Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 11:30 pm

+91 90915 01313 , +91 90916 01313

punjabbanni@gmail.com
punjabbani@yahoo.com

ਬਿਨਾਂ ਵੀਜ਼ਾ ਲੀਬੀਆ ਪਹੁੰਚ ਕੇ ਫਸੇ 18 ਭਾਰਤੀ ਅੱਜ ਪਹੁੰਚੇ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਨਵੀਂ ਦਿੱਲੀ

ਬਿਨਾਂ ਵੀਜ਼ਾ ਲੀਬੀਆ ਪਹੁੰਚ ਕੇ ਫਸੇ 18 ਭਾਰਤੀ ਅੱਜ ਪਹੁੰਚੇ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਨਵੀਂ ਦਿੱਲੀ

ਬਿਨਾਂ ਵੀਜ਼ਾ ਲੀਬੀਆ ਪਹੁੰਚ ਕੇ ਫਸੇ 18 ਭਾਰਤੀ ਅੱਜ ਪਹੁੰਚੇ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਨਵੀਂ ਦਿੱਲੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਖੇ ਅੱਜ 18 ਭਾਰਤੀਆਂ ਦਾ ਜੱਥਾ ਪਹੁੰਚਿਆ। ਉਕਤ 18 ਭਾਰਤੀ ਕਾਫੀ ਸਮਾਂ ਪਹਿਲਾਂ ਲੀਬੀਆ ਵਿਖੇ ਕੰਮ ਕਾਜ ਕਰਕੇ ਪੈਸਾ ਕਮਾਉਣ ਦੀ ਹੋੜ ਵਿਚ ਲੀਬੀਆ ਬਿਨਾਂ ਵੀਜ਼ਾ ਦੇ ਹੀ ਪਹੁੰਚ ਗਏ ਸਨ, ਜਿਨ੍ਹਾਂ ਨਾਲ ਉਥੇ ਕੰਮ ਕਾਜ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਨਾਲ ਕੰਮ ਅਤੇ ਤਨਖਾਹਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਠੇਕੇਦਾਰ ਨਾਲ ਬਹਿਸ ਹੋਣ ਤੋਂ ਬਾਅਦ 18 ਭਾਰਤੀਆਂ ਦੀ ਕੁਟਮਾਰ ਵੀ ਕੀਤੀ ਗਈ ਸੀ ਤੇ ਨਾਲ ਹੀ ਅਜਿਹੇ ਹਾਲਾਤਾਂ ਵਿਚ ਕੈਦ ਕਰਕੇ ਰੱਖਿਆ ਗਿਆ ਸੀ ਜਿਵੇਂ ਕਿ ਕਿਸੇ ਜੇਲ ਵਿਚ ਹੋਣ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ 18 ਫਸੇ ਭਾਰਤੀਆਂ ਨੂੰ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਕੱਢ ਕੇ ਅੱਜ ਦਿੱਲੀ ਲਿਆਂਦਾ ਜਾ ਚੁੱਕਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੱਤਾ ਸੀ । ਉਹ ਦੁਬਈ ਵਿੱਚ ਠੇਕੇਦਾਰ ਦੇ ਸੰਪਰਕ ਵਿੱਚ ਆਏ ਅਤੇ ਬਿਨਾਂ ਵੀਜ਼ੇ ਤੋਂ ਲਿਬੀਆ ਪਹੁੰਚ ਗਏ ਸਨ । ਇਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਕੋਲ ਵੀਜ਼ਾ ਨਹੀਂ ਸੀ ਪਰ ਫਿਰ ਵੀ ਅਸੀਂ ਐਗਜਿ਼ਟ ਪਰਮਿਟ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਹੇ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ ।

Advertisement
Advertisement
Advertisement
Advertisement
Scroll to Top