Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 12:24 am

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਮਹਿੰਦਰਾ ਕਾਲਜ ਨੇ ਕੀਤਾ ਇਕ ਰੋਜਾ ਕਸੌਲੀ ਟੂਰ ਦਾ ਆਯੋਜਨ

ਸਰਕਾਰੀ ਮਹਿੰਦਰਾ ਕਾਲਜ ਨੇ ਕੀਤਾ ਇਕ ਰੋਜਾ ਕਸੌਲੀ ਟੂਰ ਦਾ ਆਯੋਜਨ

ਪਟਿਆਲਾ  :  ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਐਨ. ਐਸ. ਐਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਇੱਕ ਰੋਜ਼ਾ ਕਸੌਲੀ ਦੇ ਟੂਰ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਟੂਰ ਦਾ ਮਕਸਦ ਵਿਦਿਆਰਥੀਆ ਦੇ ਅਕਾਦਮਿਕ ਰੁਝੇਵਿਆਂ ਦੇ ਨਾਲ ਸੱਭਿਆਚਾਰਕ ਗਤੀਵਿਧੀਆ ਦਾ ਰਲੇਵਾ ਸੀ ਜੋ ਕਿ ਵਿਦਿਆਰਥੀਆ ਦੇ ਸਰਵ ਪੱਖੀ ਵਿਕਾਸ ਲਈ ਅਹਿਮ ਸਥਾਨ ਰੱਖਦਾ ਹੈ। ਕਾਲਜ ਦੇ ਐਨ. ਐਸ. ਐਸ਼. ਪ੍ਰੋਗਾਮ ਅਫਸਰ ਡਾ. ਸਵਿੰਦਰ ਰੇਖੀ ਅਤੇ ਪ੍ਰੋ. ਮੀਨਾਕਸ਼ੀ ਦੀ ਅਗਵਾਈ ਵਿੱਚ ਭੇਜੇ ਗਏ ਇਸ ਟੂਰ ਨੇ ਵਿਦਿਆਰਥੀਆਂ ਨੂੰ ਵਿਭਿੰਨ ਸੱਭਿਆਚਾਰਾਂ ਦੇ ਦਰਸ਼ਨ ਕਰਵਾਏ,ਉਹਨਾਂ ਵਿੱਚ  ਕੁਦਰਤ ਲਈ ਪਿਆਰ ਅਤੇ ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ।

ਵਿਦਿਅਕ ਟੂਰ ਅਕਾਦਮਿਕ ਗਿਆਨ, ਆਪਸੀ ਮਿਲਵਰਤਨ, ਟੀਮ ਵਰਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਵਰਗੇ ਜ਼ਰੂਰੀ ਜੀਵਨ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ
ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਅਪਨੇ ਸੰਦੇਸ ਵਿੱਚ ਵਿਦਿਅਕ ਟੂਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਵਿਦਿਅਕ ਟੂਰ ਅਕਾਦਮਿਕ ਗਿਆਨ ਹੀ ਨਹੀਂ ਸਗੋਂ ਆਪਸੀ ਮਿਲਵਰਤਨ, ਟੀਮ ਵਰਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਵਰਗੇ ਜ਼ਰੂਰੀ ਜੀਵਨ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ । ਕਸੌਲੀ ਪਹੁੰਚਣ ‘ਤੇ, ਵਿਦਿਆਰਥੀਆਂ ਨੇ ਮਨਕੀ ਪੁਆਇੰਟ, ਵਿਰਾਸਤੀ ਬਾਜ਼ਾਰ ਖੇਤਰ ਅਤੇ ਸਨਸੈੱਟ ਪੁਆਇੰਟ ਦਾ ਦੌਰਾ ਕਰਦੇ ਹੋਏ ਕੁਦਰਤ ਦਾ ਭਰਭੂਰ ਆਨੰਦ ਲਿਆ।ਵਿਦਿਆਰਥੀਆਂ ਨੇ ਇਸ ਮੋਕੇ ਵਿਸ਼ਵਵਿਆਪੀ ਭਲਾਈ ਲਈ ਇਤਿਹਾਸਕ ਚਰਚ ਵਿੱਚ ਪ੍ਰਾਰਥਨਾਵਾਂ ਵੀ ਕੀਤੀਆਂ ।

Advertisement
Advertisement
Advertisement
Advertisement
Scroll to Top