Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 1:18 pm

+91 90915 01313 , +91 90916 01313

punjabbanni@gmail.com
punjabbani@yahoo.com

'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਰੋਜਾਨਾ ਲੱਗਣ ਵਾਲ਼ੀਆਂ ਯੋਗ ਕਲਾਸਾਂ ਦੀ ਗਿਣਤੀ ਵਿੱਚ ਵਾਧਾ : ਨਿਰਮਲ ਸਿੰਘ

'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਰੋਜਾਨਾ ਲੱਗਣ ਵਾਲ਼ੀਆਂ ਯੋਗ ਕਲਾਸਾਂ ਦੀ ਗਿਣਤੀ ਵਿੱਚ ਵਾਧਾ : ਨਿਰਮਲ ਸਿੰਘ

ਸੰਗਰੂਰ, 26 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿਖੇ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਰੋਜਾਨਾ ਲੱਗਣ ਵਾਲੀਆਂ ਕਲਾਸਾਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਸੰਗਰੂਰ ਵਿਖੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਸਬ ਡਵੀਜ਼ਨਾਂ ਦੇ ਬਹੁ ਗਿਣਤੀ ਸ਼ਹਿਰੀ ਖੇਤਰਾਂ ਅਤੇ ਪਿੰਡਾਂ ਵਿੱਚ ਯੋਗ ਸਿਖਲਾਈ ਦੇ 191 ਕੈਂਪ ਰੋਜ਼ਾਨਾ ਦੇ ਆਧਾਰ ਉਤੇ ਲੱਗ ਰਹੇ ਹਨ ਜਿਸ ਵਿੱਚ ਹਜ਼ਾਰਾਂ ਲੋਕ ਲਾਭ ਉਠਾ ਰਹੇ ਹਨ ।

ਲੋਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ

ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਹਾਸਲ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ 33 ਟ੍ਰੇਨਰ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਦੀ ਸਿਖਲਾਈ ਦੇ ਰਹੇ ਹਨ ਜਿਸ ਨਾਲ ਸਰਵਾਈਕਲ, ਪਿੱਠ ਦਰਦ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਹਾਈ-ਲੋਅ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਲਹਿਰਾ, ਦਿੜ੍ਹਬਾ, ਮੂਨਕ, ਖਨੌਰੀ , ਭਵਾਨੀਗੜ੍ਹ, ਸ਼ੇਰਪੁਰ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala .punjab.gov.in ਉਤੇ ਲਾਗ ਇਨ ਕੀਤਾ ਜਾ ਸਕਦਾ ਹੈ ।

Advertisement
Advertisement
Advertisement
Advertisement
Scroll to Top