Breaking News ਪੰਜਾਬ ਸਰਕਾਰ ਵੱਲੋਂ ਫਿਨਲੈਂਡ ‘ਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂਡਵੀਜ਼ਨਲ ਕਮਿਸ਼ਨਰ ਨੇ ਨਗਰ ਨਿਗਮ ਦੇ 7 ਕੌਂਸਲਰਾਂ ਨੂੰ ਸਹੁੰ ਚੁਕਾਈਅਮਰੀਕਾ ਵਿਚ ਡਾਕਟਰੀ ਸਲਾਹ ਦੇ ਬਿਨਾਂ 33 ਹਜ਼ਾਰ ਅਮਰੀਕੀ ਡਾਲਰ ਦੀਆਂ ਭਾਰਤ ਤੋਂ ਲੁਕਾ ਕੇ ਭੇਜੀਆਂ 70 ਹਜ਼ਾਰ ਗੋਲੀਆਂ ਬਰਾਮਦਜਨਤਕ ਸੇਵਾਵਾਂ ਵਿੱਚ ਦੇਰੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ : ਵੀ. ਕੇ. ਜੰਜੂਆਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 12.66 ਕਰੋੜ ਰੁਪਏ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰਆਈ. ਆਈ. ਐਮ. ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ਵਿੱਚ ਕਰੇਗੀ ਪੰਜਾਬ ਦੌਰਾ : ਹਰਜੋਤ ਸਿੰਘ ਬੈਂਸਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 30 ਦਿਨਾਂ ਦੀ ਪੈਰੋਲ

ਵਡਿਆ ਦਾ ਅਸ਼ੀਰਵਾਦ, ਛੋਟਿਆਂ ਵਲੋਂ ਧੰਨਵਾਦ ਦੂਆਵਾ ਤਬਾਹੀ ਤੋਂ ਬਚਾਉਂਦੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 29 January, 2025, 11:13 AM

ਵਡਿਆ ਦਾ ਅਸ਼ੀਰਵਾਦ, ਛੋਟਿਆਂ ਵਲੋਂ ਧੰਨਵਾਦ ਦੂਆਵਾ ਤਬਾਹੀ ਤੋਂ ਬਚਾਉਂਦੇ
ਪਟਿਆਲਾ : ਮਹਾਂਭਾਰਤ ਯੁੱਧ ਦੌਰਾਨ, ਭੀਸ਼ਮ ਪਿਤਾਮਾ ਨੇ ਪ੍ਰਣ ਕੀਤਾ ਕਿ ਉਹ ਅਗਲੇ ਦਿਨ, ਸਾਰੇ ਪਾਂਡਵਾਂ ਨੂੰ ਮੌਤ ਦੇ ਘਾਟ ਉਤਾਰ ਕੇ, ਮਹਾਂਭਾਰਤ ਯੁੱਧ ਨੂੰ ਖਤਮ ਕਰ ਦੇਣਗੇ। ਭੀਸ਼ਮ ਪਿਤਾਮਾ ਦੀ ਪ੍ਰਤਿਗਿਆ ਬਾਰੇ ਸੁਣਕੇ, ਸਾਰੇ ਪਾਂਡਵ ਅਤੇ ਪਾਂਡਵ ਸੈਨਾ ਵਿੱਚ ਡਰ ਦਾ ਮਾਹੌਲ ਬਣ ਗਿਆ। ਕਿਉਂਕਿ ਭੀਸ਼ਮ ਪਿਤਾਮਾ ਕੋਲ ਮਹਾਨ ਸ਼ਕਤੀਆਂ ਅਤੇ ਵਿਨਾਸ਼ਕਾਰੀ ਸ਼ਾਸਤਰ ਸਨ ਅਤੇ ਉਨ੍ਹਾਂ ਨੂੰ ਕੋਈ ਵੀ ਰੋਕ ਨਹੀਂ ਸੀ ਸਕਦਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਯੁੱਧ ਸਮੇਂ ਹਥਿਆਰ ਨਾ ਚਲਾਉਣ ਅਤੇ ਜੰਗ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਸੀ । ਦਰੋਪਤੀ ਜਿਸ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਪਣੀ ਭੈਣ ਵਜੋਂ ਸਨਮਾਨ ਦਿੰਦੇ ਸਨ, ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਆ ਡਿੱਗੀ । ਸ਼੍ਰੀ ਕ੍ਰਿਸ਼ਨ ਜੀ ਚੁਪਚਾਪ ਬੈਠੇ ਰਹੇ । ਪਾਂਡਵਾਂ ਵਿੱਚ ਡਰ ਵੱਧਦਾ ਜਾ ਰਿਹਾ ਸੀ । ਰਾਤੀਂ ਸ਼੍ਰੀ ਕ੍ਰਿਸ਼ਨ ਜੀ, ਚੁਪਚਾਪ ਦਰੋਪਤੀ ਦੇ ਟੈਂਟ ਵਿੱਚ ਗਏ । ਦਰੋਪਤੀ ਨੂੰ ਦੁਲਹਨ ਵਾਲੇ ਕਪੜੇ ਪਾਕੇ, ਸਿਰ ਢੱਕ ਕੇ, ਕ੍ਰਿਸ਼ਨ ਜੀ ਦੇ ਪਿੱਛੇ ਆਉਂਣ ਲਈ ਕਿਹਾ । ਉਨ੍ਹਾਂ ਨੇ ਦਰੋਪਤੀ ਨੂੰ ਕੁੱਝ ਸਮਝਾਇਆ ਅਤੇ ਦਰੋਪਤੀ ਦੀਆਂ ਚਪਲਾਂ ਆਪਣੇ ਹੱਥਾਂ ਵਿੱਚ ਪਕੜਕੇ, ਆਪਣੇ ਪਿਤਾਬਰ ਵਿਚ ਲੁਕਾ ਲਈਆ । ਦਰੋਪਤੀ ਨੂੰ ਇੱਕ ਟੈਂਟ ਵਿੱਚ ਭੇਜਕੇ, ਆਪ ਬਾਹਰ ਲੁਕ ਕੇ ਖੜ੍ਹੇ ਹੋ ਗਏ । ਦਰੋਪਤੀ ਨੇ ਟੈਂਟ ਵਿੱਚ ਬੈਠੇ ਭੀਸ਼ਮ ਪਿਤਾਮਾ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ। ਭੀਸ਼ਮ ਪਿਤਾਮਾ ਜੀ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਸਨ । ਉਨ੍ਹਾਂ ਨੇ ਦੇਖਿਆ ਕਿ ਇੱਕ ਸੁਹਾਗਣ ਇਸਤਰੀ, ਉਨ੍ਹਾਂ ਦੇ ਚਰਨਾਂ ਵਿੱਚ ਸਿਰ ਰਖ ਕੇ ਨਮਸਕਾਰ ਕਰ ਰਹੀ ਹੈ ਤਾਂ ਉਨ੍ਹਾਂ ਨੇ ਦਰੋਪਤੀ ਦੇ ਸਿਰ ਤੇ ਹੱਥ ਰਖਕੇ ਸੁਹਾਗਣ ਰਹਿਣ ਅਤੇ ਪੁਤਰਾਂ ਦੀ ਮਾਂ ਬਣਨ ਦਾ ਅਸ਼ੀਰਵਾਦ ਦੇ ਦਿੱਤਾ ਕਿਉਂਕਿ ਜੇਕਰ ਕੋਈ ਵੀ ਬਜ਼ੁਰਗਾਂ, ਸੰਤਾਂ, ਰਿਸ਼ੀਆਂ ਗੁਰੂਆਂ ਦੇ ਚਰਨਾਂ ਵਿੱਚ ਸਿਰ ਨਿਭਾਉਂਦੇ ਹਨ ਤਾਂ ਬਜ਼ੁਰਗਾਂ, ਮਾਤਾ ਪਿਤਾ, ਸੰਤਾਂ, ਗੁਰੂਆਂ ਵਲੋਂ ਅਸ਼ੀਰਵਾਦ ਹੀ ਦਿੱਤੇ ਜਾਂਦੇ ਹਨ । ਅਸ਼ੀਰਵਾਦ ਦੇਣ ਮਗਰੋਂ, ਭੀਸ਼ਮ ਪਿਤਾਮਾ ਨੇ ਕਿਹਾ ਕਿ ਪੁਤਰੀ ਤੂੰ ਕੋਣ ਹੈ । ਦਰੋਪਤੀ ਨੇ ਆਪਣੇ ਚੇਹਰੇ ਤੋ ਕੱਪੜਾ ਹਟਾਇਆ ਤਾਂ ਭੀਸ਼ਮ ਪਿਤਾਮਾ ਜੀ ਹੈਰਾਨ ਹੋ ਗਏ ਅਤੇ ਕਿਹਾ ਕਿ ਤੇਰੇ ਪੰਜ ਪਤੀਆ ਨੂੰ ਮਾਰਨ ਲਈ ਤਾਂ ਮੈਂ ਪ੍ਰਣ ਕੀਤਾ ਸੀ, ਅਤੇ ਤੂੰ ਭੁਲੇਖੇ ਨਾਲ ਮੇਰੇ ਵਲੋਂ ਸੁਹਾਗਣ ਰਹਿਣ ਦਾ ਅਸ਼ੀਰਵਾਦ ਪ੍ਰਾਪਤ ਕਰ ਲਿਆ ਹੈ। ਪਰ ਇਹ ਚਾਲ, ਤੂੰ ਨਹੀਂ, ਕ੍ਰਿਸ਼ਨ ਵਰਗਾਂ ਛਲੀਆਂ ਹੀ ਚਲ ਸਕਦਾ ਹੈ । ਬਾਹਰ ਆਏਂ ਤਾਂ ਸ਼੍ਰੀ ਕ੍ਰਿਸ਼ਨ ਜੀ ਕੋਨੇ ਵਿਚ ਖੜ੍ਹੇ ਮੁਸਕੁਰਾ ਰਹੇ ਸਨ ਤਾਂ ਸ਼੍ਰੀ ਕ੍ਰਿਸ਼ਨ ਜੀ ਅਤੇ ਭੀਸ਼ਮ ਪਿਤਾਮਾ ਨੇ ਦਰੋਪਤੀ ਨੂੰ ਕਿਹਾ ਕਿ ਜੇਕਰ ਕੋਈ ਬੱਚਾ, ਨੋਜਵਾਨ, ਇਨਸਾਨ ਅਤੇ ਇਸਤਰੀ ਹਰਰੋਜ ਆਪਣੇ ਬਜ਼ੁਰਗਾਂ, ਮਾਪਿਆਂ, ਸੰਤਾਂ ਗੁਰੂਆਂ ਦੇ ਚਰਨਾਂ ਵਿੱਚ ਸ਼ੀਸ਼ ਨਿਭਾਉਂਦੇ ਹਨ ਅਤੇ ਉਨ੍ਹਾਂ ਦੇ ਅਸ਼ੀਰਵਾਦ ਲੈਦੇ ਰਹਿੰਦੇ ਹਨ, ਛੋਟਿਆਂ ਅਤੇ ਬਰਾਬਰ ਦੇ ਲੋਕਾਂ ਨੂੰ ਸਤਿਕਾਰ ਸਨਮਾਨ ਦੇ ਕੇ, ਧੰਨਵਾਦ ਦੂਆਵਾ ਪ੍ਰਾਪਤ ਕਰਦੇ , ਕਦੇ ਵੀ ਆਕੜ, ਹੰਕਾਰ ਕਾਰਨ ਕੋਈ ਮਾੜਾ ਸ਼ਬਦ ਨਹੀਂ ਬੋਲਦੇ, ਸੰਕਟ ਸਮੇਂ ਗੁੱਸੇ, ਬੇਇਜਤੀ ਗਲਤੀਆਂ ਨੂੰ ਬਰਦਾਸ਼ਤ ਕਰ ਕੇ, ਚੁਪਚਾਪ ਸਹਿੰਦੇ ਹਨ, ਘਰ ਪਰਿਵਾਰਾਂ, ਮਹੱਲਿਆ ਵਿੱਚ ਬਜ਼ੁਰਗਾਂ ਦਾ ਸਤਿਕਾਰ ਸਨਮਾਨ ਕਰਦੇ ਰਹਿੰਦੇ ਰਹਿਣ, ਤਾਂ ਖੁਸ਼ੀ ਸੰਤੁਸ਼ਟੀ ਵਜੋਂ ਗੁਰੂਆਂ ਅਧਿਆਪਕਾਂ, ਮਾਪਿਆਂ, ਬਜ਼ੁਰਗਾਂ ਵਲੋਂ ਮਿਲੇ ਅਸ਼ੀਰਵਾਦ, ਦੂਆਵਾ ਧੰਨਵਾਦ ਦੇ ਸ਼ਬਦ ਜ਼ਿੰਦਗੀ ਵਿੱਚ ਖੁਸ਼ੀਆਂ, ਖੁਸ਼ਹਾਲੀ, ਉਨਤੀ, ਸਨਮਾਨ ਵਧਾਉਂਦੇ ਹਨ। ਨਿਮਰਤਾ, ਪ੍ਰੇਮ ਹਮਦਰਦੀ, ਸਬਰ ਸ਼ਾਂਤੀ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਨੂੰ ਨਿਭਾਉਣ ਵਾਲਿਆ ਨੂੰ, ਕਦੇ ਵੀ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਘਰ, ਪਰਿਵਾਰਾਂ, ਸਮਾਜ ਵਿੱਚ ਹਮੇਸ਼ਾ ਅਮਨ ਸ਼ਾਂਤੀ, ਭਾਈਚਾਰੇ ਬਣੇਂ ਰਹਿੰਦੇ ਹਨ । ਸੰਕਟ ਸਮੇਂ ਸਾਰੇ ਮਦਦ ਵੀ ਕਰਦੇ ਹਨ ਕਿਉਂਕਿ ਸਨਮਾਨ ਕਰਨ ਅਤੇ ਅਸ਼ੀਰਵਾਦ ਲੈਣ ਨਾਲ, ਦਿਲਾਂ ਵਿੱਚ ਪਿਆਰ, ਸਤਿਕਾਰ, ਸਨਮਾਨ ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ ਵਰਗੇ ਮਹਾਨ ਗੁਣ ਗਿਆਨ, ਵੀਚਾਰ ਭਾਵਨਾਵਾਂ ਆਦਤਾਂ, ਮਾਹੋਲ ਪੈਦਾ ਹੋਣ ਕਰਕੇ, ਘਰ ਪਰਿਵਾਰ ਦੀ ਇਜ਼ਤ ਸੁੱਖ ਸ਼ਾਂਤੀ ਨੂੰ ਵਿਗੜਣ ਅਤੇ ਵਿਗਾੜਨ ਤੋਂ ਬਚਾਉਂਦੇ ਹਨ ਪਰ ਇਨਸਾਨ ਆਪਣੇ ਰੂਤਬੇ ,ਧੰਨ ਦੌਲਤ, ਸ਼ੋਹਰਤ, ਅਮੀਰੀ, ਤਾਕਤ ਕਾਰਨ ਹਮੇਸ਼ਾ ਆਕੜ ਹੰਕਾਰ ਗੁੱਸੇ ਵਿੱਚ ਰਹਿੰਦੇ ਹਨ, ਕਿਉਂਕਿ ਬਿਨਾਂ ਮਹਿਨਤ ਮਜਦੂਰੀ ਖ਼ੂਨ ਪਸੀਨੇ ਬਹਾਏ ਮਿਲੀਆਂ ਪਦਵੀਆ ਰੁਤਬੇ ਸ਼ੋਹਰਤ, ਇਨਸਾਨ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਨੂੰ ਖਰਾਬ ਕਰਦੇ ਹਨ। ਆਪਣੇ ਆਪ ਨੂੰ ਦੂਸਰਿਆਂ ਤੋਂ ਉੱਤਮ, ਗਿਆਨਵਾਨ , ਮਹਾਨ ਵਧ ਤਾਕਤਵਰ, ਧੰਨ ਦੌਲਤ ਸ਼ੋਹਰਤ ਵਾਲੇ ਸਮਝਦੇ ਹੋਏ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਪ੍ਰੇਮ ਹਮਦਰਦੀ ਵਾਲੇ ਗੁਣ ਗਿਆਨ ਖੋ ਦਿੰਦੇ ਹਨ ਪਰ ਮੁਸੀਬਤਾਂ ਸਮੇਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਆਪਣੇ ਆਕੜ ਹੰਕਾਰ ਕਾਰਨ, ਉਨਾਂ ਨੇ ਆਪਣਿਆਂ ਨੂੰ, ਆਪਣੇ ਤੋਂ ਦੂਰ ਕਰ ਦਿੱਤਾ ਹੈ। ਜਦਕਿ ਦੁਖ ਤਕਲੀਫਾਂ ਮੁਸੀਬਤਾਂ ਸਮੇਂ ਆਪਣੇ ਹੀ ਮਦਦਗਾਰ ਸਾਬਤ ਹੁੰਦੇ ਹਨ । ਅਜ ਦੇ ਸਮੇਂ ਵਿੱਚ ਨੋਜਵਾਨਾਂ ਵਿਸ਼ੇਸ਼ ਤੌਰ ਤੇ ਸ਼ਾਦੀਸ਼ੁਦਾ ਪੁੱਤਰ, ਨੂੰਹ, ਆਪਣੇ ਬਜ਼ੁਰਗਾਂ ਅਤੇ ਭੈਣ ਭਰਾਵਾਂ ਦਾ ਸਤਿਕਾਰ ਨਹੀਂ ਕਰਦੇ, ਘਰਾਂ ਵਿੱਚ ਬਜ਼ੁਰਗਾਂ ਨੂੰ ਭੋਜਨ ਪਾਣੀ ਜਰੂਰਤ ਦੀਆਂ ਚੀਜ਼ਾਂ ਵੀ ਨਹੀਂ ਦਿੰਦੇ। ਬਜ਼ੁਰਗ, ਆਪਣੇ ਬੱਚਿਆਂ ਦੇ ਪਿਆਰ ਸਤਿਕਾਰ, ਘਰ ਪਰਿਵਾਰ ਦੀ ਇਜ਼ਤ ਕਾਰਨ, ਸੱਭ ਸਹਿੰਦੇ ਰਹਿੰਦੇ ਹਨ ਜਦਕਿ ਨੋਜਵਾਨ ਬੇਟਾ ਨੂੰਹ, ਉਨ੍ਹਾਂ ਨੂੰ ਹੋਰ ਵੀ ਤੰਗ ਪ੍ਰੇਸਾਨ ਕਰਦੇ ਰਹਿੰਦੇ ਹਨ, ਅੰਤ ਵਿਚ ਜਦੋਂ ਬਜ਼ੁਰਗਾਂ ਵਲੋਂ ਇਹ ਅਤਿਆਚਾਰ, ਬੇਇਜਤੀ ਬਰਦਾਸ਼ਤ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਵਲੋਂ ਪੁਲਿਸ, ਮਹੱਲੇ ਅਤੇ ਅਦਾਲਤਾਂ ਵਿਖੇ ਸ਼ਕਾਇਤਾਂ ਕੀਤੀਆਂ ਜਾਂਦੀਆਂ ਤਾਂ ਸੀਨੀਅਰ ਸਿਟੀਜਨ ਦੀ ਸੁਰੱਖਿਆ, ਬਚਾਉ ਸਨਮਾਨ ਹਿੱਤ ਬਣੇ, ਨਿਯਮਾਂ, ਕਾਨੂੰਨਾਂ ਅਸੂਲਾਂ ਅਨੁਸਾਰ, ਬੇਟੇ ਅਤੇ ਨੂੰਹ ਨੂੰ ਪੁਲਿਸ ਅਦਾਲਤ ਵਿੱਚ ਬੁਲਾਇਆ ਜਾਂਦਾ ਤਾਂ ਡਰ ਲਗਦਾ ਕਿ ਹੁਣ ਸਜ਼ਾਵਾਂ ਮਿਲਣਗੀਆਂ। ਨੋਜਵਾਨਾਂ ਦੀਆਂ ਤਨਖਾਹਾਂ ਵਿਚੋਂ, ਬਜ਼ੁਰਗਾਂ ਦੇ ਗੁਜ਼ਾਰੇ ਲਈ ਰਕਮ ਕੱਟਕੇ, ਬਜ਼ੁਰਗਾਂ ਨੂੰ ਦੇਣੀ ਪੈਂਦੀ ਹੈ, ਮਹੱਲੇ, ਰਿਸ਼ਤੇਦਾਰਾਂ, ਪੜੋਸੀਆਂ ਦੋਸਤਾਂ ਅਤੇ ਉਨ੍ਹਾਂ ਦੇ ਦਫ਼ਤਰਾਂ ਸੰਸਥਾਵਾਂ ਵਿਖੇ ਬਦਨਾਮੀ ਹੁੰਦੀ ਹੈ ਤਾਂ ਉਹ ਪਛਤਾਉਂਦੇ ਹਨ । ਅਕਸਰ ਅਜ ਦੇ ਨੋਜਵਾਨਾਂ ਵਲੋਂ ਪੜੋਸੀਆਂ, ਦੋਸਤਾਂ, ਸੰਤਾਂ ਮਹਾਪੁਰਸ਼ਾਂ ਰਿਸ਼ਤੇਦਾਰਾਂ ਅਤੇ ਅਧਿਕਾਰੀਆਂ ਨੂੰ ਤਾਂ ਝੁਕਕੇ ਨਿਮਰਤਾ, ਸ਼ਹਿਣਸ਼ੀਲਤਾ, ਦਿਖਾਉਂਦੇ, ਦੇਖਿਆ ਜਾਂਦਾ ਪਰ ਉਹ ਹੀ ਇੱਜ਼ਤ ਸਨਮਾਨ ਦਿਲੋਂ ਆਪਣੇ ਬਜ਼ੁਰਗਾਂ, ਮਾਪਿਆਂ ਭੈਣ ਭਰਾਵਾਂ ਨੂੰ ਨਮਸਕਾਰ ਕਰਨੀ, ਪੈਰੀਂ ਹੱਥ ਲਗਾਉਣੇ, ਜ਼ਰੂਰਤਾਂ ਅਨੁਸਾਰ ਬਜ਼ੁਰਗਾਂ ਅਤੇ ਮਾਪਿਆਂ ਨੂੰ ਭੋਜਨ ਪਾਣੀ ਕਪੜੇ ਦਵਾਈਆਂ ਆਦਿ ਸਮੇਂ ਸਿਰ ਦੇਣ, ਸਮੇਂ ਤਾਂ ਦੁੱਖ ਦਰਦ ਬੇਇਜ਼ਤੀ ਮਹਿਸੂਸ ਹੁੰਦੀ ਪਰ ਜਦੋਂ ਪੁਲਿਸ ਅਦਾਲਤਾਂ, ਆਪਣੇ ਦਫ਼ਤਰਾਂ ਮਹੱਲਿਆ ਕਾਲੋਨੀਆਂ ਵਿਖੇ ਬਦਨਾਮੀ ਹੁੰਦੀ ਤਾਂ ਫੇਰ ਉਹ ਹਥ ਜੋੜ ਕੇ, ਬਜ਼ੁਰਗਾਂ ਤੋਂ ਮਾਫੀਆ ਮੰਗਦੇ ਹਨ, ਕਿਉਂਕਿ ਆਪਣੀ ਇੱਜ਼ਤ ਬਦਨਾਮ ਹੋਣ ਲਗਦੀ ਪਰ ਪਹਿਲਾਂ ਬਜ਼ੁਰਗਾਂ ਤੋਂ ਬਿਨਾਂ ਮੰਗਿਆਂ, ਪਿਆਰ ਸਤਿਕਾਰ ਨਿਮਰਤਾ ਨਾਲ ਮਿਲ ਰਿਹਾ ਸੀ, ਉਹ ਖੁਸਦਾ ਲਗਦਾ ਅਤੇ ਆਪਣੀ ਜੇਬ, ਤਨਖਾਹ ਘਰ ਵਿਚੋਂ ਬਜ਼ੁਰਗਾਂ ਨੂੰ ਦੇਣਾਂ ਪੈ ਸਕਦਾ ਤਾਂ ਉਹ ਬੇਇਜਤੀ ਅਤੇ ਫਾਲਤੂ ਦੇ ਖਰਚਿਆਂ ਤੋਂ ਡਰਦਿਆਂ, ਫੇਰ ਬਜ਼ੁਰਗਾਂ ਦੀ ਸੇਵਾ ਸੰਭਾਲ ਇੱਜ਼ਤ ਸਨਮਾਨ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰ ਜ਼ੋ ਅਸ਼ੀਰਵਾਦ ਦੂਆਵਾ ਜੂਤੀਆ ਖਾਣ ਤੋਂ ਪਹਿਲਾਂ ਮਿਲਦੀਆਂ ਸਨ ਉਹ ਬਾਅਦ ਵਿੱਚ ਦਿਲੋਂ ਨਹੀਂ ਨਿਕਲਦੀਆਂ। ਸੇਵਾ ਸੰਭਾਲ ਕਰਕੇ ਮੁਫ਼ਤ ਵਿੱਚ ਪਹਿਲਾਂ ਮਿਲਦੀਆਂ ਸਨ । ਹਰ ਰੋਜ ਇੱਜ਼ਤ ਸਨਮਾਨ ਸਮੇਂ ਸਿਰ ਭੋਜਨ ਪਾਣੀ ਆਦਿ ਦੇਣ ਨਾਲ ਉਹ ਅਸ਼ੀਰਵਾਦ ਦੂਆਵਾ ਧੰਨਵਾਦ ਤੋ ਇਲਾਵਾ, ਬਜ਼ੁਰਗਾਂ ਦੀ ਧੰਨ ਦੌਲਤ ਸ਼ੋਹਰਤ ਕੋਠੀਆਂ ਕਾਰਾਂ ਦੇ ਵਾਰਸ ਵੀ ਬਣ ਜਾਂਦੇ ਹਨ, ਪਿਆਰ ਸਤਿਕਾਰ ਸਨਮਾਨ ਨਾਲ ਘਰ ਰਹਿੰਦੇ ਬਜ਼ੁਰਗਾਂ ਹਮੇਸ਼ਾ ਦਿੰਦੇ ਰਹਿੰਦੇ ਹਨ ਪਰ ਨਾਰਾਜ਼ ਹੋਣ ਤੇ, ਉਹ ਆਪਣੇ ਅਧਿਕਾਰਾਂ ਅਨੁਸਾਰ ਵੱਧ ਲੈਂਦੇ ਹਨ, ਅਸ਼ੀਰਵਾਦ ਦੂਆਵਾ ਧੰਨਵਾਦ ਵੀ ਨਹੀਂ ਕੀਤਾ ਜਾਂਦਾ। ਨਹੀਂ ਤਾਂ ਬਜ਼ੁਰਗਾਂ ਵਲੋਂ ਆਪਣੀ ਧੰਨ ਦੌਲਤ ਕੋਠੀਆਂ ਕਾਰਾਂ ਜ਼ਮੀਨਾਂ, ਕਿਸੇ ਹੋਰ ਨੂੰ ਹੀ ਦੇ ਦਿੱਤੀਆਂ ਜਾਂਦੀਆਂ ਹਨ ਜ਼ੋ ਉਨ੍ਹਾਂ ਨੂੰ ਪਿਆਰ ਸਤਿਕਾਰ ਸਨਮਾਨ ਨਾਲ ਨਮਸ਼ਕਾਰ ਕਰਦੇ ਅਤੇ ਇੱਜ਼ਤ ਕਰਦੇ ਹਨ, ਇਸ ਲਈ ਸੰਤਾਂ ਰਿਸ਼ੀਆਂ ਗੁਰੂਆਂ ਅਵਤਾਰਾਂ ਨੂੰ ਨਮਸਕਾਰ ਕਰਨ ਦੀ ਥਾਂ ਉਨ੍ਹਾਂ ਦੀਆਂ ਗਤੀਵਿਧੀਆਂ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਨੂੰ ਅਪਣਾਕੇ, ਆਪਣੇ ਜੀਵਨ ਵਿੱਚ ਭਰਪੂਰ ਖੁਸ਼ਹਾਲੀ ਉਨਤੀ ਅਮਨ ਸ਼ਾਂਤੀ ਭਾਈਚਾਰੇ ਕਮਾਉਂਣ ਲਈ ਯਤਨ ਕਰਨੇ ਚਾਹੀਦੇ ਹਨ । ਹੱਕਾਂ ਦਾ ਤਿਆਗ ਕੀਤਾ ਤਾਂ ਸੁੱਖ ਸ਼ਾਂਤੀ ਸਨਮਾਨ ਖੁਸ਼ਹਾਲੀ ਉਨਤੀ ਮਿਲਦੇ ਹਨ ।
ਵਲੋਂ : ਕਾਕਾ ਰਾਮ ਵਰਮਾ ਪਟਿਆਲਾ 9878611620



Scroll to Top