Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:27 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਡੀ. ਏ. ਨੇ 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਰਾਹੀਂ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ

ਪੀ. ਡੀ. ਏ. ਨੇ 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਰਾਹੀਂ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ

ਪਟਿਆਲਾ  : ਪਟਿਆਲਾ ਵਿਕਾਸ ਅਥਾਰਟੀ  (ਪੀ. ਡੀ. ਏ.) ਨੇ ਲੰਘੀ 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਦੁਆਰਾ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ । ਪੀ. ਡੀ. ਏ. ਦੀ ਇਸ ਪ੍ਰਾਪਤੀ ਨੇ ਇਸ ਦੇ ਮੁੱਖ ਪ੍ਰਸ਼ਾਸਕ ਤੇ ਆਈ. ਏ. ਐਸ. ਅਧਿਕਾਰੀ ਮਨੀਸ਼ਾ ਰਾਣਾ ਦੀ ਅਗਵਾਈ ਹੇਠ ਪਿਛਲੇ 100 ਕਰੋੜ ਰੁਪਏ ਦੇ ਬਣੇ ਰਿਕਾਰਡ ਨੂੰ ਪਿੱਛੇ ਛੱਡਿਆ ਹੈ, ਜੋ ਕਿ ਸਤੰਬਰ 2024 ਦੀ ਜਾਇਦਾਦ ਦੀ ਨਿਲਾਮੀ ਦੌਰਾਨ ਬਣਾਇਆ ਗਿਆ ਸੀ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੂਰੇ ਸਾਲ 2024 ਵਿੱਚ, ਪੀ. ਡੀ. ਏ. ਨੇ ਪਹਿਲਾਂ 160 ਕਰੋੜ ਰੁਪਏ ਦੀ ਮਲਕੀਅਤ ਦੀ ਨਿਲਾਮੀ ਕੀਤੀਂ ਸੀ । ਉਨ੍ਹਾਂ ਪੀ. ਡੀ. ਏ. ਦੀ ਇਸ ਖਾਸ ਪ੍ਰਾਪਤੀ ਬਾਰੇ ਦੱਸਿਆ ਕਿ ਇਸ ਸਫ਼ਲਤਾ ਨੇ ਪੀ. ਡੀ. ਏ. ਦੇ ਸਾਲਾਨਾ ਟੀਚੇ ਨੂੰ ਸਿਰਫ਼ ਇਕ ਨਿਲਾਮੀ ਵਿੱਚ ਹੀ ਪੂਰਾ ਕਰ ਲਿਆ ਹੈ, ਜੋ ਪੀ. ਡੀ. ਏ. ਲਈ ਇੱਕ ਮਹੱਤਵਪੂਰਨ ਕਾਮਯਾਬੀ ਹੈ ।
ਪੀ. ਡੀ. ਏ. ਨੇ ਪਿਛਲੇ 100 ਕਰੋੜ ਰੁਪਏ ਦੇ ਬਣਾਏ ਰਿਕਾਰਡ ਨੂੰ ਵੀ ਪਿੱਛੇ ਛੱਡਿਆ

ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀ. ਡੀ. ਏ. ਨੇ ਆਪਣੀਆਂ ਹੋਰਾਂ ਸਾਈਟਾਂ ਨਾਲ ਸੰਬੰਧਤ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਕਈ ਹਫ਼ਤਾਵਾਰ ਮੀਟਿੰਗਾਂ ਕੀਤੀਆਂ, ਜਿਸ ਨਾਲ ਨਾ ਹੋਣ ਵਾਲੇ ਕੰਮਾਂ, ਵਿਕਾਸ ਕੰਮਾਂ ਵਿੱਚ ਦੇਰੀ ਅਤੇ ਵੱਖ-ਵੱਖ ਏਜੰਸੀਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਵਰਗੀਆਂ ਰੁਕਾਵਟਾਂ ਦਾ ਹੱਲ ਕੱਢਿਆ ਗਿਆ ।  ਇਨ੍ਹਾਂ ਸਮੱਸਿਆਵਾਂ ਨੂੰ ਤੁਰੰਤ ਪਛਾਣ ਕੇ ਹੱਲ ਕੀਤਾ ਗਿਆ, ਜਿਸ ਨਾਲ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਨੂੰ ਮੁਕਾਬਲੇਦਾਰ ਕੀਮਤਾਂ ‘ਤੇ ਪੇਸ਼ ਕੀਤਾ ਜਾ ਸਕਿਆ । ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਆਮ ਲੋਕਾਂ ਤੇ ਇਨ੍ਹਾਂ ਪ੍ਰਾਪਟਰੀਆਂ ਹਾਸਲ ਕਰਨ ਵਾਲਿਆਂ ਨੂੰ ਲਾਭ ਹੋਇਆ, ਸਗੋਂ ਸਰਕਾਰ ਦੀ ਆਮਦਨੀ ਵਿੱਚ ਵੀ ਕਾਫੀ ਯੋਗਦਾਨ ਪਾਇਆ ਜਾ ਸਕਿਆ ਹੈ ।

ਪੀ. ਡੀ. ਏ. ਦੀਆਂ ਵਿਕਾਸੀ ਮੁਖੀ ਤੇ ਗੁਣਵੱਤਾ ਪੂਰਨ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਉਪਰ ਜਨਤਾ ਦੇ ਭਰੋਸੇ ਦਾ ਪ੍ਰਤੀਕ ਬਣ‌ਿਆ ਹੈ
ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਅੱਗੇ ਦੱਸਿਆ ਕਿ ਇਸ ਆਕਸ਼ਨ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਸਾਈਟਾਂ ਵਿੱਚ ਲਹਿਲ ਮੰਡਲ ਸਾਈਟ, ਰਿਹਾਇਸ਼ੀ ਪਲਾਟ ਅਤੇ ਇੰਫੋਟੈਕ ਅਕੈਡਮੀ ਦੇ ਸਾਹਮਣੇ ਵਪਾਰਕ ਸਾਈਟ ਸ਼ਾਮਲ ਹਨ। ਇਸ ਆਕਸ਼ਨ ਦੀ ਸਫਲਤਾ, ਜੋ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਗਿਆ ਹੈ, ਉਹ ਪੀ. ਡੀ. ਏ. ਦੀਆਂ ਵਿਕਾਸੀ ਮੁਖੀ ਤੇ ਗੁਣਵੱਤਾ ਪੂਰਨ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਉਪਰ ਜਨਤਾ ਦੇ ਭਰੋਸੇ ਦਾ ਪ੍ਰਤੀਕ ਬਣ‌ਿਆ ਹੈ ।
ਸਹੂਲਤਾਂ ਵੀ ਲੋਕਾਂ ਦਾ ਹੋਰ ਜਿਆਦਾ ਭਰੋਸਾ ਬਣਾਉਂਦੀਆਂ ਹਨ
ਮਨੀਸ਼ਾ ਰਾਣਾ ਨੇ ਹੋਰ ਦੱਸਿਆ ਕਿ ਪਾਣੀ, ਬਿਜਲੀ, ਸੈਨੀਟੇਸ਼ਨ ਅਤੇ ਸੜਕਾਂ ਵਰਗੀਆਂ ਮੁਢਲੀਆਂ ਸੇਵਾਵਾਂ ਵੀ ਥਾਵਾਂ ਤੇ ਘਰਾਂ ਦੀ ਚੋਣ ਮੌਕੇ ਇਸ ਦੀ ਪ੍ਰਾਪਤੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਚੀਫ਼ ਐਡਮਿਨਿਸਟਰੇਟਰ ਨੇ ਦੱਸਿਆ ਇਨ੍ਹਾਂ ਸੇਵਾਵਾਂ ਨੂੰ ਲਗਾਤਾਰ ਅਤੇ ਭਰੋਸੇਯੋਗ ਤਰੀਕੇ ਨਾਲ ਪ੍ਰਦਾਨ ਕਰਨਾ ਵੀ ਜਨਤਾ ਦੇ ਪੀ. ਡੀ. ਏ. ਵਿੱਚ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ । ਉਨ੍ਹਾਂ ਕਿਹਾ ਕਿ ਚੰਗੇ ਤਰੀਕੇ ਨਾਲ ਯੋਜਨਾਬੱਧ ਇਲਾਕੇ ਜਿੱਥੇ ਚੰਗੀਆਂ ਆਵਾਜਾਈ ਸਹੂਲਤਾਂ ਅਤੇ ਸਕੂਲਾਂ, ਸਿਹਤ ਸੇਵਾਵਾਂ ਅਤੇ ਦਫ਼ਤਰਾਂ ਤੇ ਵਪਾਰਕ ਅਦਾਰਿਆਂ ਤੇ ਲੋਕਾਂ ਦੇ ਰੋਜ਼ਗਾਰ ਕੇਂਦਰਾਂ ਤੱਕ ਪਹੁੰਚ ਯਕੀਨੀ ਬਣਾਉਦੀਆਂ ਹਨ, ਉਥ ਹੀ ਇਹ ਸਹੂਲਤਾਂ ਵੀ ਲੋਕਾਂ ਦਾ ਹੋਰ ਜਿਆਦਾ ਭਰੋਸਾ ਬਣਾਉਂਦੀਆਂ ਹਨ, ਜੋ ਕਿ ਪੀ. ਡੀ. ਏ. ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ ।
ਕਾਮਯਾਬੀ ਪੂਰੀ ਪਟਿਆਲਾ ਵਿਕਾਸ ਅਥਾਰਟੀ ਦੀ ਟੀਮ ਦੀ ਮਿਹਨਤ ਦਾ ਨਤੀਜਾ ਹੈ : ਮੁੱਖ ਪ੍ਰਸ਼ਾਸਕ
ਮੁੱਖ ਪ੍ਰਸ਼ਾਸਕ ਨੇ ਇਸ ਸਫ਼ਲਤਾ ਦਾ ਸਿਹਰਾ ਪੀ. ਡੀ. ਏ. ਦੀ ਪੂਰੀ ਟੀਮ ਨੂੰ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਪੂਰੀ ਪਟਿਆਲਾ ਵਿਕਾਸ ਅਥਾਰਟੀ ਦੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਪੂਰਵਕ ਨਿਲਾਮੀ, ਪੀ. ਡੀ. ਏ.  ਵੱਲੋਂ ਜਨਤਾ ਨੂੰ ਕਿਫ਼ਾਇਤੀ ਆਵਾਸ ਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਮੁਹੱਈਆ ਕਰਨ ਵਿੱਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰ ਗਈ ਹੈ । ਮਨੀਸ਼ਾ ਰਾਣਾ ਨੇ ਕਿਹਾ ਕਿ ਪੀ. ਡੀ. ਏ. ਵੱਲੋਂ ਇਮਾਰਤੀ ਕੋਡਾਂ, ਜ਼ੋਨਿੰਗ ਕਾਨੂੰਨ ਅਤੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਜਨਤਾ ਦੇ ਨਿਵੇਸ਼ ਸੁਰੱਖਿਅਤ ਰਹਿੰਦੇ ਹਨ, ਜਾਇਦਾਦ ਦੀਆਂ ਕੀਮਤਾਂ ਵਿੱਚ ਬਚਾਅ ਸਮੇਤ ਗ਼ਲਤ ਯੋਜਨਾਬੰਦੀ ਤੇ ਗੈਰ ਕਾਨੂੰਨੀ ਨਿਰਮਾਣ ਤੋਂ ਬਚਾਅ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਵਿਕਾਸ ਅਥਾਰਟੀਆਂ ਵੱਲੋਂ ਜਨਤਾ ਦੀਆਂ ਜ਼ਰੂਰਤਾਂ ਅਤੇ ਸਮੂਹਿਕ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਤਾਂ ਜਨਤਾ ਦਾ ਭਰੋਸਾ ਵੀ ਬਰਕਰਾਰ ਰਹਿੰਦਾ ਹੈ, ਇਸ ਲਈ ਪੀ.ਡੀ.ਏ ਯੋਜਨਾਬੱਧ ਵਿਕਾਸ ਲਈ ਵਚਨਬੱਧ ਹੈ ।
Advertisement
Advertisement
Advertisement
Advertisement
Scroll to Top