਬਣਾਉਣ ਲਈ ਬਣੀਆਂ ਦੋ ਸਬ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਐਸ. ਜੀ. ਪੀ. ਸੀ. ਦਫਤਰ ਮੌਜੂਦ ਹੈ ਤਾਂ ਪ੍ਰਧਾਨ ਧਾਮੀ ਸਾਹਿਬ ਵਲੋ ਬਿਆਨ ਸਿਰਫ ਸਿੰਘ ਸਹਿਬਾਨ ਦੀ ਬਹਾਲੀ ਦੇ ਮੁੱਦੇ ਤੋਂ ਭਟਕਾਉਣ ਲਈ ਦਿੱਤਾ ਗਿਆ ਲੱਗਦੈ ਹੈ। ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਮੈਬਰਾਂ ਨੇ ਮੰਗ ਕੀਤੀ ਧਾਮੀ ਸਾਹਿਬ ਸੰਜੀਦਗੀ ਦਿਖਾਉਂਦੇ ਹੋਏ, ਸਬ ਕਮੇਟੀਆਂ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਨੂੰ ਲਾਗੂ ਕਰਨ ਕੋਈ ਕਮੇਟੀ ਹੁੱਣ ਪ੍ਰਵਾਨ ਨਹੀ ਹੋਵੇਗੀ ।

ਤੁਹਾਡੀ ਪਹਿਲਕਦਮੀ ਦਾ ਉਸ ਵਕਤ ਜੋਰਦਾਰ ਸਵਾਗਤ ਕਰਾਂਗੇ

ਜਾਰੀ ਬਿਆਨ ਵਿੱਚ ਮੈਬਰਾਂ ਨੇ ਪ੍ਰਧਾਨ ਧਾਮੀ ਸਾਹਿਬ ਨੂੰ ਕਿਹਾ ਕਿ, ਤੁਹਾਡੀ ਪਹਿਲਕਦਮੀ ਦਾ ਉਸ ਵਕਤ ਜੋਰਦਾਰ ਸਵਾਗਤ ਕਰਾਂਗੇ, ਜਦੋਂ ਤੁਸੀਂ ਜਲੀਲ ਕਰਕੇ ਹਟਾਏ ਸਿੰਘ ਸਾਹਿਬਾਨ ਨੂੰ ਮੁੜ ਬਹਾਲ ਕਰੋਗੇ, ਜਿਸ ਲਈ ਪੂਰਾ ਖਾਲਸਾ ਪੰਥ ਮੰਗ ਕਰ ਰਿਹਾ ਹੈ । ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ, ਜਦੋਂ ਕੌਮ ਪੰਥਕ ਸੰਕਟ ਵਿੱਚੋਂ ਗੁਜਰ ਰਹੀ ਸੀ ਤਾਂ ਧਾਮੀ ਸਾਹਿਬ ਆਪਣੀ ਇਖਲਾਕੀ, ਪੰਥ ਪ੍ਰਤੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਕੇ ਭੱਜੇ, ਜਿਸ ਕਰਕੇ ਕੌਮ ਅਤੇ ਪੰਥ ਵਿਰੋਧੀ ਤਾਕਤਾਂ ਨੇ ਮਤਿਆਂ ਦੇ ਰੂਪ ਵਿੱਚ ਅਜਿਹਾ ਬੇਦਾਵਾ ਲਿਖਿਆ ਜਿਸ ਨਾਲ ਦੁਨੀਆਂ ਭਰ ਵਿੱਚ ਸਿੱਖਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ।

ਧਾਮੀ ਸਾਹਿਬ ਸੰਗਤ ਨੂੰ ਦੱਸਣ ਕਿ ਉਹ ਕਿਸ ਦੇ ਹੱਥ ਠੋਕੇ ਬਣ ਕੇ ਮਤਿਆਂ ਨੂੰ ਪੇਸ਼ ਹੋਣ ਤੋਂ ਰੋਕਦੇ ਰਹੇ  : ਜੱਥੇਦਾਰ ਪੁੜੈਣ 

