Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 10:57 am

+91 90915 01313 , +91 90916 01313

punjabbanni@gmail.com
punjabbani@yahoo.com

ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ

ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ

ਪਟਿਆਲਾ, 26 ਮਾਰਚ : ਪੰਜਾਬ ਰਾਜ ਵਣ ਵਿਕਾਸ ਨਿਗਮ ਵਿਚਲੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਚੌਥਾ ਦਰਜਾ ਮੁਲਾਜਮ ਯੂਨੀਅਨ ਵਲੋਂ ਰੈਲੀ ਕੀਤੀ ਅਤੇ ਵਣ ਨਿਗਮ ਅਧਿਕਾਰੀਆਂ ਦੀ ਅਰਥੀ ਪਟਿਆਲਾ—ਨਾਭਾ ਮੇਨ ਸੜਕ ਤੇ ਲਿਆ ਕੇ ਅਗਨ ਭੇਂਟ ਕੀਤੀ ।  ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਜੈਕਟ ਅਫਸਰ ਵੱਲੋਂ ਮੌਤ ਕੇਸਾਂ ਵਿੱਚ ਨਿਯੁਕਤ ਹੋਏ ਮੇਲ ਅਤੇ ਫੀਮੇਲ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਨੋਟਿਸ ਦਿੱਤੀਆ ਕੰਮ ਤੋਂ ਫਾਰਗ ਕਰ ਦਿੱਤਾ ਹੈ ਤੇ ਤਿੰਨ—ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਕੁਰਪਸ਼ਨ ਵਿੱਚ ਲਿਬੜੀ ਜੰਗਲਾਤ ਨਿਗਮ ਵਿਚਲੀ ਅਫਸਰਸ਼ਾਹੀ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਯੂਨੀਅਨ ਦੇ ਆਗੂਆ ਕਾ. ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ (ਆਈ. ਐਫ. ਐਸ.) ਦੇ ਧਿਆਨ ਵਿੱਚ ਲਿਆਦਾ ਗਿਆ, ਪਰੰਤੂ ਫਿਰ ਵੀ ਕੋਈ ਨੋਟਿਸ ਨਹੀਂ ਲਿਆ ਗਿਆ ।

ਮਾਮਲਾ ਤਿੰਨ ਮਹੀਨੇ ਤੋਂ ਰੋਕੀਆਂ ਤਨਖਾਹਾਂ, ਤੇ ਕੰਮਾਂ ਤੋਂ ਫਾਰਗ ਕਰਨ ਦਾ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ

ਆਗੂਆਂ ਨੇ ਕਿਹਾ ਕਿ ਯੂਨੀਅਨ ਅਪ੍ਰੈਲ ਅੱਧ ਵਿੱਚ ਵਣ ਭਵਨ ਮੋਹਾਲੀ ਵਿਖੇ “ਅਣ ਮਿੱਥੇ ਦਾ ਧਰਨਾ” ਲਾਉਣ ਜਾ ਰਹੀ ਹੈ, ਜਿਸ ਵਿੱਚ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੰਮਾਂ ਤੋਂ ਫਾਰਮ ਕੀਤੇ ਕਾਮਿਆਂ ਦੇ ਮਾਮਲੇ ਅਤੇ ਵਣ ਰੇਂਜ ਅਫਸਰ ਭਾਦਸੋਂ ਵਲੋਂ ਕੀਤੀ ਜਾ ਰਹੀ ਬੁਰਛਾਗਰਦੀ ਜਿਸ ਨੂੰ ਕੁਰਪੱਟ ਅਧਿਕਾਰੀ ਬਲ ਦੇ ਰਹੇ ਹਨ ਵੀ ਉਠਾਏ ਜਾਣਗੇ । ਆਗੂਆਂ ਨੇ ਮੰਗ ਕੀਤੀ ਕਿ ਵਣ ਵਿਕਾਸ ਨਿਗਮ ਵਿਚਲੀ ਕੁਰਪਸ਼ਨ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਐਲਾਨ ਕੀਤਾ ਕਿ ਜੰਗਲਾਤ ਕਰਮੀ ਮਿਤੀ 03 ਅਪ੍ਰੈਲ ਨੂੰ ਕਿਰਤ ਕਮਿਸ਼ਨਰ ਦਫਤਰ ਕਿਰਤ ਭਵਨ ਮੁਹਾਲੀ ਵਿਖੇ (ਏਟਕ) ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ।

ਇਸ ਮੌਕੇ ਤੇ ਜ਼ੋ ਹੋਰ ਆਗੂ ਹੋਏ ਸ਼ਾਮਲ 
ਇਸ ਮੌਕੇ ਤੇ ਜ਼ੋ ਹੋਰ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਇੰਦਰਪਾਲ ਵਾਲਿਆ, ਚੰਦਰ ਭਾਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਖਦੇਵ ਸਿੰਘ ਝੰਡੀ, ਲਖਵੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਜੁਗਨੂੰ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ ਲੁਬਾਣਾ, ਹਰਜਿੰਦਰ ਅਮਲੋਹ, ਸ਼ਾਮ ਸਿੰਘ, ਨਛੱਤਰ ਲਾਛੜੂ, ਹੈਪੀ, ਬਲਵਿੰਦਰ ਸਿੰਘ ਨਾਭਾ,ਬਲਕਾਰ ਬਠੋਈ, ਆਦਿ ਸ਼ਾਮਲ ਸਨ ।

Advertisement
Advertisement
Advertisement
Advertisement
Scroll to Top