Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:07 am

+91 90915 01313 , +91 90916 01313

punjabbanni@gmail.com
punjabbani@yahoo.com

ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਤੇ ਹੋਇਆ ਕਾਤਲਾਨਾ ਹਮਲਾ

ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਤੇ ਹੋਇਆ ਕਾਤਲਾਨਾ ਹਮਲਾ

ਪਟਿਆਲਾ, 22 ਮਾਰਚ : ਸ੍ਰੀ ਕਾਲੀ ਮਾਤਾ ਮੰਦਰ ਦੇ ਮੇਨ ਗੇਟ ‘ਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ. ਐਸ. ਪੀ. ਪਟਿਆਲਾ ਨੂੰ ਛੱਡਣ ਪਹੁੰਚੇ ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਮਹਾਰਾਜ ਤੇ ਉਸ ਸਮੇਂ ਕੁੱਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਜਦੋਂ ਉਹ ਉਪਰੋਕਤ ਆਈ. ਏ. ਐਸ. ਤੇ ਆਈ. ਪੀ. ਐਸ. ਅਧਿਕਾਰੀਆ ਨੂੰ ਰਵਾਨਾ ਕਰ ਚੁੱਕੇ ਸਨ ।

ਤੇਜਧਾਰ ਹਥਿਆਰਾਂ ਨਾਲ ਕਈ ਵਿਅਕਤੀ ਉਨਾ ਵੱਲ ਵਧੇ
ਉਕਤ ਕਾਤਲਾਨਾ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਾ ਨੰਦ ਗਿਰੀ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ, ਉਨਾ ਵਿਚ 25-30 ਦੇ ਕਰੀਬ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਸ੍ਰੀ ਕਾਲੀ ਮਾਤਾ ਮੰਦਿਰ ਦੀ ਆੜ ਵਿੱਚ ਕੁੱਝ ਵਿਅਕਤੀਆਂ ਵਲੋਂ ਦੜ੍ਹੇ ਸੱਟੇ ਅਤੇ ਚਿੱਟੇ ਦਾ ਧੰਦਾ ਕੀਤਾ ਜਾ ਰਿਹਾ ਹੈ, ਜਿਸ ਦੀ ਉਨ੍ਹਾਂ ਵੱਲੋਂ ਵਿਰੋਧਤਾ ਕੀਤੀ ਗਈ ਸੀ ਦੇ ਕਾਰਨ ਹੀ ਇਹ ਹਮਲਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹੀ ਜ਼ਿਲਾ ਪੁਲਸ ਪ੍ਰਸ਼ਾਸਨ ਪਹਿਲਾਂ ਹੀ ਰਾਊਂਡ ‘ਤੇ ਆਇਆ ਹੋਇਆ ਸੀ । ਬ੍ਰਹਮਾ ਨੰਦ ਗਿਰੀ ਨੇ ਕੁਸ਼ਲ ਚੌਪੜਾ ‘ਤੇ ਸ਼ਹਿਰ ਅੰਦਰ ਪੈਸੇ ਲੈ ਕੇ ਨਾਮੀ ਬੰਦਿਆਂ ‘ਤੇ ਜਾਨੀ ਹਮਲੇ ਕਰਨ ਦਾ ਆਦੀ ਹੋਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਦਾ ਪਿਛਲਾ ਰਿਕਾਰਡ ਵੀ ਕ੍ਰਿਮੀਨਲ ਹੈ, ਜਿਸ ਸਬੰਧੀ ਪਟਿਆਲਾ ਪੁਲਸ ਨੂੰ ਜਾਣਕਾਰੀ ਵੀ ਹੈ ਪਰ ਉਨ੍ਹਾਂ ਮੁਤਾਬਕ ਇਸ ਹਮਲੇ ਪਿੱਛੇ ਕਿਸੇ ਏਜੰਸੀ ਦਾ ਹੱਥ ਹੈ ਜੋ ਪੁਲਸ ਦੀ ਇਨਕੁਆਰੀ ਤੋ ਬਾਅਦ ਪਤਾ ਲੱਗੇਗਾ ।