ਜੱਥੇਦਾਰ ਪੁੜੈਣ ਨੇ ਕਿਹਾ ਕਿ ਜਦੋਂ ਉਹਨਾਂ ਵਲੋ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਸਮਰਪਿਤ ਇਤਿਹਾਸਕ ਮਤਾ ਲਿਆਂਦਾ ਗਿਆ ਤਾਂ ਉਸ ਵਕਤ ਖੁਦ ਪ੍ਰਧਾਨ ਧਾਮੀ ਨੇ ਮਤਾ ਪੇਸ਼ ਕਰਨ ਦਾ ਵਿਰੋਧ ਕਰਕੇ ਉਸ ਨੂੰ ਪੇਸ਼ ਹੋਣ ਤੋਂ ਰੋਕਿਆ ਹਾਲਾਂਕਿ ਨਹੁੱਮਤ ਮਤੇ ਦੇ ਹੱਕ ਵਿੱਚ ਸੀ । ਜੱਥੇਦਾਰ ਪੁੜੈਣ ਨੇ ਕਿਹਾ ਕਿ ਧਾਮੀ ਸਾਹਿਬ ਸੰਗਤ ਨੂੰ ਦੱਸਣ ਕਿ ਉਹ ਕਿਸ ਦੇ ਹੱਥ ਠੋਕੇ ਬਣ ਕੇ ਮਤਿਆਂ ਨੂੰ ਪੇਸ਼ ਹੋਣ ਤੋਂ ਰੋਕਦੇ ਰਹੇ ।

ਪਹਿਲਾਂ ਹਟਾਏ ਗਏ ਸਿੰਘ ਸਾਹਿਬਾਨ ਦੀ ਸੇਵਾ ਬਹਾਲ ਕੀਤੀਆਂ ਜਾਣ : ਜੱਥੇਦਾਰ ਪੁੜੈਣ 

ਜਥੇਦਾਰ ਪੁੜੈਣ ਨੇ ਮੰਗ ਕੀਤੀ ਕਿ ਪਹਿਲਾਂ ਹਟਾਏ ਗਏ ਸਿੰਘ ਸਾਹਿਬਾਨ ਦੀ ਸੇਵਾ ਬਹਾਲ ਕੀਤੀਆਂ ਜਾਣ, ਕਿਉ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਸਿੱਖ ਕੌਮ ਦੇ ਵੱਡੇ ਇਕੱਠ ਨੇ ਇਸ ਦੀ ਮੰਗ ਚੁੱਕੀ ਹੈ । ਇਸ ਦੇ ਨਾਲ ਹੀ ਜੱਥੇਦਾਰ ਪੁੜੈਣ ਨੇ ਪ੍ਰਧਾਨ ਧਾਮੀ ਤੋਂ ਸਵਾਲ ਕੀਤਾ ਕਿ, ਧਾਮੀ ਸਾਹਿਬ ਦੀ ਅਚਾਨਕ ਸੁਹਿਰਦਤਾ ਦੀ ਵਜਾ ਕਿਤੇ 28 ਮਾਰਚ ਨੂੰ ਹੋਣ ਵਾਲੇ ਜਨਰਲ ਇਜਲਾਸ ਸਮੇਂ ਪੰਥਕ ਇਕੱਠ ਦਾ ਹੋਕਾ ਤਾਂ ਨਹੀਂ ਬਣਿਆ। ਜੱਥੇਦਾਰ ਪੁੜੈਣ ਨੇ ਪ੍ਰਧਾਨ ਧਾਮੀ ਸਾਹਿਬ ਨੂੰ ਆਪਣੇ ਵਲੋ ਲਿਆਂਦੇ ਮਤੇ ਨੂੰ ਮੁੜ ਚੇਤੇ ਕਰਵਾਉਂਦੇ ਹੋਏ ਮਤੇ ਦੀ ਕਾਪੀ ਵੀ ਬਿਆਨ ਨਾਲ ਨੱਥੀ ਕੀਤੀ ਤਾਂ ਜੋ ਧਾਮੀ ਸਾਹਿਬ ਨੂੰ ਆਪਣੀਆਂ ਪੰਥ ਵਿਰੋਧੀ ਕੀਤੀਆਂ ਸਾਜਿਸਾਂ ਦਾ ਚੇਤੇ ਆ ਸਕੇ ।

Advertisement
Advertisement
Advertisement
Advertisement
Scroll to Top