Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:03 am

+91 90915 01313 , +91 90916 01313

punjabbanni@gmail.com
punjabbani@yahoo.com

ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰ ਬਰਸਟ

ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰ ਬਰਸਟ

ਪਟਿਆਲਾ, 24 ਮਾਰਚ :  ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪੁਰਾ ਵਿਖੇ ਆਯੋਜਿਤ ਰੋਜਾ ਇਫ਼ਤਾਰੀ ਪ੍ਰੋਗਰਾਮ (ਦਾਵਤ-ਏ-ਇਫ਼ਤਾਰ) ਵਿੱਚ ਸ਼ਿਰਕਤ ਕੀਤੀ । ਇਸਲਾਮ ਅਲੀ, ਮੈਂਬਰ ਪੰਜਾਬ ਸਟੇਟ ਮਿਨਿਓਰਿਟੀ ਕਮਿਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ. ਬਰਸਟ ਵੱਲੋਂ ਸਾਰਿਆਂ ਨੂੰ ਰਮਜਾਨ ਦੀ ਮੁਬਾਰਕਬਾਦ ਦਿੱਤੀ ਗਈ ।

ਰਾਜਪੁਰਾ ਵਿੱਖੇ ਆਯੋਜਿਤ ਰੋਜਾ ਇਫ਼ਤਾਰੀ ਪ੍ਰੋਗਰਾਮ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਸ਼ਿਰਕਤ

ਉਨ੍ਹਾਂ ਸਾਰਿਆਂ ਨੂੰ ਸਮਾਜ ਵਿੱਚ ਪਿਆਰ, ਏਕਤਾ ਅਤੇ ਸਾਂਝੀਵਾਲਤਾ ਨਾਲ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਧਰਮ ਹਮੇਸ਼ਾ ਸਮਾਜ ਨੂੰ ਜੋੜਦਾ ਹੈ, ਆਪਸੀ ਭਾਈਚਾਰਾ ਵਧਾਉਂਦਾ ਹੈ, ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਲਈ ਪ੍ਰੇਰਿਤ ਕਰਦਾ ਹੈ । ਉਨ੍ਹਾਂ ਕਿਹਾ ਕਿ ਤਿਓਹਾਰ ਮਨਾਉਣ ਨਾਲ ਆਪਸ ਵਿੱਚ ਇੱਕ-ਦੂਜੇ ਦੇ ਰਿੱਤੀ ਰਿਵਾਜਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਭਾਈਚਾਰਕ ਸਾਂਝ ਵੱਧਦੀ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਧਾਰਮਿਕ ਨਹੀਂ ਹਨ ਅਤੇ ਆਪਣੇ ਹਿੱਤ ਪੂਰੇ ਕਰਨ ਵਾਸਤੇ ਧਰਮ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ।

ਇਨਸਾਨ ਜਰੂਰਤ ਨਾਲੋਂ ਜਿਆਦਾ ਭੋਜਨ ਖਾ ਲੈਂਦਾ ਹੈ

ਸ. ਬਰਸਟ ਨੇ ਕਿਹਾ ਕਿ ਅੱਜ ਆਪਾਂ ਸਾਰੇ ਧਰਮਾਂ ਦੇ ਸਾਥੀ ਇੱਥੇ ਇਕਟ੍ਠੇ ਹੋਏ ਹਾਂ ਅਤੇ ਸਾਰੇ ਧਰਮ ਇੱਕ ਦੂਜੇ ਨਾਲ ਮਿਲ ਵਰਤਣ, ਪਿਆਰ ਨਾਲ ਵਿਚਰਨ, ਇੱਕ-ਦੂਜੇ ਦੀ ਮਦਦ ਕਰਨ ਦਾ ਸੁੰਨੇਹਾ ਦਿੰਦੇ ਹਨ, ਜਿਸ ਨਾਲ ਸਮਾਜ ਨੂੰ ਸੁਚੱਝਾ ਅਤੇ ਸੌਹਣਾ ਬਣਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਇਨਸਾਨ ਜਰੂਰਤ ਨਾਲੋਂ ਜਿਆਦਾ ਭੋਜਨ ਖਾ ਲੈਂਦਾ ਹੈ, ਜਦਕਿ ਥੌੜੇ ਭੋਜਨ ਨਾਲ ਵੀ ਜੀਵਨ ਵਧੀਆ ਚੱਲ ਸਕਦਾ ਹੈ । ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਾਈਚਾਰਾ ਵਧਾਉਣ ਅਤੇ ਸਾਰਿਆਂ ਨੂੰ ਇਕਜੁਟ ਕਰਨ ਦਾ ਬਹੁਤ ਵਧੀਆ ਸਾਧਨ ਹਨ ।

Advertisement
Advertisement
Advertisement
Advertisement
Scroll to Top