ਪੁਲਸ ਨੂੰ ਕਰਵਾਈ ਸ਼ਿਕਾਇਤ ਦਰਜ, ਹਸਪਤਾਲ ਹਨ ਦਾਖਲ

ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਅਤੇ ਹਿੰਦੂ ਤਖਤ ਦੇ ਰਾਸ਼ਟਰੀ ਮੀਤ ਪ੍ਰਧਾਨ ਐਡਵੋਕੇਟ ਰਜਿੰਦਰਪਾਲ ਆਨੰਦ ਵੱਲੋਂ ਐਸ. ਐਸ. ਪੀ. ਪਟਿਆਲਾ ਨੂੰ ਤਰੁੰਤ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਹਮਲਾ ਪੂਰੇ ਹਿੰਦੂ ਸਮਾਜ ‘ਤੇ ਹੋਇਆ ਹੈ । ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਤਖ਼ਤ ਮੁੱਖੀ ਮਹਾਮੰਡਲੇਵਰ ਦੀ ਸੁਰੱਖਿਆ ਹੀ ਨਹੀਂ ਤਾਂ ਆਮ ਆਦਮੀ ਵੀ ਸ਼ਹਿਰ ਅੰਦਰ ਸੁਰੱਖਿਅਤ ਨਹੀਂ ਹੈ । ਉਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਅੰਦਰ ਦਖਲ ਦੇਣ ਦੀ ਅਪੀਲ ਕੀਤੀ ਗਈ ਤੇ ਨਾਲ ਹੀ ਆਖਿਆ ਗਿਆ ਕਿ ਜੇਕਰ ਦੋਸ਼ੀਆਂ ਨੂੰ ਕਾਰਵਾਈ ਕਰਕੇ ਬਣਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਹਿੰਦੂ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਪੂਰੇ ਪੰਜਾਬ ਅੰਦਰ ਕਰਨਗੀਆਂ ।

ਹਮਲੇ ਦਾ ਚਾਰ ਚੁਫੇਰਿਓ ਤਿੱਖਾ ਵਿਰੋਧ

ਇਸ ਮੌਕੇ ਸੈਂਕੜੇ ਸਨਾਤਨੀਆ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਉਹ ਸਨਾਤਨ ਦੀ ਸੇਵਾ ਦਿਨ ਰਾਤ ਕਰਦੇ ਰਹਿਣਗੇ ਪਰ ਉਹ ਕਿਸੇ ਵੀ ਤਰ੍ਹਾਂ ਤੋਂ ਇਨ੍ਹਾਂ ਗੈਂਗਸਟਰਾਂ ਤੋਂ ਡਰਨ ਵਾਲੇ ਨਹੀਂ ਹਨ । ਇਸ ਮੌਕੇ ਰਜੇਸ਼ ਕੇਹਰ ਪ੍ਰਧਾਨ ਸੁਰੱਖਿਆ ਸੰਮਤੀ, ਗੁਰਿੰਦਰ ਜੱਗੀ, ਰਾਜੀਵ ਬੱਬਰ, ਬਿਕਰਮ ਭੱਲਾ, ਸੁਰੇਸ ਪੰਡਤ, ਬੰਟੀ ਬਾਬਾ, ਵਿਕਾਸ ਸ਼ਰਮਾ, ਸਰਵਣ ਕੁਮਾਰ, ਰਵਿੰਦਰ ਸਿੰਗਲਾ, ਰਾਹੂਲ ਬਡੂੰਗਰ, ਸੰਜੀਵ ਕੁਮਾਰ, ਅਭਿਸ਼ੇਕ ਕੁਮਾਰ, ਭੁਪਿੰਦਰ ਦਾਦਾ, ਈਸ਼ਵਰ ਸ਼ਰਮਾ, ਸੁਤੰਤਰਤਾ ਪਾਸੀ ਤੋ ਇਲਾਵਾ ਹੋਰ ਵੀ ਕਈ ਵੱਡੀ ਗਿਣਤੀ ਵਿਚ ਮੌਜੂਦ ਸਨ ।

Advertisement
Advertisement
Advertisement
Advertisement
Scroll to Top