Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 4:14 pm

+91 90915 01313 , +91 90916 01313

punjabbanni@gmail.com
punjabbani@yahoo.com

ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਵਿਚ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹਾਰਿਆ

ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਵਿਚ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹਾਰਿਆ

ਪਟਿਆਲਾ : ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਜਿਸਦੇ ਅਧੀਨ ਪਟੇਲ ਕਾਲਜ, ਪਟੇਲ ਸਕੂਲ ਆਉਂਦੇ ਹਨ, ਦੀ ਸੁਸਾਇਟੀ ਦੀ ਹੋਈ ਚੋਣ ਦੀ ਸਭ ਤੋਂ ਤੇ ਵਕਾਰੀ ਸੀਟ ਪ੍ਰਧਾਨ ਦੇ ਅਹੁਦੇ ਲਈ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰਿੰਕੂ ਚੌਧਰੀ ਹਾਰ ਗਿਆ ਹੈ, ਜਦੋਂ ਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਉਮੀਦਵਾਰ ਦੇਵਕੀ ਨੰਦਨ ਵੱਡੀ ਜਿੱਤ ਪ੍ਰਾਪਤ ਕਰਕੇ ਪ੍ਰਧਾਨਗੀ ‘ਤੇ ਕਾਬਜ ਹੋ ਗਏ ਹਨ ।

ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੇ ਸਮਰਥਕਾਂ ਨੇ ਮਾਰੀ ਬਾਜੀ
ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਅਧੀਨ ਕਈ ਵੱਡੇ ਕਾਲਜ ਤੇ ਸਕੂਲ ਆਉਂਦੇ ਹਨ, ਜਿਸ ਵਿਚ ਹਜਾਰਾਂ ਬਚੇ ਵਿਦਿਆ ਹਾਸਲ ਕਰਦੇ ਹਨ, ਜਿਸ ਕਾਰਨ ਇਸਦੀ ਪ੍ਰਧਾਨਗੀ ਦੀ ਚੋਣ ਵੀ ਵਕਾਰੀ ਬਣੀ ਹੋਈ ਸੀ ਤੇ ਇਸ ਚੋਣ ਵਿਚ ਵਕਾਰੀ ਸੀਟਾਂ ‘ਤੇ ਕੰਬੋਜ ਧੜੇ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸ ਤੋ ਸਪੱਸ਼ਟ ਹੋ ਗਿਆ ਹੈ ਕਿ ਲੋਕਾਂ ਦਾ ਪੱਖ ਕਿਧਰ ਨੂੰ ਜਾ ਰਿਹਾ ਹੈ। ਪ੍ਰਧਾਨਗੀ ਦੀ ਚੋਣ ਵਿਚ ਹਾਰਿਆ ਹੋਇਆ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰਿੰਕੂ ਚੌਧਰੀ ਦੀ ਇਹ ਦੂਸਰੀ ਹਾਰ ਹੈ । ਇਸ ਤੋ ਪਹਿਲਾਂ ਉਹ ਅਨਾਜ ਮੰਡੀ ਦੀ ਪ੍ਰਧਾਨਗੀ ਦੀ ਚੋਣ ਵਿਚ ਵੀ ਹਾਰ ਗਿਆ ਸੀ ।  ਇਸ ਚੋਣ ਵਿਚ ਸੈਕਟਰੀ ਵਿਜੇ ਕੁਮਾਰ ਨੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਦੋ ਕਿ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੁਆ ਤੇ ਅਮਨਦੀਪ ਸਿੰਘ ਜਨਰਲ ਸਕੱਤਰ ਪਹਿਲਾਂ ਹੀ ਬਣੇ ਗਏ ਸਨ ।

ਉਮੀਦਵਾਰ ਦੇਵਕੀ ਨੰਦਨ ਨੇ 65 ਵੋਟਾਂ ਨਾਲ ਕੀਤਾ ਜਿੱਤ ਪ੍ਰਾਪਤ
ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਸਿਖਿਆ ਦੇ ਕੇਂਦਰ ਨੂੰ ਕਦੇ ਵੀ ਰਾਜਨੀਤੀ ਦਾ ਅਖਾੜਾ ਨਹੀ ਬਣਾਉਣਾ ਚਾਹੀਦਾ। ਉਨਾ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਉਮੀਦਵਾਰਾਂ ਦੇ ਖਿਲਾਫ ਘਰਾਂ ਵਿਚ ਪੁਲਸ ਭੇਜੀ ਜਾ ਰਹੀ ਸੀ ਤੇ ਛਾਪਾਮਾਰੀ ਕਰਵਾਈ ਜਾ ਰਹੀ ਸੀ । ਇਥੋ ਤੱਕ ਉਨ੍ਹਾਂ ਘਰਾਂ ‘ਤੇ ਬਿਜਲੀ ਵਿਭਾਗ ਦੀਆਂ ਟੀਮਾਂ ਦੀ ਰੇਡਾਂ ਵੀ ਪਵਾਈਆਂ ਗਈਆਂ। ਉਨ੍ਹਾ ਆਖਿਆ ਕਿ ਮੈ ਤੇ ਮੇਰੀ ਟੀਮ ਇਸ ਧਕੇ ਖਿਲਾਫ ਡਟਕੇ ਖੜੀ ਸੀ । ਅੱਜ ਵੀ ਚੋਣ ਵਿਚ ਮੌਜੂਦਾ ਡੀਐਸਪੀ ਨੇ ਸੱਤਾਧਾਰੀ ਸਿਰ ਦੇ ਇਸਾਰੇ ‘ਤੇ ਕਬਜਾ ਕਰਨਾ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਤੇ ਮੇਰੀ ਟੀਮ ਡਟੀ ਰਹੀ, ਜਿਸ ਕਾਰਨ ਉਸਨੂੰ ਮਜਬੂਰਨ ਚੋਣ ਵਿਚੋ ਬਾਹਰ ਆਉਣਾ ਪਿਆ ਤੇ ਨਤੀਜੇ ਅੱਜ ਸਭ ਦੇ ਸਾਹਮਦੇ ਹਨ ।

ਸੱਤਾਧਾਰੀ ਧਿਰ ਨੂੰ ਸਬਕ ਲੈਣਾ ਚਾਹੀਦਾ ਹੈ

ਉਨਾ ਆਖਿਆ ਕਿ ਸੱਤਾਧਾਰੀ ਧਿਰ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਸਿਖਿਆ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਉਣ । ਇਨਾ ਨੂੰ ਬਿਲਕੁਲ ਖੁਲਾ ਛੱਡ ਦੇਣਾ ਚਾਹੀਦਾ ਹੈ ਕਿ ਇਥੇ ਕੋਈ ਵੀ ਚੋਣ ਲੜੇ ਤੇ ਜਿੱਤੇ । ਉਨਾ ਆਖਿਆ ਕਿ ਉਹ ਸਮੁਚੇ ਜਿਤੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਨ ਅਤੇ ਸਾਰੇ ਜਿਤੇ ਉਮੀਦਵਾਰਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਧੜੇਬਾਜੀ ਤੋਂ ਉਪਰ ਉਠ ਬਿਨਾ ਪੱਖਪਾਤ ਤੋਂ ਅੱਗੇ ਆਕੇ ਪੁਰੀ ਤਰ੍ਹਾਂ ਸੁਸਾਇਟੀ ਤੇ ਬਚਿਆਂ ਦੀ ਸੇਵਾ ਕਰਨ ।

Advertisement
Advertisement
Advertisement
Advertisement
Scroll to Top