Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 9:22 am

+91 90915 01313 , +91 90916 01313

punjabbanni@gmail.com
punjabbani@yahoo.com

ਟਰੰਪ ਨੇ ਲਗਾਈ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ `ਤੇ ਪਾਬੰਦੀ

ਟਰੰਪ ਨੇ ਲਗਾਈ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ `ਤੇ ਪਾਬੰਦੀ

ਟਰੰਪ ਨੇ ਲਗਾਈ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ `ਤੇ ਪਾਬੰਦੀ
ਅਮਰੀਕਾ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ `ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ `ਤੇ ਦਸਤਖਤ ਕਰਕੇ ਚੁਫੇਰੇਓਂ ਤਰਥੱਲੀ ਮਚਾ ਦਿੱਤੀ ਹੈ । ਟਰੰਪ ਵਲੋਂ ਦਸਤਖ਼ਤਾਂ ਹੇਠ ਪਾਸ ਕੀਤੇ ਗਏ ਇਹ ਹੁਕਮ ਉਨ੍ਹਾਂ ਟਰਾਂਸਜੈਂਡਰ ਖਿਡਾਰੀਆਂ `ਤੇ ਵੀ ਲਾਗੂ ਹੋਵੇਗਾ ਜੋ ਜਨਮ ਸਮੇਂ ਮਰਦ ਸਨ ਅਤੇ ਬਾਅਦ ਵਿੱਚ ਔਰਤ ਬਣਨ ਲਈ ਲਿੰਗ ਪਰਿਵਰਤਨ ਕਰਵਾਇਆ ਸੀ । ਪੁਰਸ਼ਾਂ ਨੂੰ ਔਰਤਾਂ ਦੀਆਂ ਖੇਡਾਂ ਤੋਂ ਬਾਹਰ ਰੱਖਣ ਦੇ ਸਿਰਲੇਖ ਵਾਲਾ ਕਾਰਜਕਾਰੀ ਆਦੇਸ਼, ਸੰਘੀ ਏਜੰਸੀਆਂ, ਜਿਨ੍ਹਾਂ ਵਿਚ ਨਿਆਂ ਅਤੇ ਸਿੱਖਿਆ ਵਿਭਾਗ ਸ਼ਾਮਲ ਹਨ, ਨੂੰ ਇਹ ਯਕੀਨੀ ਬਣਾਉਣ ਲਈ ਪੂਰਾ ਅਧਿਕਾਰ ਦਿੰਦਾ ਹੈ ਕਿ ਸੰਘੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਟਰੰਪ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ । ਇਸ ਫੈਸਲੇ ਤੋਂ ਬਾਅਦ ਵ੍ਹਾਈਟ ਹਾਊਸ ਕੈਰੋਲੀਨ ਲੇਵਿਟ ਨੇ ਕਿਹਾ ਕਿ ਇਹ ਹੁਕਮ ਟਰੰਪ ਦੇ ਉਸ ਵਾਅਦੇ ਦਾ ਨਤੀਜਾ ਹੈ, ਜਿਸ ਵਿੱਚ ਉਨ੍ਹਾਂ ਨੇ ਖੇਡਾਂ ਵਿੱਚ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਕੀਤੀ ਸੀ । ਇਹ ਫੈਸਲਾ ਸਕੂਲਾਂ, ਕਾਲਜਾਂ ਅਤੇ ਹੋਰ ਐਥਲੈਟਿਕਸ ਐਸੋਸੀਏਸ਼ਨਾਂ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਇਹ ਹੁਕਮ ਅਜਿਹੇ ਸਮੇਂ ਲਾਗੂ ਹੋਇਆ ਹੈ ਜਦੋਂ ਦੇਸ਼ ਵਿੱਚ ਰਾਸ਼ਟਰੀ ਲੜਕੀਆਂ ਅਤੇ ਮਹਿਲਾ ਖੇਡ ਦਿਵਸ ਮਨਾਇਆ ਜਾ ਰਿਹਾ ਹੈ ।

Advertisement
Advertisement
Advertisement
Advertisement
Scroll to Top